‘ਟੀਕਾ ਲਗਵਾਓ, ਗਾਂਜਾ ਪਾਓ’- ਵੈਕਸੀਨੇਸ਼ਨ ਦੀ ਰਫ਼ਤਾਰ ਵਧਾਉਣ ਲਈ ਅਨੋਖਾ ਆਫ਼ਰ

Wednesday, Jun 09, 2021 - 12:47 PM (IST)

ਵਾਸਿੰਗਟਨ : ਦੁਨੀਆ ਭਰ ਵਿਚ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ। ਇਸ ਦੌਰਾਨ ਅਮਰੀਕੀ ਸੂਬੇ ਵਾਸ਼ਿੰਗਟਨ ਵਿਚ ਲੋਕਾਂ ਨੂੰ ਟੀਕੇ ਦੇ ਬਦਲੇ ਗਾਂਜਾ ਦੇਣ ਦਾ ਆਫ਼ਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਫ਼ੈਸਲਾ ਦੇਸ਼ ਵਿਚ ਵੈਕਸੀਨੇਸ਼ਨ ਦੀ ਘੱਟ ਹੁੰਦੀ ਰਫ਼ਤਾਰ ਨੂੰ ਦੇਖ ਕੇ ਲਿਆ ਗਿਆ। ਦੱਸਿਆ ਗਿਆ ਕਿ 21 ਜਾਂ ਉਸ ਤੋਂ ਜ਼ਿਆਦਾ ਦੀ ਉਮਰ ਦੇ ਲੋਕ ਜੇਕਰ ਟੀਕਾ ਲਗਵਾਉਣਗੇ ਤਾਂ ਉਨ੍ਹਾਂ ਨੂੰ ਗਾਂਜਾ ਦਿੱਤਾ ਜਾਏਗਾ। ਦੱਸ ਦੇਈਏ ਕਿ ਵਾਸ਼ਿੰਗਟਨ ਵਿਚ ਗਾਂਜਾ ਨੂੰ ਦਵਾਈ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਨਸ਼ੀਲੇ ਪਦਾਰਥ ਇੱਥੇ ਵੈਧ ਹਨ।

ਇਹ ਵੀ ਪੜ੍ਹੋ: ਬੇਹੱਦ ਹੈਰਾਨੀਜਨਕ! ਔਰਤ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਰਿਕਾਰਡ

ਮਿਲੀ ਜਾਣਕਾਰੀ ਮੁਤਾਬਕ ਜੇਕਰ ਕੋਈ ਇਸ ਆਫ਼ਰ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਕੈਨਬਿਸ ਡਿਸਪੈਂਸਰੀ ਦੇ ਇਨ-ਸਟੋਰ ਕਲੀਨਿਕ ਵਿਚ ਟੀਕਾ ਲਗਵਾਉਣਾ ਹੋਵੇਗਾ। ਟੀਕਾ ਲਗਵਾਉਣ ਦੇ ਬਾਅਦ ਲਾਭਪਾਤਰੀਆਂ ਨੂੰ ਪ੍ਰੀ ਰੋਲਡ ਜੁਆਇੰਟ ਦਿੱਤਾ ਜਾਏਗਾ। ਵਾਸ਼ਿੰਗਟਨ ਵਿਚ ਵੈਕਸੀਨ ਦੇ ਬਦਲੇ ਜੁਆਇੰਟ ਦਾ ਇਹ ਆਫਰ 12 ਜੁਲਾਈ ਤੱਕ ਚੱਲੇਗਾ।

ਸਾਵਧਾਨ! ਨਹੁੰਆਂ ’ਚ ਆਏ ਇਹ ਬਦਲਾਅ ਤਾਂ ਹੋ ਸਕਦੈ 'ਕੋਰੋਨਾ'

ਬੀਤੇ ਮਹੀਨੇ ਅਜਿਹਾ ਹੀ ਫ਼ੈਸਲਾ ਕੀਤਾ ਗਿਆ ਸੀ , ਜਿਸ ਵਿਚ 6 ਹਫ਼ਤੇ ਦੇ ਅੰਦਰ ਵੈਕਸੀਨ ਲਗਵਾਉਣ ਵਾਲਿਆਂ ਨੲੂੰ ਬਾਰ ਅਤੇ ਹੋਰ ਲਾਈਸੈਂਸੀ ਸ਼ਰਾਬ ਦੀਆਂ ਦੁਕਾਨਾਂ ’ਤੇ ਇਕ ਡਰਿੰਕ ਮੁਫ਼ਤ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਵਾਸ਼ਿੰਗਟਨ ਵਿਚ ਅੱਧੇ ਤੋਂ ਜ਼ਿਆਦਾ ਬਾਲਗਾਂ (54 ਫ਼ੀਸਦੀ) ਨੂੰ ਹੁਣ ਤੱਕ ਕੋਵਿਡ-19 ਵੈਕਸੀਨ ਦੀ  ਘੱਟ ਤੋਂ ਘੱਟ 1 ਖ਼ੁਰਾਕ ਮਿਲ ਚੁੱਕੀ ਹੈ ਪਰ ਹਾਲ ਹੀ ਦੇ ਦਿਨ੍ਹਾਂ ਵਿਚ ਦੇਸ਼ ਵਿਚ ਜ਼ਿਆਦਾਤਰ ਹਿੱਸਿਆਂ ਵਿਚ ਟੀਕਾਕਰਨ ਦੀ ਰਫ਼ਤਾਰ ਹੌਲੀ ਹੋ ਗਈ ਹੈ।

ਇਹ ਵੀ ਪੜ੍ਹੋ: ਲਾਹੌਰ ਜੇਲ੍ਹ ’ਚ ਬੰਦ ਔਰਤ ਕੈਦੀਆਂ ਨੇ CM ਤੇ PM ਨੂੰ ਲਿਖੀ ਚਿੱਠੀ,ਕਿਹਾ- ਜੇਲ੍ਹ ਅਧਿਕਾਰੀ ਕਰਦੇ ਹਨ ਸਰੀਰਕ ਸ਼ੋਸ਼ਣ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News