ਅਮਰੀਕਾ-ਸ਼੍ਰੀਲੰਕਾ ਨੇ ਹਿੰਦ ਤੇ ਪ੍ਰਸ਼ਾਂਤ ਮਹਾਸਾਗਰ ''ਚ ਸ਼ਾਂਤੀ ਤੇ ਸੁਰੱਖਿਆ ਲਈ ਇਕੱਠੇ ਕੰਮ ਕਰਨ ਦਾ ਲਿਆ ਫੈਸਲਾ
Saturday, May 18, 2019 - 04:24 PM (IST)

ਵਾਸ਼ਿੰਗਟਨ — ਅਮਰੀਕਾ ਅਤੇ ਸ਼੍ਰੀਲੰਕਾ ਨੇ ਹਿੰਦ ਤੇ ਪ੍ਰਸ਼ਾਂਤ ਮਹਾਸਾਗਰ 'ਚ ਸ਼ਾਂਤੀ ਅਤੇ ਸੁਰੱਖਿਆ ਨੂੰ ਵਾਧਾ ਦੇਣ ਅਤੇ ਸੁਰੱਖਿਅਤ ਸਮੁੰਦਰੀ ਖੇਤਰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਫੈਸਲਾ ਲਿਆ ਹੈ। ਦੋਵਾਂ ਦੇਸ਼ਾਂ ਵਲੋਂ ਸ਼ੁੱਕਰਵਾਰ ਨੂੰ ਜਾਰੀ ਸੰਯੁਕਤ ਬਿਆਨ ਦੇ ਮੁਤਾਬਕ, ਦੋਵਾਂ ਦੇਸ਼ਾਂ ਨੇ ਹਿੰਦ ਮਹਾਸਾਗਰ ਨਿਯਮ ਅਧਾਰਿਤ ਵਿਵਸਥਾ ਯਕੀਨੀ ਬਣਾਉਣ ਦਾ ਫੈਸਲਾ ਲਿਆ ਹੈ। ਅਮਰੀਕਾ ਵਿਚ ਸਿਆਸੀ ਮਾਮਲਿਆਂ ਦੇ ਵਿਦੇਸ਼ ਉਪ ਮੰਤਰੀ ਡੇਵਿਡ ਹੇਲੇ ਅਤੇ ਸ਼੍ਰੀਲੰਕਾ ਦੇ ਤਿਲਕ ਮਰਪਨਾ ਨੇ ਵੀਰਵਾਰ ਨੂੰ ਵਾਸ਼ਿੰਗਟਨ 'ਚ ਤੀਜੀ ਅਮਰੀਕਾ-ਸ਼੍ਰੀਲੰਕਾ ਸਾਂਝੇਦਾਰੀ ਵਾਰਤਾ ਕੀਤੀ ਸੀ।
ਸੰਯੁਕਤ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਸ਼੍ਰੀਲੰਕਾ ਨੇ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ 'ਚ ਨਿਯਮ ਅਧਾਰਿਤ ਵਿਵਸਥਾ ਦੇ ਜ਼ਰੀਏ ਸਾਂਤੀ ਅਤੇ ਸੁਰੱਖਿਆ ਨੂੰ ਵਧਾਉਣ ਅਤੇ ਸੁਰੱਖਿਅਤ ਸਮੁੰਦਰੀ ਖੇਤਰ ਯਕੀਨੀ ਬਣਾਉਣ ਲਈ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਜਿਹੜੇ ਕਿ ਅੰਤਰਰਾਸ਼ਟਰੀ ਨਿਯਮ-ਕਾਨੂੰਨ 'ਤੇ ਅਧਾਰਿਤ ਹੋਣ। ਬੈਠਕ ਦੌਰਾਨ ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਬਿਆਨ ਨੂੰ ਦੁਹਰਾਇਆ ਕਿ ਅਮਰੀਕਾ ਅੱਤਵਾਦ ਦੇ ਖਿਲਾਫ ਸ਼੍ਰੀਲੰਕਾ ਦੇ ਨਾਲ ਖੜ੍ਹਾ ਹੈ ਅਤੇ 21 ਅਪ੍ਰੈਲ ਨੂੰ ਈਸਟਰ ਮੌਕੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਸ਼੍ਰੀਲੰਕਾ ਦੀਆਂ ਅੱਤਵਾਦ ਦੇ ਖਿਲਾਫ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ।