ਕੋਰੋਨਾਵਾਇਰਸ: ਟਰੰਪ ਨੇ ਚੀਨ ਦੀ ਕੀਤੀ ਨਿੰਦਾ, ਕਿਹਾ- ''ਕਾਸ਼ ਤੁਸੀਂ ਪਹਿਲਾਂ ਦੱਸਿਆ ਹੁੰਦਾ''

03/22/2020 2:44:35 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦੇ ਕਹਿਰ 'ਤੇ ਜਾਣਕਾਰੀ ਸਾਂਝੀ ਕਰਨ ਦੀ ਬਜਾਏ ਰਹੱਸ ਦੀ ਤਰ੍ਹਾਂ ਲੁਕਾ ਕੇ ਰੱਖਣ ਦੇ ਲਈ ਚੀਨ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਬੀਜਿੰਗ ਨੇ ਇਸ ਖਤਰੇ ਦੇ ਬਾਰੇ ਵਿਚ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੁੰਦੀ ਤਾਂ ਅਮਰੀਕਾ ਤੇ ਪੂਰੀ ਦੁਨੀਆ ਇਸ ਦੇ ਲਈ ਜ਼ਿਆਦਾ ਬਿਹਤਰ ਤਰੀਕੇ ਨਾਲ ਤਿਆਰ ਰਹਿੰਦਾ।

PunjabKesari

ਟਰੰਪ ਨੇ ਸ਼ਨੀਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਖਬਰਾਂ ਤੋਂ ਇਨਕਾਰ ਕਰ ਦਿੱਤਾ ਕਿ ਜਨਵਰੀ ਤੇ ਫਰਵਰੀ ਵਿਚ ਅਮਰੀਕੀ ਖੂਫੀਆ ਰਿਪੋਰਟਾਂ ਵਿਚ ਆਉਣ ਵਾਲੀ ਮਹਾਮਾਰੀ ਦੇ ਬਾਰੇ ਵਿਚ ਸਾਵਧਾਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਮਰੀਕਾ ਨੂੰ ਉਦੋਂ ਤੱਕ ਇਸ ਕਹਿਰ ਦੀ ਜਾਣਕਾਰੀ ਨਹੀਂ ਸੀ ਜਦੋਂ ਤੱਕ ਇਹ ਪੂਰੀ ਦੁਨੀਆ ਦੇ ਸਾਹਮਣੇ ਨਹੀਂ ਆ ਗਿਆ। ਉਹਨਾਂ ਨੇ ਕਿਹਾ ਕਿ ਤੁਸੀਂ ਇਸ ਨੂੰ ਸਮਝੋ, ਚੀਨ ਇਥੇ ਲਾਭ ਵਿਚ ਨਹੀਂ ਰਿਹਾ ਹੈ। ਚੀਨ ਵਿਚ ਕਰੋੜਾਂ ਲੋਕ ਹਨ। ਚੀਨ ਨੂੰ ਇਸ ਦਾ ਬਹੁਤ ਬੁਰਾ ਨਤੀਜਾ ਭੁਗਤਣਾ ਪਿਆ ਹੈ। ਮੈਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ ਹੈ। ਮੈਂ ਇਹ ਸੋਚ ਰਿਹਾ ਹਾਂ ਕਿ ਕਾਸ਼ ਉਹਨਾਂ ਨੇ ਇਹ ਸਾਨੂੰ ਪਹਿਲਾਂ ਦੱਸ ਦਿੱਤਾ ਹੁੰਦਾ। ਉਹਨਾਂ ਨੂੰ ਇਸ ਬਾਰੇ ਪਤਾ ਸੀ। ਕਾਸ਼ ਉਹਨਾਂ ਨੇ ਇਹ ਦੱਸ ਦਿੱਤਾ ਹੁੰਦਾ। ਟਰੰਪ ਇਕ ਹਫਤੇ ਤੋਂ ਵੀ ਵਧੇਰੇ ਸਮੇਂ ਤੋਂ ਰੋਜ਼ਾਨਾ ਵਾਈਟ ਹਾਊਸ ਤੋਂ ਪੱਤਰਕਾਰ ਸੰਮੇਲਨ ਕਰ ਰਹੇ ਹਨ ਤੇ ਹਰ ਸੰਮੇਲਨ ਇਕ ਘੰਟੇ ਤੋਂ ਵਧੇਰੇ ਸਮੇਂ ਤੱਕ ਹੋ ਰਿਹਾ ਹੈ।PunjabKesari

ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਨੇ ਕੋਰੋਨਾਵਾਇਰਸ ਨੂੰ ਰਹੱਸ ਦੀ ਤਰ੍ਹਾਂ ਰੱਖਿਆ। ਉਹਨਾਂ ਨੇ ਬਹੁਤ ਕੁਝ ਲੁਕਾਇਆ ਤੇ ਇਹ ਮੰਦਭਾਗਾ ਹੈ। ਟਰੰਪ ਨੇ ਦੁਹਰਾਇਆ ਕਿ ਉਹ ਚੀਨ ਦਾ ਸਨਮਾਨ ਕਰਦੇ ਹਨ ਤੇ ਉਹਨਾਂ ਦੇ ਆਪਣੇ ਚੀਨੀ ਹਮਰੁਤਬਾ ਨਾਲ ਚੰਗੇ ਸਬੰਧ ਹਨ ਪਰ ਉਹਨਾਂ ਨੇ ਚੀਨ ਨੂੰ ਈਮਾਨਦਾਰ ਨਾ ਰਹਿਣ ਤੇ ਕੋਰੋਨਾਵਾਇਰਸ ਦੀ ਗੰਭੀਰਤਾ ਬਾਰੇ ਦੁਨੀਆ ਨੂੰ ਸਾਵਧਾਨ ਕਰਨ ਵਿਚ ਹੌਲੀ ਰੁਖ ਅਪਣਾਉਣ ਨੂੰ ਲੈ ਕੇ ਨਿਰਾਸ਼ਾ ਵੀ ਜਤਾਈ। 

PunjabKesari

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਇਸ ਵਾਇਰਸ ਦਾ ਪ੍ਰਭਾਵਿਤ ਲੋਕਾਂ ਦੀ ਗਿਣਤੀ 26 ਹਜ਼ਾਰ ਪਾਰ ਕਰ ਗਈ ਹੈ ਤੇ ਟਰੰਪ ਨੇ ਆਮਰੀਕੀਆਂ ਨੂੰ ਘਰੇ ਰਹਿਣ ਤੇ ਬਾਹਰ ਨਾ ਨਿਕਲਣ ਦਾ ਸੱਦਾ ਦਿੱਤਾ ਹੈ। ਅਮਰੀਕਾ ਵਿਚ ਇਕ ਦਿਨ ਵਿਚ 7000 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਇਸ ਵਾਇਰਸ ਕਾਰਨ 340 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫੈਡਰਲ ਸਰਕਾਰ ਵਲੋਂ ਅਜੇ ਅਜਿਹੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਹੈ ਪਰ ਟਰੰਪ ਨੇ ਖੁਦ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਰਹਿਣ। ਉਹਨਾਂ ਕਿਹਾ ਕਿ ਅਸੀਂ ਵੱਡੀ ਜੰਗ ਵਿਚ ਜਿੱਤ ਹਾਸਲ ਕਰਾਂਗੇ। ਅਸੀਂ ਜਲਦੀ ਹੀ ਇਸ ਦਾ ਜਸ਼ਨ ਮਨਾਵਾਂਗੇ। ਕੋਰੋਨਾਵਾਇਰਸ ਕਾਰਨ ਅਮਰੀਕਾ ਦੇ ਸਾਰੇ ਮੰਦਰਾਂ ਤੇ ਗੁਰਦੁਆਰਿਆਂ ਨੇ ਐਲਾਨ ਕੀਤਾ ਹੈ ਕਿ ਉਥੇ ਪ੍ਰਾਰਥਨਾਵਾਂ ਨਹੀਂ ਹੋਣਗੀਆਂ। 


Baljit Singh

Content Editor

Related News