ਹੈਤੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Thursday, Sep 23, 2021 - 09:16 PM (IST)
ਪੋਰਟ-ਓ-ਪ੍ਰਿੰਸ-ਹੈਤੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਡੈਨੀਅਲ ਫੂਟੇ ਨੇ ਵੱਡੇ ਪੱਧਰ 'ਤੇ ਹੈਤੀ ਦੇ ਪ੍ਰਵਾਸੀਆਂ ਨੂੰ ਕੱਢ ਕੇ ਦੇਸ਼ ਵਾਪਸ ਭੇਜੇ ਜਾਣ ਦੇ ਵਿਰੋਧ 'ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫੂਟੇ ਨੂੰ ਜੁਲਾਈ 'ਚ ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੇ ਕਤਲ ਤੋਂ ਬਾਅਦ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰੱਖਿਆ ਮੰਤਰਾਲਾ ਤੋਂ ਲੀਕ ਹੋਇਆ ਅਫਗਾਨੀਆਂ ਦਾ ਡਾਟਾ, ਆਪਣੀ ਗਲਤੀ ਲਈ UK ਨੇ ਮੰਗੀ ਮੁਆਫ਼ੀ
ਉਨ੍ਹਾਂ ਨੇ ਲਿਖਿਆ ਕਿ ਮੈਂ ਹੈਤੀ ਦੇ ਹਜ਼ਾਰਾਂ ਸ਼ਰਨਾਰਥੀਆਂ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹੈਤੀ ਦੇਸ਼ ਨਿਕਾਲਾ ਦੇਣ ਕਰਨ 'ਤੇ ਅਮਰੀਕਾ ਦੇ ਅਣਮਨੁੱਖੀ ਕੰਮ ਨੂੰ ਸਹੀ ਨਹੀਂ ਮੰਨਦਾ। ਹੈਤੀ ਇਕ ਅਜਿਹਾ ਦੇਸ਼ ਹੈ ਜਿਥੇ ਅਮਰੀਕੀ ਅਧਿਕਾਰੀਆਂ ਨੂੰ ਹਥਿਆਰਬੰਦ ਗਿਰੋਹਾਂ ਨਾਲ ਜੀਵਨ ਨੂੰਹੋਣ ਵਾਲੇ ਰੋਜ਼ਾਨਾ ਦੇ ਖਤਰਿਆਂ ਕਾਰਨ ਯਕੀਨੀ ਕੰਪਲੈਕਸਾਂ 'ਚ ਕੈਦ ਰਹਿਣਾ ਪੈਂਦਾ ਹੈ। ਹੈਤੀ ਲਈ ਸਾਡਾ-ਨੀਤੀਗਤ ਦ੍ਰਿਸ਼ਟੀਕੌਣ ਬਹੁਤ ਹੀ ਖਰਾਬ ਹੈ ਅਤੇ ਮੇਰੀ ਨੀਤੀਗਤ ਸਿਫਾਰਿਸ਼ਾਂ ਨੂੰ ਨਜ਼ਰਅੰਦਾਜ਼ ਅਤੇ ਖਾਰਿਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਚੀਨ ਨੇ ਤਾਕਤ ਦਿਖਾਉਣ ਲਈ ਤਾਈਵਾਨ ਵੱਲ ਭੇਜੇ 19 ਲੜਾਕੂ ਜਹਾਜ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।