ਯੂ. ਐੱਸ. ਤੇ ਦੱਖਣੀ ਕੋਰੀਆ ਨੇ ਸ਼ੁਰੂ ਕੀਤਾ ਸਭ ਤੋਂ ਵੱਡਾ ਹਵਾਈ ਫੌਜ ਅਭਿਆਸ

Monday, Dec 04, 2017 - 05:46 PM (IST)

ਯੂ. ਐੱਸ. ਤੇ ਦੱਖਣੀ ਕੋਰੀਆ ਨੇ ਸ਼ੁਰੂ ਕੀਤਾ ਸਭ ਤੋਂ ਵੱਡਾ ਹਵਾਈ ਫੌਜ ਅਭਿਆਸ

ਵਾਸ਼ਿੰਗਟਨ/ਸਿਅੋਲ (ਬਿਊਰੋ)— ਅਮਰੀਕਾ ਅਤੇ ਦੱਖਣੀ ਕੋਰੀਆ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਸੰਯੁਕਤ ਹਵਾਈ ਫੌਜ ਅਭਿਆਸ ਸ਼ੁਰੂ ਕੀਤਾ ਹੈ। ਇਸ ਅਭਿਆਸ ਨੂੰ ਉੱਤਰੀ ਕੋਰੀਆ ਨੇ ਉਕਸਾਵਾ ਦੱਸਿਆ ਹੈ। ਗੌਰਤਲਬ ਹੈ ਕਿ ਬੀਤੇ ਹਫਤੇ ਬੁੱਧਵਾਰ ਨੂੰ ਉੱਤਰੀ ਕੋਰੀਆ ਵੱਲੋਂ ਸ਼ਕਤੀਸ਼ਾਲੀ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕੀਤੇ ਜਾਣ ਮਗਰੋਂ ਅਮਰੀਕਾ ਅਤੇ ਦੱਖਣੀ ਕੋਰੀਆ ਹੁਣ ਹਵਾਈ ਫੌਜੀ ਅਭਿਆਸ ਕਰ ਰਹੇ ਹਨ। ਸੋਲ ਵਿਚ ਹਵਾਈ ਫੌਜ ਨੇ ਦੱਸਿਆ ਕਿ ਇਸ ਪੰਜ ਦਿਨੀਂ 'ਵਿਜੀਲੈਂਟ ਐਸ' ਅਭਿਆਸ ਵਿਚ ਐੱਫ.-22 ਰਾਪਟਰ ਸਟੀਲਥ ਲੜਾਕੂ ਜਹਾਜ਼ਾਂ ਸਮੇਤ 230 ਜਹਾਜ਼ਾਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਫੌਜੀ ਸ਼ਾਮਿਲ ਹਨ। ਇਹ ਅਭਿਆਸ ਸੋਮਵਾਰ ਤੋਂ ਸ਼ੁਰੂ ਹੋਇਆ ਹੈ। ਪਿਅੋਂਗਯਾਂਗ ਨੇ ਇਸ ਹਫਤੇ ਦੇ ਅੰਤ ਵਿਚ ਇਸ ਅਭਿਆਸ ਦੀ ਆਲੋਚਨਾ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ 'ਤੇ ਪਰਮਾਣੂ ਯੁੱਧ ਉਕਸਾਉਣ ਦਾ ਦੋਸ਼ ਲਗਾਇਆ ਹੈ। ਉੱਤਰੀ ਕੋਰੀਆ ਵੱਲੋਂ ਪੂਰੇ ਅਮਰੀਕੀ ਮਹਾਂਦੀਪ ਵਿਚ ਕਿਤੇ ਵੀ ਨਿਸ਼ਾਨਾ ਬਣਾ ਸਕਣ ਦੀ ਸਮੱਰਥਾ ਰੱਖਣ ਵਾਲੀ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੇ ਪਰੀਖਣ ਕੀਤੇ ਜਾਣ ਦੇ ਪੰਜ ਦਿਨ ਬਾਅਦ ਇਹ ਅਭਿਆਸ ਹੋ ਰਿਹਾ ਹੈ।


Related News