ਸੈਨ ਐਂਟੋਨਿਓ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, 3 ਲੋਕਾਂ ਦੀ ਮੌਤ

Monday, Dec 02, 2019 - 11:17 AM (IST)

ਸੈਨ ਐਂਟੋਨਿਓ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, 3 ਲੋਕਾਂ ਦੀ ਮੌਤ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਸੈਂਟ ਐਂਟੋਨਿਓ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਿੰਗਲ ਇੰਜਣ ਵਾਲਾ ਜਹਾਜ਼ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਸੈਟ ਐਂਟੋਨਿਓ ਦਮਕਲ ਵਿਭਾਗ ਦੇ ਪ੍ਰਮੁੱਖ ਚਾਰਲਸ ਹੁਡ ਨੇ ਦੱਸਿਆ ਕਿ ਜਹਾਜ਼ ਐਤਵਾਰ ਸ਼ਾਮ ਕਰੀਬ 6:30 ਵਜੇ ਹਵਾਈ ਅੱਡੇ ਦੇ ਨੇੜੇ ਵਪਾਰਕ ਖੇਤਰ ਵਿਚ ਡਿੱਗਿਆ। ਹੁਡ ਨੇ ਦੱਸਿਆ ਕਿ ਜਹਾਜ਼ ਨੇ ਹਿਊਸਟਨ ਦੇ ਦੱਖਣ-ਪੱਛਮੀ ਸ਼ਹਿਰ ਸ਼ੁਗਰ ਲੈਂਡ ਤੋਂ ਉਡਾਣ ਭਰੀ ਸੀ ਅਤੇ ਬੋਰਨੇ ਜਾ ਰਿਹਾ ਸੀ ਪਰ ਇੰਜਣ ਵਿਚ ਕੁਝ ਤਕਨੀਕੀ ਗੜਬੜੀ ਆਉਣ ਕਾਰਨ ਉਹ ਸੈਨ ਐਂਟੋਨਿਓ ਵੱਲ ਮੁੜ ਗਿਆ। 

ਉਨ੍ਹਾਂ ਨੇ ਦੱਸਿਆ ਕਿ 'ਫਲਾਈਟ ਲੋਗ' ਮੁਤਾਬਕ ਜਹਾਜ਼ ਵਿਚ 3 ਲੋਕ ਸਵਾਰ ਸਨ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਜਾਂਚ ਕਰਤਾ ਘਟਨਾ ਸਥਲ 'ਤੇ ਪਹੁੰਚ ਰਹੇ ਹਨ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਜਾਂਚ ਦੀ ਅਗਵਾਈ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਕਿਸੇ ਬਣਤਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਹੋਰ ਕਿਸੇ ਦੇ ਜ਼ਖਮੀ ਹੋਣ ਦੀ ਵੀ ਖਬਰ ਨਹੀਂ ਹੈ।


author

Vandana

Content Editor

Related News