ਚੀਨ ਤੋਂ ਆਸਟ੍ਰੇਲੀਆ ਨੂੰ ਬਚਾਉਣ ਲਈ ਆਪਣੇ ਕਮਾਂਡੋ ਭੇਜ ਰਿਹੈ ਅਮਰੀਕਾ
Tuesday, May 26, 2020 - 11:12 PM (IST)
ਵਾਸ਼ਿੰਗਟਨ - ਸਾਊਥ ਚਾਈਨਾ-ਸੀ ਵਿਚ ਚੀਨ ਦੀਆਂ ਵਧਦੀਆਂ ਗਤੀਵਿਧੀਆਂ 'ਤੇ ਲਗਾਮ ਲਗਾਉਣ ਲਈ ਅਮਰੀਕਾ ਆਪਣੇ 1200 ਮਰੀਨ ਕਮਾਂਡੋਜ਼ ਨੂੰ ਆਸਟ੍ਰੇਲੀਆ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਹ ਕਮਾਂਡੋ ਦਾ ਦਸਤਾ ਜੂਨ ਦੇ ਆਖਿਰ ਤੱਕ ਆਸਟ੍ਰੇਲੀਆ ਪਹੁੰਚ ਜਾਵੇਗਾ। ਦੱਸ ਦਈਏ ਕਿ ਕੋਰੋਨਾਵਾਇਰਸ ਦੀ ਮੂਲ ਜਾਂਚ ਦਾ ਸਮਰਥਨ ਕਰਨ ਕਾਰਨ ਚੀਨ ਦਾ ਆਸਟ੍ਰੇਲੀਆ ਦੇ ਨਾਲ ਵੀ ਤਣਾਅ ਵਧ ਗਿਆ ਹੈ। ਦੋਵੇਂ ਦੇਸ਼ ਇਕ ਦੂਜੇ ਤੋਂ ਸਖਤ ਜਵਾਬੀ ਹਮਲੇ ਕਰ ਰਹੇ ਹਨ।
ਆਸਟ੍ਰੇਲੀਆ ਨੂੰ ਕਿਹਾ ਸੀ ਅਮਰੀਕਾ ਦਾ ਪਾਲਤੂ ਕੁੱਤਾ
ਦੱਸ ਦਈਏ ਕਿ ਚੀਨ ਨੇ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਨੂੰ ਅਮਰੀਕਾ ਦਾ ਪਾਲਤੂ ਕੁੱਤਾ ਕਹਿ ਕੇ ਸੰਬੋਧਿਤ ਕੀਤਾ ਸੀ। ਇਸ 'ਤੇ ਆਸਟ੍ਰੇਲੀਆਈ ਪ੍ਰਸ਼ਾਸਨ ਨੇ ਸਖਤ ਨਰਾਜ਼ਗੀ ਵੀ ਜਤਾਈ ਸੀ। ਦੱਸ ਦਈਏ ਕਿ ਚੀਨ ਉਨਾਂ ਚੀਜ਼ਾਂ ਦੀ ਲਿਸਟ ਤਿਆਰ ਕਰ ਰਿਹਾ ਹੈ ਜਿਸ ਨੂੰ ਵੱਡੀ ਗਿਣਤੀ ਵਿਚ ਆਸਟ੍ਰੇਲੀਆ ਤੋਂ ਆਯਾਤ ਕਰਦਾ ਹੈ। ਚੀਨੀ ਪ੍ਰਸ਼ਾਸਨ ਆਸਟ੍ਰੇਲੀਆ ਤੋਂ ਆਉਣ ਵਾਲੇ ਮਾਸ 'ਤੇ ਪਹਿਲਾਂ ਹੀ ਰੋਕ ਲਾ ਚੁੱਕਿਆ ਹੈ।
ਚੀਨ ਸਮੁੰਦਰ 'ਚ ਚਲਾ ਰਿਹਾ ਪਾਵਰ ਗੇਮ
ਸਾਊਥ ਚਾਈਨਾ-ਸੀ ਵਿਚ ਜ਼ਬਰਨ ਕਬਜ਼ਾ ਤੇਜ਼ ਕਰ ਦਿੱਤਾ ਹੈ। ਪਿਛਲੇ ਐਤਵਾਰ ਨੂੰ ਚੀਨ ਨੇ ਸਾਊਥ ਚਾਈਨਾ-ਸੀ ਦੀਆਂ 80 ਥਾਂਵਾਂ ਦਾ ਨਾਂ ਬਦਲ ਦਿੱਤਾ ਹੈ। ਇਨ੍ਹਾਂ ਵਿਚੋਂ 25 ਆਈਲੈਂਡਸ ਅਤੇ ਰੀਫਸ ਹਨ, ਜਦਕਿ ਬਾਕੀ 55 ਸਮੁੰਦਰ ਦੇ ਹੇਠਾਂ ਦੇ ਭੌਗੋਲਿਕ ਬਣਤਰ ਹੈ। ਇਹ ਚੀਨ ਦਾ ਸਮੁੰਦਰ ਦੇ ਉਨਾਂ ਹਿੱਸਿਆਂ 'ਤੇ ਕਬਜ਼ੇ ਦਾ ਇਸ਼ਾਰਾ ਹੈ ਜੋ 9-ਡੈਸ਼ ਲਾਈਨ ਨਾਲ ਕਵਰਡ ਹੈ। ਇਹ ਲਾਈਨ ਇੰਟਰਨੈਸ਼ਨਲ ਲਾਅ ਮੁਤਾਬਕ, ਗੈਰ-ਕਾਨੂੰਨੀ ਮੰਨੀ ਜਾਂਦੀ ਹੈ। ਚੀਨ ਦੇ ਇਸ ਕਦਮ ਨਾਲ ਨਾ ਸਿਰਫ ਉਸ ਦੇ ਛੋਟੇ ਗੁਆਂਢੀ ਦੇਸ਼ਾਂ, ਬਲਕਿ ਭਾਰਤ ਅਤੇ ਅਮਰੀਕਾ ਦੀ ਟੈਨਸ਼ਨ ਵੀ ਵਧ ਗਈ ਹੈ।
ਕੋਰੋਨਾ ਦੇ ਕਹਿਰ 'ਚ ਵੀ ਜਾਰੀ ਚੀਨ ਦਾ ਖੇਡ
ਹਾਲਾਤ 'ਤੇ ਨਜ਼ਰ ਰੱਖ ਰਹੇ ਸੂਤਰਾਂ ਮੁਤਾਬਕ, ਕੋਰੋਨਾਵਾਇਰਸ ਮਹਾਮਾਰੀ ਨੂੰ ਅਣਗੋਲਿਆ ਕਰ ਚੀਨ ਇਸ ਇਲਾਕੇ ਵਿਚ ਆਪਣੀ ਹਕੂਮਤ ਸਥਾਪਿਤ ਕਰਨ ਵਿਚ ਜੁਟ ਗਿਆ ਹੈ। ਭਾਰਤੀ ਸੁਰੱਖਿਆ ਅਧਿਕਾਰੀਆਂ ਨੇ ਗੋਪਨੀਯਤਾ ਦੀ ਸ਼ਰਤ 'ਤੇ ਕਿਹਾ ਕਿ ਆਪਣੇ ਛੋਟੇ ਅਤੇ ਕਮਜ਼ੋਰ ਗੁਆਂਢੀਆਂ ਨੂੰ ਲੈ ਕੇ ਚੀਨ ਦਾ ਹਮਲਾਵਰ ਰਵੱਈਆ ਹੈ। ਇਹ ਅਜਿਹੀ ਗੱਲ ਹੈ ਕਿ ਜਿਸ ਨਾਲ ਹੋਰ ਦੇਸ਼ ਇਨ੍ਹਾਂ ਚਿੰਤਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਰਹੇ। ਚੀਨ ਦੇ ਦੁਹਰਾ ਰਵੱਈਆ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ।