ਗ੍ਰੀਨਲੈਂਡ 'ਤੇ ਕਬਜ਼ੇ ਲਈ ਟਰੰਪ ਦੀ 'ਆਰ-ਪਾਰ' ਦੀ ਜੰਗ ! US ਨੇ ਭੇਜ'ਤੇ ਜੰਗੀ ਜਹਾਜ਼
Tuesday, Jan 20, 2026 - 11:39 AM (IST)
ਵਾਸ਼ਿੰਗਟਨ (ਏਜੰਸੀ) : ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡੈਨਮਾਰਕ ਦੇ ਅਰਧ-ਖੁਦਮੁਖਤਿਆਰ ਖੇਤਰ ਗ੍ਰੀਨਲੈਂਡ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਕਾਰਨ ਪੈਦਾ ਹੋਏ ਤਣਾਅ ਦੇ ਵਿਚਕਾਰ, ਅਮਰੀਕਾ ਨੇ ਗ੍ਰੀਨਲੈਂਡ ਦੇ 'ਪਿਟੂਫਿਕ ਸਪੇਸ ਬੇਸ' (Pituffik Space Base) 'ਤੇ ਆਪਣੇ ਨੋਰਾਡ (NORAD) ਜੰਗੀ ਜਹਾਜ਼ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਅਮਰੀਕਾ ਇਸ ਨੂੰ ਇੱਕ ਯੋਜਨਾਬੱਧ ਗਤੀਵਿਧੀ ਦੱਸ ਰਿਹਾ ਹੈ, ਪਰ ਮਾਹਰ ਇਸ ਨੂੰ ਟਰੰਪ ਦੀ 'ਗ੍ਰੀਨਲੈਂਡ ਨੀਤੀ' ਦੇ ਦਬਾਅ ਵਜੋਂ ਦੇਖ ਰਹੇ ਹਨ।
ਇਹ ਵੀ ਪੜ੍ਹੋ: ਲੱਗ ਗਈ ਐਮਰਜੈਂਸੀ ! ਸੜਕਾਂ 'ਤੇ ਉਤਰੀ ਫੌਜ, ਸਕੂਲ ਹੋਏ ਬੰਦ, ਗੁਆਟੇਮਾਲਾ 'ਚ ਬੇਕਾਬੂ ਹੋਏ ਹਾਲਾਤ
ਨੋਰਾਡ (NORAD) ਦੀ ਸਫਾਈ
ਨੋਰਥ ਅਮਰੀਕਨ ਐਰੋਸਪੇਸ ਡਿਫੈਂਸ ਕਮਾਂਡ (NORAD) ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਜਹਾਜ਼ ਪਹਿਲਾਂ ਤੋਂ ਤੈਅ ਗਤੀਵਿਧੀਆਂ ਦਾ ਹਿੱਸਾ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਾਰਵਾਈ ਡੈਨਮਾਰਕ ਅਤੇ ਗ੍ਰੀਨਲੈਂਡ ਦੀ ਸਰਕਾਰ ਨਾਲ ਤਾਲਮੇਲ ਕਰਕੇ ਕੀਤੀ ਜਾ ਰਹੀ ਹੈ ਅਤੇ ਇਸ ਲਈ ਸਾਰੇ ਲੋੜੀਂਦੇ ਡਿਪਲੋਮੈਟਿਕ ਕਲੀਅਰੈਂਸ ਲਏ ਗਏ ਹਨ।
ਟਰੰਪ ਦੀ ਧਮਕੀ: 'ਜਾਂ ਤਾਂ ਗ੍ਰੀਨਲੈਂਡ ਦਿਓ, ਨਹੀਂ ਤਾਂ ਟੈਰਿਫ ਭੁਗਤੋ'
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰੁਖ਼ ਨੂੰ ਸਖ਼ਤ ਕਰਦਿਆਂ ਡੈਨਮਾਰਕ ਅਤੇ ਹੋਰ ਯੂਰਪੀ ਦੇਸ਼ਾਂ (ਬ੍ਰਿਟੇਨ ਸਮੇਤ) ਨੂੰ ਟੈਰਿਫ ਲਗਾਉਣ ਦੀ ਸਿੱਧੀ ਚੇਤਾਵਨੀ ਦਿੱਤੀ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਜੇਕਰ ਗ੍ਰੀਨਲੈਂਡ ਨੂੰ ਲੈ ਕੇ ਸੌਦਾ ਨਹੀਂ ਹੁੰਦਾ, ਤਾਂ 1 ਫਰਵਰੀ 2026 ਤੋਂ 10 ਫੀਸਦੀ ਅਤੇ 1 ਜੂਨ 2026 ਤੋਂ 25 ਫੀਸਦੀ ਟੈਰਿਫ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: ਅਮਰੀਕਾ ਨਾਲ ਕੁੜੱਤਣ ਤੇ ਚੀਨ ਨਾਲ ਦੋਸਤੀ ! ਕੈਨੇਡਾ ਦੀ ਵਿਦੇਸ਼ ਨੀਤੀ ਨੇ ਲਿਆਂਦਾ ਵੱਡਾ ਭੂਚਾਲ
ਕਿਉਂ ਜ਼ਰੂਰੀ ਹੈ ਗ੍ਰੀਨਲੈਂਡ?
ਟਰੰਪ ਦਾ ਦਾਅਵਾ ਹੈ ਕਿ ਗ੍ਰੀਨਲੈਂਡ 'ਤੇ ਕਬਜ਼ਾ ਕਰਨਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ ਚੀਨ ਅਤੇ ਰੂਸ ਦੀ ਵਧਦੀ ਦਿਲਚਸਪੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਡੈਨਮਾਰਕ ਅਮਰੀਕਾ ਵੱਲੋਂ ਸਾਲਾਂ ਤੋਂ ਕੀਤੇ ਗਏ ਸਮਰਥਨ ਦੇ ਬਦਲੇ ਇਹ ਖੇਤਰ ਵਾਪਸ ਕਰੇ।
ਇਹ ਵੀ ਪੜ੍ਹੋ: SA; ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਬੁੱਝ ਗਏ 13 ਘਰਾਂ ਦੇ ਚਿਰਾਗ
ਬਹੁ-ਰਾਸ਼ਟਰੀ ਫੌਜੀ ਅਭਿਆਸ
ਇਨ੍ਹਾਂ ਤਣਾਅਪੂਰਨ ਹਾਲਾਤਾਂ ਦਰਮਿਆਨ, ਆਰਕਟਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡੈਨਮਾਰਕ ਦੀ ਅਗਵਾਈ ਵਿੱਚ ਗ੍ਰੀਨਲੈਂਡ ਵਿੱਚ ਇੱਕ ਵੱਡਾ ਫੌਜੀ ਅਭਿਆਸ ਵੀ ਕੀਤਾ ਜਾ ਰਿਹਾ ਹੈ। ਇਸ ਅਭਿਆਸ ਵਿੱਚ ਜਰਮਨੀ, ਸਵੀਡਨ, ਫਰਾਂਸ, ਨਾਰਵੇ, ਨੀਦਰਲੈਂਡ ਅਤੇ ਫਿਨਲੈਂਡ ਦੇ ਫੌਜੀ ਹਿੱਸਾ ਲੈ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
