ਅਮਰੀਕਾ ਨੇ ਸਮੁੰਦਰੀ ਰਸਤੇ ਯੂਕ੍ਰੇਨ ਨੂੰ ਭੇਜੇ ਹੋਰ ਹਥਿਆਰ

Sunday, Aug 28, 2022 - 05:39 PM (IST)

ਵਾਸ਼ਿੰਗਟਨ (ਵਾਰਤਾ): ਅਮਰੀਕਾ ਦਾ ਰੱਖਿਆ ਵਿਭਾਗ ਸਮੁੰਦਰੀ ਰਸਤੇ ਯੂਕ੍ਰੇਨ ਨੂੰ ਹੋਰ ਹਥਿਆਰ ਭੇਜ ਰਿਹਾ ਹੈ। ਵਾਸ਼ਿੰਗਟਨ ਪੋਸਟ ਨੇ ਅਮਰੀਕੀ ਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਅਖ਼ਬਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਜਹਾਜ਼ ਵੱਡੀ ਮਾਤਰਾ ਵਿਚ ਮਾਲ ਢੋਣ ਦੇ ਸਮਰੱਥ ਹੈ, ਹਾਲਾਂਕਿ ਇਸ ਦੀ ਰਫ਼ਤਾਰ ਹਵਾਈ ਜਹਾਜ਼ ਤੋਂ ਘੱਟ ਹੈ, ਪਰ ਇਸ ਨਾਲ ਕੀਵ ਨੇੜੇ ਹਥਿਆਰਾਂ ਦੀ ਵੱਡੀ ਖੇਪ ਤਿਆਰ ਹੋ ਜਾਵੇਗੀ। 

ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਦਾ ਯੂਕ੍ਰੇਨ ਤੋਂ ਰੂਸ ਆਉਣ ਵਾਲਿਆਂ ਲਈ ਮਦਦ ਦਾ ਐਲਾਨ, ਹਰ ਮਹੀਨੇ ਮਿਲਣਗੇ 13500 ਰੁਪਏ

ਰੱਖਿਆ ਅਧਿਕਾਰੀਆਂ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਪੈਂਟਾਗਨ ਨੇ ਫਰਵਰੀ ਦੇ ਅਖੀਰ ਵਿੱਚ ਰੂਸ ਦੁਆਰਾ ਇੱਕ ਫੌਜੀ ਕਾਰਵਾਈ ਸ਼ੁਰੂ ਕਰਨ ਤੋਂ ਹਫ਼ਤੇ ਬਾਅਦ ਸਮੁੰਦਰੀ ਰਸਤੇ ਯੂਕ੍ਰੇਨ ਨੂੰ ਹਥਿਆਰ ਭੇਜਣੇ ਸ਼ੁਰੂ ਕਰ ਦਿੱਤੇ ਸਨ। ਅਮਰੀਕਾ ਹੁਣ ਆਸਾਨੀ ਨਾਲ ਹੋਵਿਟਜ਼ਰ ਤੋਪਖਾਨੇ ਅਤੇ ਹੋਰ ਭਾਰੀ ਹਥਿਆਰ ਯੂਕ੍ਰੇਨ ਨੂੰ ਸਮੁੰਦਰ ਰਾਹੀਂ ਭੇਜਦਾ ਹੈ। ਅਧਿਕਾਰੀਆਂ ਨੇ ਇਸ ਲਈ ਵਰਤੇ ਜਾ ਰਹੇ ਸਮੁੰਦਰੀ ਰਸਤੇ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਉਸ ਨੇ ਕਿਹਾ, ਕੁਝ ਹਥਿਆਰ ਸਿੱਧੇ ਲੜਾਈ ਦੇ ਖੇਤਰ ਵਿੱਚ ਲਿਆਂਦੇ ਜਾਂਦੇ ਹਨ ਅਤੇ ਦੂਸਰੇ ਯੂਰਪ ਵਿੱਚ ਅਮਰੀਕਾ ਦੇ ਸਟਾਕ ਨੂੰ ਭਰਨ ਲਈ ਵਰਤੇ ਜਾਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- 324 ਅਫਗਾਨ ਸ਼ਰਨਾਰਥੀਆਂ ਨੂੰ ਲੈ ਕੇ ਚਾਰਟਰ ਫਲਾਈਟ ਕੈਨੇਡਾ ਦੇ ਵਿਨੀਪੈਗ ਪਹੁੰਚੀ
 


Vandana

Content Editor

Related News