US ਸੈਨੇਟਰ ਨੇ ਕੋਰੋਨਾ ਦੇ ਤੱਥ ਲੁਕਾਉਣ ਲਈ ਚੀਨ ’ਤੇ ਵਿੰਨਿ੍ਹਆ ਨਿਸ਼ਾਨਾ, ਕਿਹਾ- ਮਹਾਮਾਰੀ ਦੇ ਸਬੂਤ ਨਸ਼ਟ ਕੀਤੇ

07/27/2021 1:12:03 PM

ਵਾਸ਼ਿੰਗਟਨ: ਅਮਰੀਕੀ ਸੈਨੇਟਰ ਟਾਮ ਕਾਟਨ ਨੇ ਕੋਵਿਡ-19 ਦੇ ਬਾਰੇ ਵਿਚ ਝੂਠ ਬੋਲਣ ਅਤੇ ਤੱਥਾਂ ਨੂੰ ਲੁਕਾਉਣ ਲਈ ਚੀਨ ਦੀ ਖਿਚਾਈ ਕੀਤੀ ਹੈ ਅਤੇ ਕਿਹਾ ਕਿ ਬੀਜਿੰਗ ਨੇ ਮਹਾਮਾਰੀ ਦੀ ਉਤਪਤੀ ਦੇ ਸਬੂਤ ਨਸ਼ਟ ਕਰ ਦਿੱਤੇ ਹਨ। ਸੈਨੇਟਰ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਖ਼ਿਲਾਫ਼ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਗਵਾਹਾਂ ਅਤੇ ਸਬੂਤਾਂ ਨੂੰ ਜਾਂ ਤਾਂ ਗਾਇਬ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਹਾਮਹਾਰੀ ਦੇ ਬਾਰੇ ਵਿਚ ਸਾਨੂੰ ਕੋਈ ਉਤਰ ਮਿਲੇ ਇਸ ਦੀ ਸੰਭਾਵਨਾ ਬਹੁਤ ਘੱਟ ਰਹਿ ਗਈ ਹੈ।

ਸੈਨੇਟਰ ਨੇ ਡਬਲਯੂ.ਐੱਚ.ਓ. ਦੇ ਡਾਇਰੈਕਟਰ ਨੂੰ ਵੀ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਉਹ ਕਾਫ਼ੀ ਸਮੇਂ ਤੱਕ ਕੋਵਿਡ-19 ਨੂੰ ਮਹਾਮਾਰੀ ਕਹਿਣ ਤੋਂ ਇਨਕਾਰ ਕਰਦੇ ਰਹੇ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਨੇ ਜਿਸ ਲਾਪ੍ਰਵਾਹੀ ਨਾਲ ਮਹਾਮਾਰੀ ਦੀ ਸ਼ੁਰੂਆਤ ਵਿਚ ਕੰਮ ਕੀਤਾ ਅਤੇ ਦੁਨੀਆ ਨੂੰ ਇਸ ਦੇ ਖ਼ਤਰੇ ਤੋਂ ਅਣਜਾਣ ਰੱਖਿਆ, ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਡਾਇਰੈਕਟਰ ਸ਼ੁਰੂ ਤੋਂ ਹੀ ਚੀਨ ਦੇ ਕਹਿਣ ਮੁਤਾਬਕ ਗੱਲ ਕਰ ਰਹੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਗਿਆ ਡਬਲਯੂ.ਐੱਚ.ਓ. ਨੇ ਇਸ ਸਾਲ ਦੇ ਸ਼ੁਰੂ ਵਿਚ ਵੁਹਾਨ ਜਾਂਚ ਵਿਚ ਇਕ ਨਕਲੀ ਦਲ ਨੂੰ ਜਾਂਚ ਲਈ ਭੇਜਿਆ ਸੀ।

ਇਹ ਵੀ ਪੜ੍ਹੋ: ਅਮਰੀਕਾ ਦੇ ਯੂਟਾ ’ਚ ਰੇਤਲੇ ਤੂਫ਼ਾਨ ਦਾ ਕਹਿਰ, ਆਪਸ ’ਚ ਟਕਰਾਈਆਂ 20 ਗੱਡੀਆਂ, 7 ਲੋਕਾਂ ਦੀ ਮੌਤ

ਟਾਮ ਨੇ ਚੀਨ ਖ਼ਿਲਾਫ਼ ਕਦਮ ਨਾ ਚੁੱਕਣ ਨੂੰ ਲੈ ਕੇ ਯੂ.ਐੱਸ. ਦੇ ਰਾਸ਼ਟਰਪਤੀ ’ਤੇ ਵੀ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਕੁੱਝ ਕਰ ਸਕਦੇ ਸੀ ਅਤੇ ਅਸੀਂ ਕੁੱਝ ਨਹੀਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲੋਕਾਂ ਨੇ ਜੋਅ ਬਾਈਡੇਨ ਅਤੇ ਕਾਂਗਰਸ ਦੇ ਮੈਂਬਰ ਨੂੰ ਇਸ ਲਈ ਚੁਣਿਆ ਸੀ ਤਾਂ ਕਿ ਉਹ ਬਿਹਤਰ ਫ਼ੈਸਲਾ ਲੈ ਸਕੇ ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ।

ਹਾਲ ਹੀ ਵਿਚ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਡਬਲਯੂ.ਐੱਚ.ਓ. ਦੀ ਦੂਜੇ ਦੌਰ ਦੀ ਜਾਂਚ ਦੀ ਯੋਜਨਾ ਨੂੰ ਨਕਾਰ ਦਿੱਤਾ ਸੀ। ਬਾਅਦ ਵਿਚ ਅਮਰੀਕਾ ਨੇ ਚੀਨ ਦੇ ਇਸ ਕਦਮ ਨੂੰ ਦੁਨੀਆ ਲਈ ਖ਼ਤਰਨਾਕ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਡਬਲਯੂ.ਐੱਚ.ਓ. ਦੀ ਅਗਵਾਈ ਵਿਚ ਵਿਗਿਆਨਕਾਂ ਦਾ ਇਕ ਦਲ ਚੀਨ ਵਿਚ ਵਾਇਰਸ ਦੀ ਉਤਪਤੀ ਦੀ ਜਾਂਚ ਲਈ ਗਿਆ ਸੀ, ਜਿਸ ਨਾਲ ਤਸਵੀਰ ਸਾਫ਼ ਹੋ ਸਕੇ ਕਿ ਚੀਨ ਕਿਸ ਤਰ੍ਹਾਂ ਦੀ ਖੋਜ਼ ਵਿਚ ਸ਼ਾਮਲ ਸੀ ਪਰ ਵਿਗਿਆਨਕਾਂ ਨੂੰ ਉਥੇ ਜਾਂਚ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਨਿਰਪੱਖ ਜਾਂਚ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਪਿਛਲੇ 5 ਸਾਲਾਂ ਤੋਂ ਰੋਜ਼ਾਨਾ 140 ਵਿਦਿਆਰਥੀ ਵਿਦੇਸ਼ 'ਚ ਪੜ੍ਹਨ ਲਈ ਛੱਡ ਰਹੇ ਨੇ ਪੰਜਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News