ਅਮਰੀਕੀ ਸੈਨੇਟ 'ਚ ਪਾਸ ਹੋਇਆ ਸਮਲਿੰਗੀ ਵਿਆਹ ਨਾਲ ਸਬੰਧਤ ਇਤਿਹਾਸਕ 'ਬਿੱਲ'
Wednesday, Nov 30, 2022 - 11:54 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਨਾਲ ਸਬੰਧਤ ਦੋ-ਪੱਖੀ ਬਿੱਲ ਪਾਸ ਕਰ ਦਿੱਤਾ। ਇਹ ਕਦਮ ਇਸ ਮੁੱਦੇ 'ਤੇ ਰਾਸ਼ਟਰੀ ਰਾਜਨੀਤੀ ਵਿੱਚ ਬਦਲਾਅ ਦਾ ਸੰਕੇਤ ਦਿੰਦਾ ਹੈ। ਇਸ ਫ਼ੈਸਲੇ ਨਾਲ ਉਹਨਾਂ ਹਜ਼ਾਰਾਂ ਸਮਲਿੰਗੀ ਜੋੜਿਆਂ ਨੂੰ ਰਾਹਤ ਮਿਲੀ ਹੈ, ਜਿਹਨਾਂ ਨੇ ਸੁਪਰੀਮ ਕੋਰਟ ਦੇ 2015 ਦੇ ਫ਼ੈਸਲੇ ਤੋਂ ਬਾਅਦ ਵਿਆਹ ਕਰਵਾਇਆ ਸੀ। ਇਸ ਫ਼ੈਸਲੇ ਤਹਿਤ ਦੇਸ਼ ਭਰ ਵਿੱਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-51 ਸਾਲ ਬਾਅਦ ਪਰਿਵਾਰ ਨਾਲ ਮਿਲੀ ਮਹਿਲਾ, ਭਾਵੁਕ ਕਰ ਦੇਣ ਵਾਲਾ ਰਿਹਾ ਪਲ
ਮੰਗਲਵਾਰ ਨੂੰ ਬਿੱਲ ਨੂੰ 36 ਦੇ ਮੁਕਾਬਲੇ 61 ਵੋਟਾਂ ਨਾਲ ਪਾਸ ਕੀਤਾ ਗਿਆ। ਰਿਪਬਲਿਕਨ ਪਾਰਟੀ ਦੇ 12 ਮੈਂਬਰਾਂ ਨੇ ਵੀ ਇਸ ਦਾ ਸਮਰਥਨ ਕੀਤਾ। ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਬਿੱਲ "ਲੰਬੇ ਸਮੇਂ ਤੋਂ ਪੈਂਡਿੰਗ" ਸੀ ਅਤੇ "ਵਧੇਰੇ ਸਮਾਨਤਾ ਵੱਲ ਅਮਰੀਕਾ ਦੇ ਮੁਸ਼ਕਲ ਪਰ ਸਥਿਰ ਮਾਰਗ" ਦਾ ਹਿੱਸਾ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਦੋਵਾਂ ਪਾਰਟੀਆਂ ਦੇ ਮੈਂਬਰਾਂ ਦੁਆਰਾ ਬਿੱਲ ਦੇ ਸਮਰਥਨ ਦੀ ਸ਼ਲਾਘਾ ਕੀਤੀ। ਉਸਨੇ ਕਿਹਾ ਕਿ ਉਹ "ਤੇਜ਼ੀ ਅਤੇ ਮਾਣ ਨਾਲ" ਬਿੱਲ 'ਤੇ ਦਸਤਖ਼ਤ ਕਰਨਗੇ, ਜੇਕਰ ਇਹ ਪ੍ਰਤੀਨਿਧ ਸਦਨ ਪਾਸ ਹੋ ਜਾਂਦਾ ਹੈ। ਬਾਈਡੇਨ ਨੇ ਕਿਹਾ ਕਿ ਇਹ ਯਕੀਨੀ ਬਣਾਏਗਾ ਕਿ LGBTQ ਭਾਈਚਾਰੇ ਦੇ ਲੋਕ "ਇਹ ਜਾਣਦੇ ਹੋਏ ਵੱਡੇ ਹੋਣਗੇ ਕਿ ਉਹ ਵੀ ਪੂਰੀ ਤਰ੍ਹਾਂ ਖੁਸ਼ਹਾਲ ਜੀਵਨ ਜੀ ਸਕਦੇ ਹਨ ਅਤੇ ਆਪਣਾ ਪਰਿਵਾਰ ਬਣਾ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।