ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਮਾਰਚ ਦੇ ਅੰਤ ਤੱਕ ਦੇਣਗੇ ਅਸਤੀਫਾ

Wednesday, Mar 14, 2018 - 06:02 PM (IST)

ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਮਾਰਚ ਦੇ ਅੰਤ ਤੱਕ ਦੇਣਗੇ ਅਸਤੀਫਾ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਰਖਾਸਤ ਕੀਤੇ ਜਾਣ ਮਗਰੋਂ ਮੌਜੂਦਾ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅਖੀਰ ਤੱਕ ਅਸਤੀਫਾ ਦੇਣ ਤੋਂ ਪਹਿਲਾਂ ਆਪਣੇ ਜੂਨੀਅਰ ਅਧਿਕਾਰੀ ਨੂੰ ਜ਼ਿੰਮੇਵਾਰੀਆਂ ਸੌਂਪਣ ਲਈ ਇਕ ਨਿਯਮਬੱਧ ਅਤੇ ਆਸਾਨ ਟਰਾਂਸਫਰ ਯਕੀਨੀ ਕਰਨਗੇ। ਗੌਰਤਲਬ ਹੈ ਕਿ ਅਫਰੀਕਾ ਦੀ ਯਾਤਰਾ ਕਰ ਰਹੇ ਟਿਲਰਸਨ ਨੂੰ ਅੱਧ ਵਿਚਾਲੇ ਹੀ ਵਾਪਸ ਆਉਣਾ ਪਿਆ ਸੀ। ਉਨ੍ਹਾਂ ਨੇ ਇਸ ਲਈ ਕੰਮ ਦੀ ਜ਼ਰੂਰਤ ਅਤੇ ਨਿੱਜੀ ਬੈਠਕਾਂ ਲਈ ਵਾਸ਼ਿੰਗਟਨ ਵਿਚ ਹੋਣ ਦੀ ਲੋੜ ਦਾ ਜ਼ਿਕਰ ਕੀਤਾ ਸੀ। ਤਕਨੀਕੀ ਉਦੇਸ਼ਾਂ ਲਈ ਟਿਲਰਸਨ ਨੇ ਕਿਹਾ ਕਿ ਉਹ 31 ਮਾਰਚ ਤੱਕ ਵਿਦੇਸ਼ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣਗੇ ਅਤੇ ਉਦੋਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਉਪ ਵਿਦੇਸ਼ ਮੰਤਰੀ ਜੌਨ ਸੁਲੀਵਨ ਨੂੰ ਸੌਂਪ ਦੇਣਗੇ। ਗੌਰਤਲਬ ਹੈ ਕਿ ਟਰੰਪ ਨੇ ਕੱਲ ਟਿਲਰਸਨ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ਸੀ. ਆਈ. ਏ. ਨਿਦੇਸ਼ਕ ਮਾਈਕ ਪਾਪੀਓ ਨੂੰ ਨਾਮਜਦ ਕੀਤਾ ਸੀ।


Related News