ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਡੇਨੀਅਲ ਪਰਲ ਦੇ ਪਰਿਵਾਰ ਨਾਲ ਕੀਤੀ ਗੱਲ, ਦਿੱਤਾ ਨਿਆਂ ਦਾ ਭਰੋਸਾ

04/04/2021 2:14:54 PM

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਡੇਨੀਅਲ ਪਰਲ ਦੇ ਪਰਿਵਾਰ ਅਤੇ ਉਸ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਤੇ ਨਿਆਂ ਦਿਵਾਉਣ ਲਈ ਅਮਰੀਕੀ ਸਰਕਾਰ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ। ਵਾਲ ਸਟ੍ਰੀਟ ਜਰਨਲ ਦੇ ਪੱਤਰਕਾਰ ਪਰਲ (38) ਦੱਖਣੀ ਏਸ਼ੀਆ ਬਿਊਰੋ ਦੇ ਮੁਖੀ ਸਨ। ਪਾਕਿਸਤਾਨ ਦੀ ਤਾਕਤਵਰ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਅਲਕਾਇਦਾ ਦਰਮਿਆਨ ਸਬੰਧਾਂ ’ਤੇ ਇਕ ਰਿਪੋਰਟ ਸਬੰਧੀ ਪੜਤਾਲ ਦੇ ਸਿਲਸਿਲੇ ’ਚ ਉਹ 2001 ’ਚ ਪਾਕਿਸਤਾਨ ’ਚ ਸਨ ਤਾਂ ਉਸ ਨੂੰ ਅਗਵਾ ਕਰ ਲਿਆ ਗਿਆ ਤੇ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਬਟਾਲਾ ਸ਼ਹਿਰ ਦੀ ਵਿਰਾਸਤ ਸੰਭਾਲਣ ਲਈ ਪੰਜਾਬ ਸਰਕਾਰ ਕਰਨ ਜਾ ਰਹੀ ਇਹ ਵੱਡਾ ਕੰਮ

ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਸ਼ੁੱਕਰਵਾਰ ਦੱਸਿਆ ਕਿ ਬਲਿੰਕਨ ਨੇ ਡੇਨੀਅਲ ਪਰਲ ਦੇ ਪਰਿਵਾਰ ਅਤੇ ਉਸ ਦੇ ਪ੍ਰਤੀਨਿਧੀਆਂ ਨਾਲ ਅੱਜ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਮਰੀਕੀ ਸਰਕਾਰ ਨਿਆਂ ਦਿਵਾਉਣ ਅਤੇ ਡੇਨੀਅਲ ਦੇ ਅਗਵਾ ਤੇ ਹੱਤਿਆ ’ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਪ੍ਰਤੀਬੱਧ ਹਨ । ਪਾਕਿਸਤਾਨ ਦੀ ਉੱਚ ਅਦਾਲਤ ਨੇ ਪਿਛਲੇ ਹਫਤੇ ਬ੍ਰਿਟਿਸ਼ ਮੂਲ ਦੇ ਅਲਕਾਇਦਾ ਅੱਤਵਾਦੀ ਅਹਿਮਦ ਉਮਰ ਸਈਅਦ ਸ਼ੇਖ ਦੇ ਦੋਸ਼ ਨੂੰ ਸਾਬਿਤ ਕਰਨ ’ਚ ਇਸਤਗਾਸਾ ਪੱਖ ਦੀ ਨਾਕਾਮੀ ਲਈ ਉਸ ਦੀ ਆਲੋਚਨਾ ਕੀਤੀ। ਸ਼ੇਖ 2002 ’ਚ ਪਰਲ ਦੇ ਸਨਸਨੀਖੇਜ਼ ਅਗਵਾ ਅਤੇ ਹੱਤਿਆ ਮਾਮਲੇ ’ਚ ਮੁੱਖ ਦੋਸ਼ੀ ਹਨ। ਭਾਰਤ ਨੇ ਸਾਲ 1999 ’ਚ ਹਾਈਜੈਕ ਕੀਤੇ ਗਏ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ’ਚ ਸਵਾਰ 150 ਯਾਤਰੀਆਂ ਨੂੰ ਛੱਡਣ ਬਦਲੇ ਸ਼ੇਖ ਸਮੇਤ ਜੈਸ਼-ਏ- ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਅਤੇ ਮੁਸ਼ਤਾਕ ਅਹਿਮਦ ਜਰਗਰ ਨੂੰ ਰਿਹਾਅ ਕੀਤਾ ਸੀ ਅਤੇ ਅਫਗਾਨਿਸਤਾਨ ਦੇ ਰਸਤੇ ਉਨ੍ਹਾਂ ਨੂੰ ਜਾਣ ਦਿੱਤਾ ਸੀ। ਇਸ ਤੋਂ ਤਿੰਨ ਸਾਲ ਬਾਅਦ ਪਰਲ ਦੀ ਹੱਤਿਆ ਹੋਈ ਸੀ।


Anuradha

Content Editor

Related News