ਬਲਿੰਕਨ ਦੇ ਮੂੰਹ ’ਚੋਂ ਕੌੜਾ ਸੱਚ ਸੁਣ ਕੇ ਆਪਣੇ-ਆਪ ਨੂੰ ਦੁੱਧ ਧੋਤਾ ਦੱਸਣ ਲੱਗਾ ਪਾਕਿ

Saturday, Sep 18, 2021 - 12:40 AM (IST)

ਬਲਿੰਕਨ ਦੇ ਮੂੰਹ ’ਚੋਂ ਕੌੜਾ ਸੱਚ ਸੁਣ ਕੇ ਆਪਣੇ-ਆਪ ਨੂੰ ਦੁੱਧ ਧੋਤਾ ਦੱਸਣ ਲੱਗਾ ਪਾਕਿ

ਵਾਸ਼ਿੰਗਟਨ/ਇਸਲਾਮਾਬਾਦ (ਅਨਸ)-ਅਫਗਾਨਿਸਤਾਨ ’ਤੇ ਹਾਲ ਹੀ ਵਿਚ ਕਾਂਗਰਸ ਦੀ ਸੁਣਵਾਈ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਹੋਰ ਸੰਸਦ ਮੈਂਬਰਾਂ ਨੇ ਜੋ ਕੌੜਾ ਸੱਚ ਬੋਲਿਆ ਉਸਨੂੰ ਪਾਕਿਸਤਾਨ ਘਾਬਰ ਗਿਆ ਹੈ ਅਤੇ ਆਪਣੇ-ਆਪ ਨੂੰ ਦੁੱਧ ਧੋਤਾ ਦੱਸਦੇ ਹੋਏ ਕਹਿ ਰਿਹਾ ਹੈ ਕਿ ਅਜਿਹਾ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਗੂੜੇ ਸਬੰਧਾਂ ਮੁਤਾਬਕ ਨਹੀਂ।

ਇਹ ਵੀ ਪੜ੍ਹੋ : ਟੈਕਸਾਸ 'ਚ ਪੁੱਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ

ਅਫਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ ’ਤੇ ਕਾਂਗਰਸ ਦੇ ਸਾਹਮਣੇ ਗਵਾਹੀ ਦਿੰਦੇ ਹੋਏ ਬਲਿੰਕਨ ਨੇ ਪ੍ਰਤੀਨਿਧੀ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਜਲਦੀ ਹੀ ਪਾਕਿਸਤਾਨ ਤੋਂ ਆਪਣੇ ਸਬੰਧਾਂ ਦਾ ਮੁਲਾਂਕਣ ਕਰੇਗਾ ਕਿਉਂਕਿ ਪਾਕਿਸਤਾਨ ਦੇ ਹਿੱਤ ਸਾਡੇ ਹਿੱਤਾਂ ਨਾਲ ਸੰਘਰਸ਼ ਵਿਚ ਹਨ। ਬਲਿੰਕਨ ਨੇ ਸਖ਼ਤ ਸ਼ਬਤਾਂ ਵਿਚ ਕਿਹਾ ਸੀ ਕਿ ਪਾਕਿਸਤਾਨ ਉਹ ਹੈ ਜੋ ਅਫਗਾਨਿਸਤਾਨ ਦੇ ਭਵਿੱਖ ਬਾਰੇ ਲਗਾਤਾਰ ਆਪਣੇ ਦਾਅ ਲਗਾਉਣ ਵਿਚ ਸ਼ਾਮਲ ਰਿਹਾ ਹੈ, ਉਹ ਤਾਲਿਬਾਨ ਦੇ ਮੈਂਬਰਾਂ ਨੂੰ ਸ਼ਰਨ ਦੇਣ ਵਾਲਾ ਹੈ ਅਤੇ ਉਹ ਅੱਤਵਾਦ ਦੇ ਖਿਲਾਫ ਸਾਡੇ ਨਾਲ ਸਹਿਯੋਗ ਵਿਚ ਵੀ ਸ਼ਾਮਲ ਹੋਣ ਦਾ ਦਿਖਾਵਾ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਪੰਜ ਅੱਤਵਾਦੀਆਂ ਨੂੰ 5-5 ਸਾਲ ਦੀ ਸਜ਼ਾ

ਬਲਿੰਕਨ ਦੀਆਂ ਇਨ੍ਹਾਂ ਟਿੱਪਣੀਆਂ ਨਾਲ ਪਾਕਿਸਤਾਨ ਸਪਸ਼ਟ ਤੌਰ ’ਤੇ ਹੈਰਾਨ ਹੈ। ਪਾਕਿਸਤਾਨ ਵਿਦੇਸ਼ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਬਲਿੰਕਨ ਦਾ ਇਹ ਬਿਆਨ ਹੈਰਾਨੀਜਨਕ ਹੈ ਕਿਉਂਕਿ ਅਫਗਾਨ ਸ਼ਾਂਤੀ ਪ੍ਰਕਿਰਿਆ ਵਿਚ ਪਾਕਿਸਤਾਨ ਦੀ ਹਾਂ-ਪੱਖੀ ਭੂਮਿਕਾ ਹਾਲ ਹੀ ਵਿਚ ਅਫਗਾਨਿਸਤਾਨ ਤੋਂ ਬਹੁਰਾਸ਼ਟਰੀ ਨਿਕਾਸੀ ਕੋਸ਼ਿਸ਼ਾਂ ਵਿਚ ਸਹਿਯੋਗ ਅਤੇ ਅਫਗਾਨਿਸਤਾਨ ਵਿਚ ਇਕ ਇਨਕਲੂਸਿਵ ਸਿਆਸੀ ਹੱਲ ਲਈ ਉਸਦੇ ਲਗਾਤਾਰ ਸਮਰਥਨ ਨੂੰ ਸਵੀਕਾਰ ਕੀਤਾ ਗਿਆ ਹੈ। ਹਾਲ ਹੀ ਵਿਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਵੀ 1 ਸਤੰਬਰ ਦੀ ਬ੍ਰੀਫਿੰਗ ਵਿਚ ਇਹ ਮੰਨਿਆ ਸੀ। ਪਾਕਿਸਤਾਨ ਵਿਦੇਸ਼ ਦਫਤਰ ਦੇ ਬੁਲਾਰੇ ਨੇ ਪਿਛਲੇ 20 ਸਾਲਾਂ ਵਿਚ ਪਾਕਿਸਤਾਨ ਵਲੋਂ ਨਿਭਾਈ ਗਈ ਕਿਰਦਾਰ ’ਤੇ ਬਲਿੰਕਨ ਦੀ ਟਿੱਪਣੀ ਖਾਰਿਜ਼ ਕਰ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News