ਅਮਰੀਕੀ ਰੱਖਿਆ ਮੰਤਰੀ ਅਗਲੇ ਹਫਤੇ ਆਉਣਗੇ ਭਾਰਤ

Wednesday, Mar 10, 2021 - 10:43 PM (IST)

ਅਮਰੀਕੀ ਰੱਖਿਆ ਮੰਤਰੀ ਅਗਲੇ ਹਫਤੇ ਆਉਣਗੇ ਭਾਰਤ

ਵਾਸ਼ਿੰਗਟਨ-ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਅਗਲੇ ਹਫਤੇ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਭਾਰਤ ਦੀ ਯਾਤਰਾ 'ਤੇ ਆਉਣਗੇ। ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਬਾਈਡੇਨ ਪ੍ਰਸ਼ਾਸਨ ਦੇ ਸੀਨੀਅਰ ਮੈਂਬਰ ਦੇ ਤੌਰ 'ਤੇ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ।

ਇਹ ਵੀ ਪੜ੍ਹੋ -'ਕਵਾਡ' ਸੰਮੇਲਨ 'ਚ ਵੱਖ-ਵੱਖ ਗਲੋਬਲੀ ਚੁਣੌਤੀਆਂ ਤੇ ਮੁੱਦਿਆਂ 'ਤੇ ਹੋਵੇਗੀ ਚਰਚਾ : ਅਮਰੀਕਾ

ਇਹ ਪਹਿਲਾਂ ਮੌਕਾ ਹੈ ਜਦ ਕਿਸੇ ਅਮਰੀਕੀ ਰੱਖਿਆ ਮੰਤਰੀ ਦੀ ਪਹਿਲੀ ਵਿਦੇਸ਼ ਯਾਤਰਾ 'ਚ ਭਾਰਤ ਨੂੰ ਸ਼ਾਮਲ ਕੀਤਾ ਗਿਆ ਹੈ। ਪੈਂਟਾਗਨ ਨੇ ਕਿਹਾ ਕਿ ਆਸਟਿਨ ਅੰਤਰਰਾਸ਼ਟਰੀ ਰੱਖਿਆ ਸੰਬੰਧ ਦੇ ਮਹੱਤਵ 'ਤੇ ਚਰਚਾ ਕਰਨ ਲਈ ਅਪਣੇ ਹਮਰੁਤਬਾ ਮੰਤਰੀ (ਰਾਜਨਾਥ ਸਿੰਘ) ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਉਹ ਸੁਤੰਤਰ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਵੀ ਦੁਹਰਾਉਣਗੇ।

ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ

ਪੈਂਟਾਗਨ ਨੇ ਕਿਹਾ ਕਿ ਆਸਟਿਨ 13 ਮਾਰਚ ਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ ਦੀ ਸ਼ੁਰੂਆਤ ਕਰਨਗੇ। ਉਹ ਹਵਾਈ 'ਚ ਯੂ.ਐੱਸ. ਹਿੰਦ-ਪ੍ਰਸ਼ਾਂਤ ਦੇ ਮੁੱਖ ਦਫਤਰ ਦਾ ਦੌਰਾ ਕਰਨਗੇ। ਉਪ ਜਾਪਾਨ 'ਚ ਅਮਰੀਕੀ ਫੌਜੀਆਂ ਅਤੇ ਸਰਕਾਰ ਦੇ ਚੋਟੀ ਦੇ ਨੇਤਾਵਾਂ ਨੂੰ ਮਿਲਣਗੇ ਅਤੇ ਕੋਰੀਆ ਅਤੇ ਭਾਰਤ 'ਚ ਸਰਕਾਰ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। 

ਇਹ ਵੀ ਪੜ੍ਹੋ -ਬ੍ਰਿਟੇਨ 'ਚ ਭਾਰਤੀ ਮੂਲ ਦੇ ਕੰਪਨੀ ਨਿਰਦੇਸ਼ਕ 'ਤੇ 11 ਸਾਲ ਦੀ ਪਾਬੰਦੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News