ਅਮਰੀਕਾ ਦੇ ਵਿਗਿਆਨੀਆਂ ਨੇ ਬਣਾਇਆ ਪਹਿਲਾ ਜਿਊਂਦਾ ਰੋਬਟ

1/19/2020 3:26:53 PM

ਵਾਸ਼ਿੰਗਟਨ— ਅਮਰੀਕਾ ਦੇ ਵਿਗਿਆਨੀਆਂ ਨੇ ਪਹਿਲੀ ਵਾਰ ਜਿਊਂਦਾ ਰੋਬਟ ਬਣਾਇਆ ਹੈ। ਇਸ ਰੋਬਟ ਨੂੰ ਜਿਊਂਦੇ ਹੋਣ ਦੀ ਸ਼੍ਰੇਣੀ 'ਚ ਰੱਖਿਆ ਜਾ ਸਕਦਾ ਹੈ। ਇਸ ਨੂੰ 'ਐਕਸਨੋਬਾਟ' ਵੀ ਕਿਹਾ ਜਾ ਰਿਹਾ ਹੈ।

ਵਿਗਿਆਨੀਆਂ ਦੇ ਇਕ ਗਰੁੱਪ ਨੇ ਡੱਡੂ ਭਰੂਣ ਦੀਆਂ ਜਿਊਂਦੀਆਂ ਕੋਸ਼ਿਕਾਵਾਂ ਨੂੰ ਹੋਰ ਨਵੇਂ ਜੀਵਨ ਰੂਪਾਂ ਦੇ ਤੌਰ 'ਤੇ ਇਸਤੇਮਾਲ ਕਰਨ 'ਚ ਸਫਲਤਾ ਪ੍ਰਾਪਤ ਕੀਤੀ। ਇਸ ਰੋਬਟ ਨੂੰ 'ਜਿਊਂਦੇ ਪ੍ਰੋਗਰਾਮ' ਕਰਨ ਵਾਲੇ ਜੀਵ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਇਹ ਨਵਾਂ ਬਣਾਇਆ ਰੋਬਟ ਮੈਡੀਕਲ ਸਾਇੰਸ ਦੇ ਖੇਤਰ 'ਚ ਵੀ ਵਰਤਿਆ ਜਾ ਸਕਦਾ ਹੈ। ਇਸ ਦੀ ਵਰਤੋਂ ਮਰੀਜ਼ ਦੇ ਸਰੀਰ ਦੇ ਅੰਦਰ ਦਵਾਈ ਲੈ ਜਾਣ ਜਾਂ ਇਸ ਤਰ੍ਹਾਂ ਦੇ ਹੋਰ ਕੰਮ ਕਰਵਾਉਣ ਲਈ ਕੀਤੀ ਜਾ ਸਕਦੀ ਹੈ। ਵਰਮੋਟ ਯੂਨੀਵਰਸਿਟੀ ਦੇ ਇਕ ਕੰਪਿਊਟਰ ਵਿਗਿਆਨਕਾਂ ਅਤੇ ਰੋਬਾਟਿਕਸ ਵਿਗਿਆਨੀ ਜੋਸ਼ੂਆ ਬੋਂਗਾਰਡ ਨੇ ਦੱਸਿਆ,''ਇਹ ਜਿਊਂਦੀਆਂ ਮਸ਼ੀਨਾਂ ਹਨ ਜੋ ਨਵੀਂ ਸੋਧ ਦੀ ਦਿਸ਼ਾ 'ਚ ਮਦਦ ਕਰ ਸਕਦੀਆਂ ਹਨ। ਇਸ ਨੂੰ ਪੁਰਾਣੇ ਰੋਬਟ ਦੀ ਸ਼੍ਰੇਣੀ 'ਚ ਨਹੀਂ ਰੱਖਿਆ ਜਾ ਸਕਦਾ।''
ਟਫਟਸ 'ਚ 'ਸੈਂਟਰ ਫਾਰ ਰਿਜ਼ਨਰੇਟਿਵ ਐਂਡ ਡਿਵੈਲਪਮੈਂਟਲ ਬਾਇਓਲਾਜੀ ਦਾ ਨਿਰਦੇਸ਼ਨ ਕਰਨ ਵਾਲੇ ਮਾਈਕਲ ਲੈਵਿਨ ਨੇ ਵੀ ਇਸ ਨੂੰ ਖਾਸ ਤਰੀਕੇ ਨਾਲ ਵਰਤਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਸਮੁੰਦਰ 'ਚੋਂ ਮਾਈਕ੍ਰੋਪਲਾਸਟਿਕ ਨੂੰ ਇਕੱਠਾ ਕਰਨ ਲਈ ਕੀਤੀ ਜਾ ਸਕਦੀ ਹੈ ਜਾਂ ਫਿਰ ਇਨਸਾਨੀ ਨਸਾਂ 'ਚ ਜਾ ਕੇ ਇਲਾਜ 'ਚ ਮਦਦ ਲਈ ਜਾ ਸਕਦੀ ਹੈ। ਇਸ ਨਵੀਂ ਸੋਧ ਦੇ ਨਤੀਜੇ 13 ਜਨਵਰੀ ਨੂੰ 'ਪ੍ਰਾਸੀਡਿੰਗਜ਼ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸਜ਼' 'ਚ ਪ੍ਰਕਾਸ਼ਿਤ ਹੋਏ ਸਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ