ਮਨੁੱਖੀ ਅਧਿਕਾਰਾਂ ਦੀ ਉਲੰਘਣਾ ''ਤੇ ਅਮਰੀਕਾ ਨੇ ਦੋ ਸ਼੍ਰੀਲੰਕਾਈ ਫੌਜੀ ਅਧਿਕਾਰੀਆਂ ''ਤੇ ਲਾਈ ਪਾਬੰਦੀ

Saturday, Dec 11, 2021 - 07:31 PM (IST)

ਮਨੁੱਖੀ ਅਧਿਕਾਰਾਂ ਦੀ ਉਲੰਘਣਾ ''ਤੇ ਅਮਰੀਕਾ ਨੇ ਦੋ ਸ਼੍ਰੀਲੰਕਾਈ ਫੌਜੀ ਅਧਿਕਾਰੀਆਂ ''ਤੇ ਲਾਈ ਪਾਬੰਦੀ

ਕੋਲੰਬੋ-ਅਮਰੀਕਾ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਸ਼੍ਰੀਲੰਕਾ ਦੇ ਦੋ ਫੌਜੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਆਪਣੇ ਇਥੇ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਹੈ। ਇਨ੍ਹਾਂ ਫੌਜੀ ਅਧਿਕਾਰੀਆਂ 'ਚ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਵੱਲੋਂ ਮੁਆਫ਼ ਕੀਤਾ ਗਿਆ ਇਕ 'ਕਤਲ ਅਪਰਾਧੀ' ਵੀ ਸ਼ਾਮਲ ਹੈ। ਜਲ ਸੈਨਾ ਅਧਿਕਾਰੀ ਚੰਦਨਾ ਹੇਤਿਆਰਾਚੀ ਅਤੇ ਸ਼੍ਰੀਲੰਕਾਈ ਫੌਜ ਦੇ ਸਾਬਕਾ ਸਟਾਫ ਸਰਜੈਂਟ ਸੁਨੀਲ ਰਤਨਾਇਕੇ ਉਨ੍ਹਾਂ 12 ਦੇਸ਼ਾਂ ਦੇ ਕਈ ਅਧਿਕਾਰੀਆਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਅਮਰੀਕਾ ਨੇ 'ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ' ਲਈ ਪਾਬੰਦੀਸ਼ੁਦਾ ਕੀਤਾ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਵਿਰੁੱਧ ਕਾਰਵਾਈ ਦੀ ਰੂਸ ਨੂੰ ਚੁਕਾਉਣੀ ਪਵੇਗੀ ਵੱਡੀ ਕੀਮਤ : ਬ੍ਰਿਟੇਨ

ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ 'ਤੇ ਜਾਰੀ ਇਕ ਬਿਆਨ 'ਚ ਕਿਹਾ ਕਿ 2008 ਤੋਂ 2009 ਤੋਂ ਘਟੋ-ਘੱਟ 8 'ਤ੍ਰਿੰਕੋਮਾਲੀ 11' ਪੀੜਤਾਂ ਦੀ ਸੁਤੰਤਰਤਾ ਦੇ ਅਧਿਕਾਰ ਦੀ ਉਲੰਘਣਾ 'ਚ ਹੇਤਿਆਰਾਚੀ ਸ਼ਾਮਲ ਸਨ। ਤ੍ਰਿੰਕੋਮਾਲੀ 11' ਮਾਮਲਾ ਤ੍ਰਿੰਕੋਮਾਲੀ ਜ਼ਿਲ੍ਹੇ ਤੋਂ 11 ਤਮਿਲ ਨੌਜਵਾਨਾਂ ਦੇ ਅਗਵਾ ਅਤੇ ਕਤਲ ਨਾਲ ਸੰਬੰਧਿਤ ਹੈ। ਇਕ ਖਬਰ ਮੁਤਾਬਕ, ਕਥਿਤ ਤੌਰ 'ਤੇ ਜਬਰਦਸਤੀ ਵਸੂਲੀ ਲਈ ਉਨ੍ਹਾਂ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਲ ਸੈਨਾ ਦੀ ਹਿਰਾਸਤ 'ਚ ਮਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਹੰਗਰੀ ਦੀ ਅਦਾਲਤ ਨੇ EU ਕਾਨੂੰਨਾਂ ਦੀ ਪ੍ਰਮੁੱਖਤਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਿਜ

ਬਿਆਨ 'ਚ ਕਿਹਾ ਗਿਆ ਹੈ ਕਿ ਰਤਾਇਕੇ ਦਸੰਬਰ 2000 'ਚ ਘਟੋ-ਘੱਟ 8 ਤਮਿਲ ਪੇਂਡੂਆਂ ਦੀ ਗੈਰ-ਨਿਆਇਕ ਕਤਲ 'ਚ ਸ਼ਾਮਲ ਸੀ। ਸ਼੍ਰੀਲੰਕਾ ਦੀ ਅਦਾਲਤ ਨੇ 8 ਤਮਿਲ ਨਾਗਰਿਕਾਂ ਦੇ ਕਤਲ ਲਈ ਰਤਾਇਕੇ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਜਿਸ ਨੂੰ ਉਸ ਨੇ 2019 'ਚ ਚੋਟੀ ਦੀ ਅਦਾਲਤ 'ਚ ਚੁਣੌਤੀ ਦਿੱਤੀ ਸੀ। ਚੋਟੀ ਦੀ ਅਦਾਲਤ ਨੇ ਰਤਨਾਇਕੇ ਦੀ ਅਪੀਲ ਖਾਰਿਜ ਕਰਦੇ ਹੋਏ ਸਜ਼ਾ ਬਰਕਰਾਰ ਰੱਖੀ ਸੀ। ਹਾਲਾਂਕਿ ਰਾਸ਼ਟਰਪਤੀ ਰਾਜਪਕਸ਼ੇ ਨੇ ਪਿਛਲੇ ਸਾਲ ਰਤਨਾਇਕੇ ਨੂੰ ਮੁਆਫ਼ੀ ਦੇ ਦਿੱਤੀ ਸੀ ਅਤੇ ਜੇਲ੍ਹ ਤੋਂ ਉਸ ਦੀ ਰਿਹਾਈ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ : ਡੈਲਟਾ ਵੇਰੀਐਂਟ ਨਾਲ ਜੁੜੀ ਮੌਤ ਦਰ ਨੂੰ 90 ਫੀਸਦੀ ਤੱਕ ਘੱਟ ਕਰ ਸਕਦੀ ਹੈ ਫਾਈਜ਼ਰ ਦੀ ਬੂਸਟਰ ਖੁਰਾਕ : ਅਧਿਐਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News