ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦਾ ਸਮਰਥਨ ਕਰਨ ਵਾਲੀਆਂ ਚੀਨ ਤੇ ਰੂਸ ਦੀਆਂ ਕੰਪਨੀਆਂ ’ਤੇ US ਨੇ ਲਗਾਈ ਪਾਬੰਦੀ
Sunday, Nov 29, 2020 - 02:04 AM (IST)
ਵਾਸ਼ਿੰਗਟਨ - ਅਮਰੀਕਾ ਨੇ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦਾ ਸਮਰਥਨ ਕਰਨ ਵਾਲੀਆਂ ਚੀਨ ਅਤੇ ਰੂਸ ਦੀਆਂ 4 ਕੰਪਨੀਆਂ ’ਤੇ ਪਾਬੰਦੀ ਲਗਾਈ ਗਈ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਹ ਜਾਣਕਾਰੀ ਦਿੱਤੀ ਹੈ। ਪੋਂਪੀਓ ਨੇ ਕਿਹਾ ਕਿ ਈਰਾਨ ਦਾ ਮਿਜ਼ਾਈਲ ਪ੍ਰੋਗਰਾਮ ‘ਪ੍ਰਮਾਣੂ ਪ੍ਰਸਾਰ ਸਬੰਧੀ ਚਿੰਤਾਵਾਂ’ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕਰ ਕੇ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਪ੍ਰਮਾਣੂ ਹਥਿਆਰਾਂ ਨਾਲ ਜੁੜੀਆਂ ਸਰਗਰਮੀਆਂ ਕਾਰਣ ਅਮਰੀਕਾ ਵਲੋਂ ਈਰਾਨ ਦੇ ਖਿਲਾਫ ਸਖ਼ਤ ਕਦਮ ਚੁੱਕਣਾ ਜਾਰੀ ਹੈ।
ਪੋਂਪੀਓ ਨੇ ਕਿਹਾ ਕਿ ਪ੍ਰਮਾਣੂ ਪ੍ਰਸਾਰ ਨੂੰ ਲੈ ਕੇ ਚਿੰਤਾ ਦਾ ਵੱਡਾ ਕਾਰਣ ਬਣੇ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਦਾ ਸਮਰਥਨ ਕਰਨ ’ਤੇ ਅਮਰੀਕਾ ਨੇ ਚੀਨ ਅਤੇ ਰੂਸ ਦੀਆਂ 4 ਕੰਪਨੀਆਂ ’ਤੇ ਪਾਬੰਦੀ ਲਗਾਈ ਹੈ। ਈਰਾਨ ਨੂੰ ਉਸਦੀਆਂ ਮਿਜ਼ਾਈਲ ਸਮਰਥਾਵਾਂ ’ਚ ਵਾਧਾ ਕਰਨ ਤੋਂ ਰੋਕਣ ਲਈ ਅਸੀਂ ਪਾਬੰਦੀ ਆਪਣੇ ਸਾਰੇ ਉਪਾਵਾਂ ਦੀ ਵਰਤੋਂ ਕਰਨਾ ਜਾਰੀ ਰੱਖਾਂਗੇ। ਜਿਨ੍ਹਾਂ ਕੰਪਨੀਆਂ’ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਦੇ ਨਾਂ ਹਨ ਚੀਨ ਦੀ ਚੇਂਗਦੂ ਬੈਸਟ ਨਿਊ ਮਟੈਰੀਅਲਸ ਕੰਪਨੀ ਲਿਮਟਿਡ ਅਤੇ ਜਿਬੋ ਏਲਿਮ ਟਰੇਡ ਕੰਪਨੀ ਲਿਮਟਿਡ ਅਤੇ ਰੂਸ ਦੀ ਨੀਲਕੋ ਗਰੁੱਪ ਅਤੇ ਨੀਲ ਫਾਮ ਖਜਾਰ ਕੰਪਨੀ ਅਤੇ ਸਾਂਟਰਸ ਹੋਲਡਿੰਗ ਅਤੇ ਜੁਆਇੰਟ ਸਟਾਕ ਕੰਪਨੀ ਏਲੇਕਾਨ।
ਇਸ ਤੋਂ ਕੁਝ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ’ਚ ਈਰਾਨ ’ਤੇ ਪਾਬੰਦੀ ਲਾਉਣ ਬਾਰੇ ਜ਼ਿਕਰ ਕੀਤਾ ਸੀ। ਇਸ ਦੇ ਸੰਕੇਤ ਈਰਾਨ ’ਚ ਅਮਰੀਕਾ ਦੇ ਵਿਸ਼ੇਸ਼ ਦੂਰ ਇਲੀਓਟ ਐਬ੍ਰੇਂਸ ਨੇ ਦਿੱਤੇ ਹਨ। ਉਨ੍ਹਾਂ ਨੇ ਅਗਲੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਵੀ ਸਲਾਹ ਦਿੱਤੀ ਹੈ ਕਿ ਖੇਤਰੀ ਸੰਤੁਲਨ ਅਤੇ ਪ੍ਰਮਾਣੂ ਹਮਲੇ ਦੇ ਖਤਰਿਆਂ ਨੂੰ ਟਾਲਣ ਲਈ ਈਰਾਨ ਹੁਣ ਤੱਕ ਕੀਤੀਆਂ ਜਾ ਰਹੀਆਂ ਸਖਤੀਆਂ ਬਰਕਰਾਰ ਰੱਖਣਾ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਇਹ ਦੇਖਣਾ ਜ਼ਰੂਰੀ ਹੈ ਕਿ 2015 ’ਚ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਈਰਾਨ ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ’ਚ ਕਿੱਥੇ ਗਲਤੀ ਹੋਈ।