ਅਮਰੀਕਾ ਨੇ ਮਿਆਂਮਾਰ ਦੇ 10 ਮੌਜੂਦਾ ਤੇ ਸਾਬਕਾ ਫੌਜੀ ਅਧਿਕਾਰੀਆਂ ਅਤੇ ਤਿੰਨ ਕੰਪਨੀਆਂ 'ਤੇ ਲਾਈ ਪਾਬੰਦੀ

Sunday, Feb 14, 2021 - 01:57 AM (IST)

ਅਮਰੀਕਾ ਨੇ ਮਿਆਂਮਾਰ ਦੇ 10 ਮੌਜੂਦਾ ਤੇ ਸਾਬਕਾ ਫੌਜੀ ਅਧਿਕਾਰੀਆਂ ਅਤੇ ਤਿੰਨ ਕੰਪਨੀਆਂ 'ਤੇ ਲਾਈ ਪਾਬੰਦੀ

ਵਾਸ਼ਿੰਗਟਨ-ਅਮਰੀਕਾ ਨੇ ਮਿਆਂਮਾਰ 'ਚ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਦੇ ਤਖਤਾਪਲਟ ਅਤੇ ਨੇਤਾਵਾਂ ਆਂਗ ਸਾਨ ਸੂ ਚੀ ਅਤੇ ਵਿਨ ਮਿੰਟ ਨੂੰ ਹਿਰਾਸਤ 'ਚ ਲੈਣ ਲਈ ਜ਼ਿੰਮੇਵਾਰ 10 ਮੌਜੂਦਾ ਅਤੇ ਸਾਬਕਾ ਫੌਜੀ ਅਧਿਕਾਰੀਆਂ ਅਤੇ ਤਿੰਨ ਕੰਪਨੀਆਂ 'ਤੇ ਵੀਰਵਾਰ ਨੂੰ ਪਾਬੰਦੀ ਲਾਈ। ਇਨ੍ਹਾਂ 'ਚੋਂ 6 ਅਧਿਕਾਰੀਆਂ 'ਚ ਮਿਆਂਮਾਰ ਫੌਜੀ ਬਲ ਦੇ ਕਮਾਂਡਰ ਇਨ ਚੀਨ ਮਿਨ ਆਂਗ, ਡਿਪਟੀ ਕਮਾਂਡਰ ਇਨ ਚੀਫ ਸੋਈ ਵਿਨ, ਪਹਿਲੇ ਉਪ ਰਾਸ਼ਟਰਪਤੀ ਅਤੇ ਸੇਵਾ ਮੁਕਤ ਲੈਫਟੀਨੈਂਟ ਜਨਰਲ ਮਿੰਟ ਸਯੂ, ਲੈਫਟੀਨੈਂਟ ਜਨਰਲ ਸੀਨ ਵਿਨ, ਲੈਫਟੀਨੈਂਟ ਜਨਰਲ ਸੋਏ ਤੁਤ ਅਤੇ ਲੈਫਟੀਨੈਂਟ ਜਰਨਲ ਯੇ ਆਂਗ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ

ਇਨ੍ਹਾਂ ਤੋਂ ਇਲਾਵਾ ਚਾਰ ਹੋਰ ਅਧਿਕਾਰੀਆਂ, ਰੱਖਿਆ ਮੰਤਰੀ ਦੇ ਤੌਰ 'ਤੇ ਨਿਯੁਕਤ ਮਿਆ ਤੁਨ ਓ, ਆਵਾਜਾਈ ਅਤੇ ਸੰਚਾਰ ਮੰਤਰੀ ਦੇ ਤੌਰ 'ਤੇ ਨਿਯੁਕਤ ਐਡਮਿਰਲ ਤਿਨ ਆਂਗ ਸਾਨ, ਸਟੇਟ ਐਡਮੀਨੀਸਟ੍ਰੇਸ਼ਨ ਕਾਉਂਸਿਲ (ਐੱਸ.ਏ.ਸੀ.) ਦੇ ਸੁਯੰਕਤ ਜਨਰਲ ਸਕੱਤਰ ਯੇ ਵਿਨ ਉ ਅਤੇ ਐੱਸ.ਏ.ਸੀ. ਦੇ ਸਕੱਤਰ ਜਨਰਲ ਲੈਫਟੀਨੈਂਟ ਆਂਗ ਲਿਨ 'ਤੇ ਵੀ ਪਾਬੰਦੀ ਲਾਈ ਗਈ ਹੈ।

ਇਸ ਤੋਂ ਇਲਾਵਾ ਮਿਆਂਮਾਰ ਦੀਆਂ ਤਿੰਨ ਕੰਪਨੀਆਂ ਮਿਆਂਮਾਰ ਰੂਬੀ ਐਂਟਰਪ੍ਰਾਈਜ਼, ਮਿਆਂਮਾਰ ਇੰਪੈਰੀਅਲ ਜੈਡ ਅਤੇ ਕੈਂਕ੍ਰੀ 'ਤੇ ਵੀ ਪਾਬੰਦੀ ਲਾਈ ਗਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕੇਨ ਨੇ ਕਿਹਾ ਕਿ ਫੌਜ ਨਾਲ ਜੁੜੇ ਅਤੇ ਸਾਬਕਾ ਅਧਿਕਾਰੀਆਂ 'ਤੇ ਇਹ ਪਾਬੰਦੀ ਲਾਈ ਗਈ ਹੈ। ਜਿਨ੍ਹਾਂ ਨੇ ਮਿਆਂਮਾਰ 'ਚ ਲੋਕਤੰਤਰੀ ਰੂਪ ਨਾਲ ਚੁਣੀ ਹੋਈ ਸਰਕਾਰ ਨੂੰ ਹਟਾਉਣ 'ਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ -ਬੱਚਿਆਂ ਲਈ ਟੀਕੇ ਦਾ ਪ੍ਰੀਖਣ ਕਰ ਰਹੀ ਹੈ ਆਕਸਫੋਰਡ ਯੂਨੀਵਰਸਿਟੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News