US ਰਿਪੋਰਟ ''ਚ ਦਾਅਵਾ-ਉੱਤਰ ਕੋਰੀਆ ਤੋਂ ਰਾਕੇਟ ਅਤੇ ਤੋਪ ਦੇ ਗੋਲੇ ਖਰੀਦਣ ਦੀ ਤਿਆਰੀ ''ਚ ਰੂਸ
Wednesday, Sep 07, 2022 - 02:55 PM (IST)

ਵਾਸ਼ਿੰਗਟਨ- ਰੂਸ ਦਾ ਰੱਖਿਆ ਮੰਤਰਾਲੇ ਯੂਕ੍ਰੇਨ 'ਚ ਚੱਲ ਰਹੇ ਯੁੱਧ ਲਈ ਉੱਤਰ ਕੋਰੀਆ ਤੋਂ ਲੱਖਾਂ ਰਾਕੇਟ ਅਤੇ ਤੋਪ ਦੇ ਗੋਲੇ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਇਕ ਅਮਰੀਕੀ ਖੁਫੀਆ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਅਮਰੀਕਾ ਦੇ ਇਕ ਅਧਿਕਾਰੀ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੋ ਸੋਮਵਾਰ ਨੂੰ ਦੱਸਿਆ ਕਿ ਰੂਸ ਦਾ ਅਲੱਗ-ਥਲੱਗ ਪਏ ਦੇਸ਼ ਉੱਤਰ ਕੋਰੀਆ ਦਾ ਰੁਖ ਕਰਨਾ ਦਰਸਾਉਂਦਾ ਹੈ ਕਿ 'ਨਿਰਯਾਤ 'ਤੇ ਵੱਖ-ਵੱਖ ਰੋਕ ਅਤੇ ਪ੍ਰਤੀਬੰਧਾਂ ਦੇ ਕਾਰਨ ਰੂਸੀ ਫੌਜ ਯੂਕ੍ਰੇਨ 'ਚ ਸਪਲਾਈ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਅਮਰੀਕਾ ਦੇ ਖੁਫੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸ ਭਵਿੱਖ 'ਚ ਉੱਤਰ ਕੋਰੀਆ ਤੋਂ ਹੋਰ ਮਿਲਟਰੀ ਉਪਕਰਨ ਵੀ ਖਰੀਦ ਸਕਦਾ ਹੈ।
ਸਮਾਚਾਰ ਪੱਤਰ 'ਨਿਊਯਾਰਕ ਟਾਈਮਸ' ਨੇ ਸਭ ਤੋਂ ਪਹਿਲਾਂ ਇਸ ਖੁਫੀਆ ਰਿਪੋਰਟ ਦੇ ਆਧਾਰ 'ਤੇ ਇਕ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਅਮਰੀਕੀ ਅਧਿਕਾਰੀ ਨੇ ਇਸ ਸਬੰਧ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਰੂਸ ਉੱਤਰ ਕੋਰੀਆ ਤੋਂ ਕਿੰਨੇ ਹਥਿਆਰ ਖਰੀਦਨਾ ਚਾਹੁੰਦੀ ਹੈ। ਇਹ ਖ਼ਬਰ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦੇ ਪ੍ਰਸ਼ਾਸਨ ਨੇ ਰੂਸੀ ਫੌਜ ਦੇ ਯੂਕ੍ਰੇਨ 'ਚ ਇਸਤੇਮਾਲ ਕਰਨ ਲਈ ਈਰਾਨ ਤੋਂ ਡਰੋਨ ਹਾਸਲ ਕਰਨ ਦੀ ਅਗਸਤ 'ਚ ਪੁਸ਼ਟੀ ਕੀਤੀ ਸੀ। ਉੱਤਰ ਕੋਰੀਆ ਨੇ ਰੂਸ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ ਅਤੇ ਯੂਕ੍ਰੇਨ ਸੰਕਟ ਲਈ ਅਮਰੀਕਾ ਨੂੰ ਦੋਸ਼ੀ ਠਹਿਰਾਇਆ ਹੈ। ਉਸ ਨੇ ਯੂਕ੍ਰੇਨ 'ਚ ਰੂਸ ਦੀ ਮਿਲਟਰੀ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਪੱਛਮੀ ਦਿ 'ਮਾਸਟਰ ਨੀਤੀ' ਦੇ ਖ਼ਿਲਾਫ਼ ਰੂਸ ਦੀ ਕਾਰਵਾਈ ਆਤਮ ਰੱਖਿਆ ਲਈ ਕੀਤੀ ਗਈ ਹੈ।
ਉੱਤਰ ਕੋਰੀਆ ਨੇ ਦੇਸ਼ ਦੇ ਪੂਰਬ 'ਚ ਰੂਸੀ ਕਬਜ਼ੇ ਵਾਲੇ ਖੇਤਰਾਂ ਦੇ ਮੁੜ ਨਿਰਮਾਣ 'ਚ ਮਦਦ ਲਈ ਮਜ਼ਦੂਰ ਭੇਜਣ ਨੂੰ ਲੈ ਕੇ ਵੀ ਦਿਲਚਸਪੀ ਦਿਖਾਈ ਹੈ। ਰੂਸ 'ਚ ਉੱਤਰ ਕੋਰੀਆ ਦੇ ਰਾਜਦੂਤ ਨੇ ਹਾਲ ਹੀ 'ਚ ਯੂਕ੍ਰੇਨ ਦੇ ਡੋਨਬਾਸ ਖੇਤਰ 'ਚ ਰੂਸ ਸਮਰਥਿਤ ਦੋ ਵੱਖਵਾਦੀ ਖੇਤਰਾਂ ਦੇ ਦੂਤਾਂ ਨਾਲ ਮੁਲਾਕਾਤ ਕੀਤੀ ਸੀ ਅਤੇ 'ਕਾਮਗਾਰ ਭੇਜਣ' ਦੇ ਸਬੰਧ 'ਚ ਸਹਿਯੋਗ ਦਾ ਭਰੋਸਾ ਦਿੱਤਾ ਸੀ। ਰੂਸ ਅਤੇ ਸੀਰੀਆ ਦੇ ਇਲਾਵਾ ਉੱਤਰ ਕੋਰੀਆ ਇਕਲੌਤਾ ਅਜਿਹਾ ਦੇਸ਼ ਸੀ ਜਿਸ ਨੇ ਜੁਲਾਈ 'ਚ ਦੋਨੇਤਸਕ ਅਤੇ ਲੁਹਾਨਸਕਨ ਦੇ ਸੁਤੰਤਰਤਾ ਨੂੰ ਮਾਨਤਾ ਦਿੱਤੀ ਅਤੇ ਯੂਕ੍ਰੇਨ 'ਚ ਯੁੱਧ ਦੇ ਸਬੰਧ 'ਚ ਰੂਸ ਦਾ ਸਮਰਥਨ ਕੀਤਾ ਸੀ।