ਅਮਰੀਕਾ ਦੇ ਸੀਰੀਆ ’ਚ ਜਵਾਬੀ ਹਮਲੇ, ਅਲ-ਕਾਇਦਾ ਦਾ ਚੋਟੀ ਦਾ ਕਮਾਂਡਰ ਢੇਰ

Monday, Jan 19, 2026 - 03:02 PM (IST)

ਅਮਰੀਕਾ ਦੇ ਸੀਰੀਆ ’ਚ ਜਵਾਬੀ ਹਮਲੇ, ਅਲ-ਕਾਇਦਾ ਦਾ ਚੋਟੀ ਦਾ ਕਮਾਂਡਰ ਢੇਰ

ਵਾਸ਼ਿੰਗਟਨ (ਏ.ਪੀ.)- ਅਮਰੀਕਾ ਵੱਲੋਂ ਸੀਰੀਆ ’ਚ ਕੀਤੇ ਗਏ ਜਵਾਬੀ ਹਮਲਿਆਂ ਦੇ ਤੀਜੇ ਦੌਰ ’ਚ ਅਲ-ਕਾਇਦਾ ਨਾਲ ਜੁੜੇ ਇਕ ਕਮਾਂਡਰ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ, ਉਸ ਦਾ ਇਸਲਾਮਿਕ ਸਟੇਟ (ਆਈ.ਐੱਸ.) ਮੈਂਬਰ ਨਾਲ ਸਿੱਧਾ ਸਬੰਧ ਸੀ, ਜੋ ਪਿਛਲੇ ਮਹੀਨੇ ਸੀਰੀਆ ’ਚ ਘਾਤ ਲਾ ਕੇ ਕੀਤੇ ਗਏ ਹਮਲੇ ਲਈ ਜ਼ਿੰਮੇਵਾਰ ਸੀ।

ਇਸ ਹਮਲੇ ’ਚ ਅਮਰੀਕਾ ਦੇ 2 ਫੌਜੀਆਂ ਅਤੇ ਇਕ ਦੋਭਾਸ਼ੀਏ ਦੀ ਮੌਤ ਹੋ ਗਈ ਸੀ। ‘ਯੂ.ਐੱਸ. ਸੈਂਟਰਲ ਕਮਾਂਡ’ (ਸੈਂਟਕਾਮ) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉੱਤਰ-ਪੱਛਮੀ ਸੀਰੀਆ ’ਚ ਕੀਤੇ ਗਏ ਹਮਲੇ ’ਚ ਬਿਲਾਲ ਹਸਨ ਅਲ-ਜਾਸਿਮ ਮਾਰਿਆ ਗਿਆ। ਉਸ ਦਾ ਦਾਅਵਾ ਹੈ ਕਿ ਉਹ ‘ਇਕ ਚੋਟੀ ਦਾ ਅੱਤਵਾਦੀ ਨੇਤਾ ਸੀ, ਜੋ ਹਮਲਿਆਂ ਦੀ ਸਾਜ਼ਿਸ਼ ਰਚਦਾ ਸੀ ਅਤੇ 13 ਦਸੰਬਰ ਨੂੰ ਹੋਏ ਉਸ ਹਮਲੇ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਸੀ, ਜਿਸ ’ਚ ਸਾਰਜੈਂਟ ਐਡਗਰ ਬ੍ਰਾਇਨ ਟੋਰੇਸ-ਟੋਵਾਰ, ਸਾਰਜੈਂਟ ਵਿਲੀਅਮ ਨਥਾਨੀਅਲ ਹਾਵਰਡ ਅਤੇ ਅਮਰੀਕੀ ਸਿਵਲੀਅਨ ਦੋਭਾਸ਼ੀਏ ਅਯਾਦ ਮੰਸੂਰ ਸਕਾਤ ਦੀ ਮੌਤ ਹੋ ਗਈ ਸੀ।


author

cherry

Content Editor

Related News