ਅਮਰੀਕਾ ਨੇ ਨਾਰਥ ਕੋਰੀਆਈ ਸ਼ਿਪਿੰਗ ਤੇ ਚੀਨ ਦੀਆਂ ਟਰੇਡ ਕੰਪਨੀਆਂ ''ਤੇ ਲੱਗਾ ਦਿੱਤੀਆਂ ਪਾਬੰਦੀਆਂ

11/22/2017 1:11:44 AM

ਵਾਸ਼ਿੰਗਟਨ—ਨਾਰਥ ਕੋਰੀਆ ਵਲੋਂ ਮਨਮਾਨੇ ਢੰਗਾਂ ਨਾਲ ਕੀਤੇ ਜਾ ਰਹੇ ਆਪਣੇ ਪ੍ਰਮਾਣੂੰ ਪ੍ਰੀਖਣਾਂ ਕਾਰਨ ਉਹ ਬਾਕੀ ਦੇਸ਼ ਦੇ ਹਮੇਸ਼ਾਂ ਨਿਸ਼ਾਨੇ 'ਤੇ ਰਿਹਾ ਹੈ।ਅਮਰੀਕਾ ਹਮੇਸ਼ਾ ਇਸ ਮਾਮਲੇ 'ਤੇ ਉਸ ਨੂੰ ਝੜਕਾ ਅਤੇ ਧਮਕੀਆਂ ਦਿੰਦਾ ਰਹਿੰਦਾ ਹੈ ਜਿਸ ਦਾ ਸੰਸਾਰ ਭਰ ਦੇ ਕਈ ਦੇਸ਼ ਸਮਰਥਨ ਕਰ ਰਹੇ ਹਨ। ਅਮਰੀਕਾ ਨੇ ਆਪਣੀ ਇਸੇ ਨੀਤੀ ਤਹਿਤ ਨਾਰਥ ਕੋਰੀਆ 'ਤੇ ਆਪਣਾ ਦਬਦਬਾ ਕਾਇਮ ਰੱਖਣ ਲਈ ਨਵੀਆਂ ਪਾਬੰਦੀਆਂ ਲਗਾਈਆਂ ਹਨ ਜਿਸ ਤਹਿਤ ਅੱਜ ਅਮਰੀਕਾ ਨੇ ਨਾਰਥ ਕੋਰੀਆ ਦੀਆਂ ਸ਼ਿਪਿੰਗ ਤੇ ਚੀਨ ਦੀਆਂ ਟਰੇਡ ਕੰਪਨੀਆਂ 'ਤੇ ਨਵੀਆਂ ਪਾਬੰਦੀਆਂ ਲੱਗਾ ਦਿੱਤੀਆਂ ਹਨ। ਜਿਨ੍ਹਾਂ ਚਾਰ ਟਰੇਡਿੰਗ ਕੰਪਨੀਆਂ 'ਤੇ ਪਾਬੰਦੀਆਂ ਲਗਾਈਆਂ ਹਨ ਸੂਤਰਾਂ ਮੁਤਾਬਕ ਉਨ੍ਹਾਂ ਦਾ ਨਾਰਥ ਕੋਰੀਆ ਨਾਲ ਸੈਂਕੜੇ ਮਿਲੀਅਨ ਡਾਲਰ ਦਾ ਕਾਰੋਬਾਰ ਹੈ। ਇਸੇ ਤਰ੍ਹਾਂ 6 ਨਾਰਥ ਕੋਰੀਆਈ ਸ਼ਿਪਿੰਗ ਅਤੇ ਟਰੇਡਿੰਗ ਕੰਪਨੀਆਂ ਤੇ 20 ਮਾਲਵਾਹਕ ਜਹਾਜ਼ਾਂ 'ਤੇ ਇਹ ਕਹਿੰਦੇ ਹੋਏ ਪਾਬੰਦੀਆਂ ਲਗਾਈਆਂ ਹਨ ਕਿ ਨਾਰਥ ਕੋਰੀਆ ਦੇ ਪ੍ਰਮਾਣੂੰ ਤੇ ਨਿਊਕਲਿਅਰ ਵਾਸਤੇ ਪੈਸੇ ਇਕੱਠਾ ਕਰਨ ਦਾ ਕੰਮ ਕਰਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਵਾਰ ਫਿਰ ਤੋਂ ਉੱਤਰੀ ਕੋਰੀਆ ਨੂੰ ਅੱਤਵਾਦ ਪੈਦਾ ਕਰਨ ਵਾਲਾ ਦੇਸ਼ ਦੱਸ ਕੇ ਉਸ 'ਤੇ ਪਾਬੰਦੀਆਂ ਲਗਾਉਣ ਦੀ ਗੱਲ ਆਖੀ ਸੀ।


Related News