ਅਮਰੀਕਾ ਨੇ ਦੋਹਾ ਵਿਚ ਤਾਲਿਬਾਨ ਨਾਲ ਗੱਲਬਾਤ ਕੀਤੀ ਬਹਾਲ
Saturday, Dec 07, 2019 - 03:17 PM (IST)

ਦੋਹਾ- ਅਮਰੀਕਾ ਨੇ ਸ਼ਨੀਵਾਰ ਨੂੰ ਦੋਹਾ ਵਿਚ ਤਾਲਿਬਾਨ ਦੇ ਨਾਲ ਮੁੜ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਤਿੰਨ ਮਹੀਨੇ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਡਿਪਲੋਮੈਟਿਕ ਕੋਸ਼ਿਸ਼ਾਂ ਨੂੰ ਬੰਦ ਕਰ ਦਿੱਤਾ ਸੀ। ਅਮਰੀਕਾ ਦੋਹਾ ਵਿਚ ਸ਼ਨੀਵਾਰ ਨੂੰ ਮੁੜ ਗੱਲਬਾਤ ਸ਼ਾਮਲ ਹੋਇਆ। ਇਕ ਸੂਤਰ ਨੇ ਅਫਗਾਨਿਸਤਾਨ ਵਿਚ ਕਰੀਬ ਦੋ ਦਹਾਕੇ ਤੋਂ ਚੱਲੇ ਆ ਰਹੀ ਜੰਗ ਨੂੰ ਖਤਮ ਕਰਨ ਦੀ ਕੋਸ਼ਿਸ਼ 'ਤੇ ਦੱਸਿਆ ਕਿ ਚਰਚਾ ਦਾ ਕੇਂਦਰ ਹਿੰਸਾ ਦੀਆਂ ਘਟਨਾਵਾਂ ਵਿਚ ਕਮੀ ਲਿਆਉਣ 'ਤੇ ਹੋਵੇਗਾ ਤਾਂਕਿ ਅਫਗਾਨਿਸਤਾਨ ਦੇ ਅੰਦਰ ਗੱਲਬਾਤ ਤੇ ਜੰਗਬੰਦੀ ਦਾ ਰਸਤਾ ਤਿਆਰ ਹੋ ਸਕੇ।