ਅਮਰੀਕੀ ਰਿਪੋਰਟ ''ਚ ਦਾਅਵਾ - ਚੀਨੀ ਸਾਈਬਰ ਹਮਲੇ ਨਾਲ ਮੁੰਬਈ ''ਚ ਠੱਪ ਹੋਈ ਸੀ ''ਬਿਜਲੀ ਦੀ ਸਪਲਾਈ''

Monday, Mar 01, 2021 - 10:27 PM (IST)

ਅਮਰੀਕੀ ਰਿਪੋਰਟ ''ਚ ਦਾਅਵਾ - ਚੀਨੀ ਸਾਈਬਰ ਹਮਲੇ ਨਾਲ ਮੁੰਬਈ ''ਚ ਠੱਪ ਹੋਈ ਸੀ ''ਬਿਜਲੀ ਦੀ ਸਪਲਾਈ''

ਵਾਸ਼ਿੰਗਟਨ - ਅਮਰੀਕਾ ਦੀ ਇਕ ਕੰਪਨੀ ਨੇ ਆਪਣੇ ਹਾਲ ਹੀ ਦੇ ਅਧਿਐਨ ਵਿਚ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਚੀਨ ਵਿਚ ਸਰਹੱਦ 'ਤੇ ਜਾਰੀ ਤਣਾਅ ਵਿਚਾਲੇ ਚੀਨ ਸਰਕਾਰ ਨਾਲ ਜੁੜੇ ਹੈਕਰਾਂ ਦੇ ਇਕ ਸਮੂਹ ਨੇ 'ਮਾਲਵੇਅਰ' ਰਾਹੀਂ ਭਾਰਤ ਦੇ ਪਾਵਰਗ੍ਰਿਡ ਸਿਸਟਮ ਨੂੰ ਨਿਸ਼ਾਨਾ ਬਣਾਇਆ। ਸ਼ੰਕਾ ਹੈ ਕਿ ਪਿਛਲੇ ਸਾਲ ਮੁੰਬਈ ਵਿਚ ਵੱਡੇ ਪੱਧਰ 'ਤੇ ਬਿਜਲੀ ਦੀ ਸਪਲਾਈ ਠੱਪ ਹੋਣ ਪਿੱਛੇ ਸ਼ਾਇਦ ਇਹੀ ਮੁੱਖ ਕਾਰਣ ਸੀ। ਅਮਰੀਕਾ ਵਿਚ ਮੈਸਾਚੁਸਟੇਸ ਦੀ ਕੰਪਨੀ 'ਰਿਕਾਰਡੇਡ ਫਿਊਚਰ' ਨੇ ਆਪਣੇ ਹਾਲ ਹੀ ਦੀ ਰਿਪੋਰਟ ਵਿਚ ਚੀਨ ਦੇ ਸਮੂਹ 'ਰੈੱਡ ਇਕੋ' ਵੱਲੋਂ ਭਾਰਤੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਦਾ ਜ਼ਿਕਰ ਕੀਤਾ ਹੈ।

ਇਹ ਖ਼ਬਰ ਪੜ੍ਹੋ- ਵਿਦੇਸ਼ੀ ਚੰਦੇ ਸਹਾਰੇ ਚੱਲ ਰਿਹਾ ਪਾਕਿ, ਵਧਿਆ 6.7 ਅਰਬ ਡਾਲਰ ਦਾ ਕਰਜ਼ਾ

PunjabKesari
ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ ਵਿਚ ਇਕ ਗ੍ਰਿਡ ਠੱਪ ਹੋਣ ਨਾਲ ਬਿਜਲੀ ਗੁੱਲ ਹੋ ਗਈ ਸੀ। ਇਸ ਨਾਲ ਟਰੇਨਾਂ ਵੀ ਰਸਤੇ ਵਿਚ ਹੀ ਰੁਕ ਗਈਆਂ ਸਨ। ਮਹਾਮਾਰੀ ਕਾਰਣ ਘਰਾਂ ਤੋਂ ਕੰਮ ਕਰ ਰਹੇ ਲੋਕਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਸੀ। ਆਰਥਿਕ ਗਤੀਵਿਧੀਆਂ 'ਤੇ ਭਾਰੀ ਅਸਰ ਪਿਆ ਸੀ। ਜ਼ਰੂਰੀ ਸੇਵਾਵਾਂ ਲਈ ਬਿਜਲੀ ਸਪਲਾਈ ਬਹਾਲ ਕਰਨ ਵਿਚ 2 ਘੰਟੇ ਲੱਗ ਗਏ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਘਟਨਾ ਦੀ ਜਾਂਚ ਦਾ ਹੁਕਮ ਦਿੱਤਾ ਸੀ। 'ਰਿਕਾਰਡੇਡ ਫਿਊਚਰ' ਨੇ ਆਨਲਾਈਨ ਸੰਨ੍ਹਮਾਰੀ ਨਾਲ ਸਬੰਧਿਤ ਰਿਪੋਰਟ ਦੇ ਪ੍ਰਕਾਸ਼ਨ ਤੋਂ ਪਹਿਲਾਂ ਭਾਰਤ ਸਰਕਾਰ ਦੇ ਸਬੰਧਿਤ ਵਿਭਾਗਾਂ ਨੂੰ ਇਸ ਬਾਰੇ ਜਾਣੂ ਕਰਾਇਆ। ਅਮਰੀਕੀ ਕੰਪਨੀ ਦੇ ਅਧਿਐਨ 'ਤੇ ਭਾਰਤ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ। 'ਨਿਊਯਾਰਕ ਟਾਈਮਸ' ਨੇ ਇਕ ਖਬਰ ਵਿਚ ਕਿਹਾ ਕਿ ਇਸ ਖੁਲਾਸੇ ਨਾਲ ਸਵਾਲ ਉਠਿਆ ਹੈ ਕਿ ਮੁੰਬਈ ਵਿਚ ਬਿਜਲੀ ਠੱਪ ਹੋਣ ਪਿੱਛੇ ਕਿਤੇ ਬੀਜਿੰਗ ਇਹ ਸੰਦੇਸ਼ ਤਾਂ ਨਹੀਂ ਦੇਣਾ ਚਾਹੁੰਦਾ ਸੀ ਕਿ ਜੇ ਭਾਰਤ ਨੇ ਸਰਹੱਦ 'ਤੇ ਹਮਲਾਵਰ ਰਵੱਈਆ ਜਾਰੀ ਰੱਖਿਆ ਤਾਂ ਕਈ ਕੁਝ ਵਾਪਰ ਸਕਦਾ ਹੈ।

ਇਹ ਖ਼ਬਰ ਪੜ੍ਹੋ- ਬਜਰੰਗ ਨੇ ਕਿਹਾ-ਓਲੰਪਿਕ ਤਕ ਸਾਰੇ ਸੋਸ਼ਲ ਮੀਡੀਆ ਹੈਂਡਲ ਬੰਦ ਕਰ ਰਿਹਾ ਹਾਂ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News