ਰੂਸੀ ਡਿਪਲੋਮੈਟਾਂ ਦੀ ਬੈਠਕ ਟਾਲਣ ਨਾਲ ਅਮਰੀਕਾ ਨੂੰ ਅਫਸੋਸ

Thursday, Jun 22, 2017 - 03:38 AM (IST)

ਵਾਸ਼ਿੰਗਟਨ— ਅਮਰੀਕਾ ਨੇ ਸੀਨੀਅਰ ਡਿਪਲੋਮੈਟਾਂ ਦੀ ਇਸ ਹਫਤੇ ਹੋਣ ਵਾਲੀ ਬੈਠਕ ਟਾਲਣ ਦੇ ਰੂਸ ਦੇ ਕਦਮ 'ਤੇ ਅਫਸੋਸ ਜ਼ਾਹਿਰ ਕੀਤਾ ਹੈ ਤੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਦੋ-ਪੱਖੀ ਸਬੰਧਾਂ 'ਚ ਪਈ ਦਰਾਰ ਨੂੰ ਭਰਨ ਦੇ ਲਈ ਭਵਿੱਖ 'ਚ ਗੱਲਬਾਤ ਦੇ ਰਸਤੇ ਖੁੱਲੇ ਹੋਏ ਹਨ।
ਅਮਰੀਕਾ ਦੇ ਵਿਦੇਸ਼ੀ ਵਿਭਾਗ ਦੀ ਤਰਜਮਾਨ ਹੀਦਰ ਨੌਰਟ ਨੇ ਇਕ ਬਿਆਨ 'ਚ ਕਿਹਾ, ''ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਰੂਸ ਨੇ ਦੋ-ਪੱਖੀ ਸਬੰਧਾਂ 'ਚ ਆਈ ਖਟਾਸ ਨੂੰ ਦੂਰ ਕਰਨ ਲਈ ਮੌਕੇ ਨੂੰ ਛੱਡਣ ਦਾ ਫੈਸਲਾ ਕੀਤਾ ਹੈ।'' ਰੂਸ ਦੇ ਵਿਦੇਸ਼ ਮੰਤਰੀ ਸਰਗੋਈ ਨੇ ਬੀਤੇ ਦਿਨ ਕਿਹਾ ਸੀ ਕਿ ਅਮਰੀਕਾ ਵਲੋਂ ਨਵੀਆਂ ਪਾਬੰਦੀਆਂ ਲਾਉਣ ਦੇ ਕਾਰਨ ਉਸ ਦੇ ਉਪ ਸਕੱਤਰ ਥਾਮਸ ਸਨੈਨ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕਦੀ, ਇਸ ਨੂੰ ਟਾਲਿਆ ਜਾਂਦਾ ਹੈ।


Related News