ਕਰੋਨਾ ਵਾਇਰਸ ''ਤੇ ਚੀਨ ਦੀ ਹਰ ਸੰਭਵ ਮਦਦ ਨੂੰ ਤਿਆਰ ਅਮਰੀਕਾ
Tuesday, Jan 28, 2020 - 01:16 AM (IST)

ਵਾਸ਼ਿੰਗਟਨ (ਏ.ਐਫ.ਪੀ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਦੁਨੀਆ ਵਿਚ ਡਰ ਦਾ ਕਾਰਨ ਬਣ ਰਹੇ ਕਰੋਨਾ ਵਾਇਰਸ ਖਿਲਾਫ ਜੰਗ ਵਿਚ ਅਮਰੀਕਾ ਚੀਨ ਦੀ ਹਰ ਸੰਭਵ ਮਦਦ ਕਰੇਗਾ। ਟਰੰਪ ਨੇ ਟਵੀਟ ਕੀਤਾ ਕਿ ਵਾਇਰਸ ਨੂੰ ਲੈ ਕੇ ਅਸੀਂ ਚੀਨ ਦੇ ਨਾਲ ਸੰਪਰਕ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਬਹੁਤ ਥੋੜ੍ਹੇ ਮਾਮਲੇ ਸਾਹਮਣੇ ਆਏ ਹਨ ਪਰ ਸਖ਼ਤ ਨਿਗਰਾਨੀ ਵਰਤੀ ਜਾ ਰਹੀ ਹੈ। ਅਸੀਂ ਚੀਨ ਅਤੇ ਰਾਸ਼ਟਰਪਤੀ ਸ਼ੀ ਨੂੰ ਹਰ ਸੰਭਵ ਮਦਦ ਦੀ ਪੇਸ਼ ਕੀਤੀ ਹੈ। ਸਾਡੇ ਮਾਹਰ ਬਹੁਤ ਸ਼ਾਨਦਾਰ ਹਨ।
ਜ਼ਿਕਰਯੋਗ ਹੈ ਕਿ ਇਸ ਵਾਇਰਸ ਨਾਲ ਚੀਨ ਵਿਚ ਹੁਣ ਤੱਕ ਤਕਰੀਬਨ 81 ਮੌਤਾਂ ਹੋ ਚੁੱਕੀਆਂ ਹਨ ਅਤੇ 1300 ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵਾਇਰਸ ਕੈਨੇਡਾ, ਅਮਰੀਕਾ, ਯੂਰਪ, ਨੇਪਾਲ, ਹਾਂਗਕਾਂਗ ਸਣੇ ਕਈ ਦੇਸ਼ਾਂ ਵਿਚ ਫੈਲ ਚੁੱਕਾ ਹੈ। ਕਈ ਦੇਸ਼ਾਂ ਨੇ ਇਸ ਵਾਇਰਸ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਹੈ।