ਅਮਰੀਕਾ ਅੱਤਵਾਦ ਵਿਰੋਧੀ ਮੁਹਿੰਮ ਲਈ ਪਾਕਿ ''ਤੇ ਹਵਾਈ ਅੱਡੇ ਦੇਣ ਦਾ ਬਣਾਵੇ ਦਬਾਅ

09/13/2019 5:22:05 PM

ਨਿਊਯਾਰਕ (ਭਾਸ਼ਾ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਵਾਸਤੇ ਡੈਮੋਕ੍ਰੇਟ ਉਮੀਦਵਾਰ ਦੀ ਦੌੜ ਵਿਚ ਸਭ ਤੋਂ ਅੱਗੇ ਲੱਚ ਰਹੇ ਜੋ ਬਾਈਡੇਨ ਨੇ ਕਿਹਾ ਹੈ ਕਿ ਅਮਰੀਕਾ ਅਫਗਾਨਿਸਤਾਨ ਤੋਂ ਸਿਰ ਚੁੱਕਣ ਵਾਲੇ ਅੱਤਵਾਦ ਦਾ ਸ਼ਿਕਾਰ ਬਣਨ ਤੋਂ ਬੱਚ ਸਕਦਾ ਹੈ ਬਸ਼ਰਤੇ ਉਹ ਇਸ ਗੱਲ 'ਤੇ ਜ਼ੋਰ ਪਾਵੇ ਕਿ ਪਾਕਿਸਤਾਨ ਉਸ ਨੂੰ ਜੰਗ ਪ੍ਰਭਾਵਿਤ ਇਸ ਦੇਸ਼ ਵਿਚ ਅੱਤਵਾਦੀਆਂ ਖਿਲਾਫ ਮੁਹਿੰਮ ਚਲਾਉਣ ਲਈ ਆਪਣੇ ਟਿਕਾਣਿਆਂ ਦੀ ਵਰਤੋਂ ਕਰਨ ਦੇਣ। ਬਾਈਡੇਨ 2020 ਵਿਚ ਵ੍ਹਾਈਟ ਹਾਊਸ ਲਈ ਹੋਣ ਵਾਲੀ ਦੌੜ ਨਾਲ ਜੁੜੀ ਤੀਸਰੀ ਡੈਮੋਕ੍ਰੇਟਿਕ ਬਹਿਸ ਵਿਚ ਵੀਰਵਾਰ ਨੂੰ ਹਮਲਾਵਰ ਨਜ਼ਰ ਆਏ। ਸਾਬਕਾ ਉਪ ਰਾਸ਼ਟਰਪਤੀ (76) ਨੇ ਟੈਕਸਾਸ ਦੇ ਹਿਊਸਟਨ ਵਿਚ ਤਕਰੀਬਨ ਤਿੰਨ ਘੰਟੇ ਤੱਕ ਚੱਲੀ ਇਸ ਬਹਿਸ ਦੌਰਾਨ ਵਿਰੋਧੀ ਉਦਾਰਵਾਦੀਆਂ ਬਰਨੀ ਸੈਂਡਰਸ ਅਤੇ ਐਲੀਜ਼ਾਬੇਥ ਵਾਰੇਨ 'ਤੇ ਤਿੱਖੇ ਹਮਲੇ ਕੀਤੇ। ਉਹ ਆਪਣੀਆਂ ਪਿਛਲੀਆਂ ਦੋ ਬਹਿਸਾਂ ਤੋਂ ਜ਼ਿਆਦਾ ਹਮਲਾਵਰ ਸਨ।

ਨਿਊਯਾਰਕ ਪੋਸਟ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਥੇ ਇਕ ਵਿਸ਼ਾ ਹੈ ਅਤੇ ਵਿਸ਼ਾ ਅੱਤਵਾਦ ਰੋਕੂ ਰਣਨੀਤਕ ਨੂੰ ਲੈ ਕੇ ਹੈ। ਅਸੀਂ ਅਮਰੀਕਾ ਨੂੰ ਅੱਤਵਾਦ ਦਾ ਸ਼ਿਕਾਰ ਬਣਨ ਤੋਂ ਰੋਕ ਸਕਦੇ ਹਨ। ਅਫਗਾਨਿਸਤਾਨ ਤੋਂ ਬਾਹਰ ਆ ਕੇ ਉਸ ਨੂੰ ਹਵਾਈ ਅੱਡੇ ਮੁਹੱਈਆ ਕਰਵਾ ਕੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਸਾਨੂੰ ਆਪਣੇ ਟਿਕਾਣਿਆਂ ਦੀ ਮਦਦ ਕਰਨ ਦੇਵੇ ਜਿਸ ਨਾਲ ਅਸੀਂ ਉਥਏ ਫੌਜੀਆਂ ਨੂੰ ਏਅਰਲਿਫਟ ਕਰ ਸਕੀਏ। ਅਫਗਾਨਿਸਤਾਨ ਵਿਚ ਲੰਬੇ ਸਮੇਂ ਤੋਂ ਲੜ ਰਹੇ ਅਮਰੀਕਾ ਦੇ ਤਕਰੀਬਨ 14000 ਫੌਜੀ ਉਸ ਦੇਸ਼ ਵਿਚ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਰੀਫ ਨਾਲ ਅਮਰੀਕੀ ਵਾਰਤਾਕਾਰ ਜਲਮੀ ਖਲੀਲਜ਼ਾਦ ਨੇ ਸਿਧਾਂਤਕ ਤਾਲੀਬਾਨ ਦੇ ਨਾਲ ਸ਼ਾਂਤੀ ਸਮਝੌਤੇ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਅਮਰੀਕਾ 20 ਅੰਦਰ 5400 ਫੌਜੀ ਅਫਗਾਨਿਸਤਾਨ ਤੋਂ ਹਟਾਉਂਦਾ। ਪਰ ਖਲੀਲਜ਼ਾਦ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਆਖਰੀ ਫੈਸਲਾ ਟਰੰਪ ਦੇ ਹੱਥਾਂ ਵਿਚ ਹੈ। ਟਰੰਪ ਨੇ ਹਾਲ ਹੀ ਵਿਚ ਤਾਲੀਬਾਨ ਨੇਤਾਵਾਂ ਅਤੇ ਆਪਣੇ ਅਫਗਾਨ ਹਮਰੁਤਬਾ ਦੇ ਨਾਲ ਇਕ ਗੁਪਤ ਮੀਟਿੰਗ ਵੀ ਰੱਦ ਕਰ ਦਿੱਤੀ ਸੀ।


Sunny Mehra

Content Editor

Related News