ਅਫ਼ਗਾਨਿਸਤਾਨ ’ਚ ਹਾਰ ਮਗਰੋਂ ਅਮਰੀਕੀਆਂ ਦਾ ਰਾਸ਼ਟਰਪਤੀ ’ਤੇ ਭਰੋਸਾ ਹੋਇਆ ਘੱਟ, ਅਪਰੂਵਲ ਰੇਟਿੰਗ ਘਟੀ

Saturday, Sep 04, 2021 - 05:19 PM (IST)

ਅਫ਼ਗਾਨਿਸਤਾਨ ’ਚ ਹਾਰ ਮਗਰੋਂ ਅਮਰੀਕੀਆਂ ਦਾ ਰਾਸ਼ਟਰਪਤੀ ’ਤੇ ਭਰੋਸਾ ਹੋਇਆ ਘੱਟ, ਅਪਰੂਵਲ ਰੇਟਿੰਗ ਘਟੀ

ਵਾਸ਼ਿੰਗਟਨ: ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਅਤੇ ਤਾਲਿਬਾਨੀ ਸ਼ਾਸਨ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਤੀ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਾਸ਼ਟਰਪਤੀ ਵੱਲੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਸੱਦਣ ਦੇ ਫ਼ੈਸਲੇ ਦਾ ਦੁਨੀਆ ਭਰ ਵਿਚ ਵਿਰੋਧ ਹੋ ਰਿਹਾ ਹੈ। ਇਸੇ ਦੇ ਚੱਲਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਪਰੂਵਲ ਰੇਟਿੰਗ ਘੱਟ ਹੋ ਗਈ ਹੈ। 

ਐੱਨ.ਪੀ.ਆਰ. ਅਤੇ ਪੀ.ਬੀ.ਐੱਸ. ਨਿਊਸ਼ੋਰ ਨਾਲ ਇਕ ਨਵੇਂ ਮੈਰੀਸਟ ਨੈਸ਼ਨਲ ਪੋਲ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਪਰੂਵਲ ਰੇਟਿੰਗ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 43 ਫ਼ੀਸਦੀ ’ਤੇ ਆ ਗਈ ਹੈ। ਜ਼ਿਆਦਾਤਰ ਅਮਰੀਕੀਆਂ ਨੇ ਜੋਅ ਬਾਈਡੇਨ ਦੀ ਵਿਦੇਸ਼ ਨੀਤੀ ਦੀ ਨਿੰਦਾ ਕੀਤੀ ਹੈ। ਨਾਲ ਹੀ ਅਫ਼ਗਾਨਿਸਤਾਨ ਤੋਂ ਫ਼ੌਜੀਆਂ ਨੂੰ ਵਾਪਸ ਸੱਦਣ ਨੂੰ ਲੈ ਕੇ ਬਾਈਡੇਨ ਦੀ ਭੂਮਿਕਾ ਨੂੰ ‘ਅਸਫ਼ਲ’ ਕਰਾਰ ਦਿੱਤਾ ਹੈ।

ਮੈਰੀਸਟ ਨੈਸ਼ਨਲ ਪੋਲ ਅਨੁਸਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਜੋ ਬਾਈਡੇਨ ਦੀ ਅਪਰੂਵਲ ਰੇਟਿੰਗ 49 ਤੋਂ 54 ਫ਼ੀਸਦੀ ਦੇ ਵਿਚਕਾਰ ਸੀ, ਜਦੋਂ ਕਿ ਹੁਣ ਤੱਕ ਦਾ ਸਭ ਤੋਂ ਘੱਟ 43 ਫ਼ੀਸਦੀ ਹੈ। ਬਾਈਡੇਨ ਦੀ ਅਪਰੂਵਲ ਰੇਟਿੰਗ ਵਿਚ ਆਜ਼ਾਦ ਵੋਟਰਾਂ ਵਿਚ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ ਹੈ। ਸਿਰਫ਼ 36 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਵੱਲੋਂ ਕੀਤੇ ਜਾ ਰਹੇ ਕੰਮ ਤੋਂ ਸੰਤੁਸ਼ਟ ਹਨ। ਜਦੋਂ ਕਿ ਪਹਿਲਾਂ ਇਸ ਦੀ ਪ੍ਰਤੀਸ਼ਤ 46 ਸੀ। ਡੈਮੋਕ੍ਰੇਟਸ ਵਿਚ ਬਾਈਡੇਨ ਦੀ  ਅਪਰੂਵਲ 5 ਪੰਜ ਫ਼ੀਸਦੀ ਖਿਸਕ ਗਈ ਹੈ।


author

cherry

Content Editor

Related News