ਵੈਨੇਜ਼ੁਏਲਾ ''ਚ ਮੁੜ ਚੋਣ ਦੇ ਹੱਕ ''ਚ ਹਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ

Friday, Aug 16, 2024 - 12:43 AM (IST)

ਵੈਨੇਜ਼ੁਏਲਾ ''ਚ ਮੁੜ ਚੋਣ ਦੇ ਹੱਕ ''ਚ ਹਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ

ਵਾਸ਼ਿੰਗਟਨ — ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਵਲੋਂ ਵੈਨੇਜ਼ੁਏਲਾ 'ਚ ਜਿੱਤ ਦੇ ਨਿਕੋਲਸ ਮਾਦੁਰੋ ਦੇ ਦਾਅਵੇ ਨੂੰ ਖਾਰਿਜ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਉਥੇ ਨਵੀਆਂ ਚੋਣਾਂ ਦਾ ਸਮਰਥਨ ਕਰਨਗੇ। ਜਦੋਂ ਬਾਈਡੇਨ ਨੂੰ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਦੁਆਰਾ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ ਵੋਟਿੰਗ ਦਾ ਸਮਰਥਨ ਕਰਦੇ ਹਨ, ਤਾਂ ਉਨ੍ਹਾਂ ਕਿਹਾ, "ਮੈਂ (ਸਮਰਥਨ) ਕਰਦਾ ਹਾਂ।"

ਹਾਲਾਂਕਿ, ਬਾਈਡੇਨ ਨੇ ਇਸ ਬਾਰੇ ਹੋਰ ਸਪੱਸ਼ਟ ਨਹੀਂ ਕੀਤਾ। ਵ੍ਹਾਈਟ ਹਾਊਸ ਨੇ ਵੀ ਰਾਸ਼ਟਰਪਤੀ ਦੀ ਸੰਖੇਪ ਟਿੱਪਣੀ 'ਤੇ ਤੁਰੰਤ ਵਿਸਤ੍ਰਿਤ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੈਨੇਜ਼ੁਏਲਾ ਦੀ ਵਿਰੋਧੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੇ ਪਿਛਲੇ ਮਹੀਨੇ ਦੇ ਚੋਣ ਨਤੀਜਿਆਂ 'ਤੇ ਵਿਵਾਦ ਤੋਂ ਬਾਅਦ ਵੈਨੇਜ਼ੁਏਲਾ 'ਚ ਤਾਜ਼ਾ ਰਾਸ਼ਟਰਪਤੀ ਚੋਣਾਂ ਕਰਵਾਉਣ ਦੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਸੀ।


author

Inder Prajapati

Content Editor

Related News