ਟਰੰਪ ਅਮਰੀਕੀ ਇਤਿਹਾਸ ਦੇ ਸਭ ਤੋਂ ਅਯੋਗ ਰਾਸ਼ਟਰਪਤੀ - ਬਾਈਡੇਨ
Sunday, Jan 10, 2021 - 01:59 AM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਅਮਰੀਕੀ ਇਤਿਹਾਸ ਵਿਚ ਸਭ ਤੋਂ ਅਯੋਗ ਰਾਸ਼ਟਰਪਤੀ ਸਾਬਤ ਹੋਏ ਹਨ। ਟਰੰਪ ਖਿਲਾਫ ਮਹਾਦੋਸ਼ ਲਾਉਣ ਜਾਂ ਉਨ੍ਹਾਂ ਦੇ ਕਾਰਜਕਾਲ ਦੇ ਬਚੇ ਹੋਏ 12 ਦਿਨ ਤੋਂ ਪਹਿਲਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਸਵਾਲ 'ਤੇ ਬਾਈਡੇਨ ਨੇ ਕਿਹਾ ਕਿ 20 ਜਨਵਰੀ ਨੂੰ ਮੇਰੇ ਵੱਲੋਂ ਅਹੁਦਾ ਸੰਭਾਲਣਾ ਹੀ ਟਰੰਪ ਨੂੰ ਹਟਾਉਣ ਦਾ ਸਭ ਤੋਂ ਸੌਖਾਲਾ ਤਰੀਕਾ ਹੈ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਬਾਈਡੇਨ ਨੇ ਡੇਲਾਵੇਅਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਟਰੰਪ ਇਸ ਅਹੁਦੇ ਦੇ ਕਾਬਿਲ ਨਹੀਂ ਹਨ। ਉਹ ਅਮਰੀਕੀ ਇਤਿਹਾਸ ਦੇ ਸਭ ਤੋਂ ਅਯੋਗ ਰਾਸ਼ਟਰਪਤੀ ਹਨ। ਮੈਂ ਟਰੰਪ ਸਬੰਧੀ ਜਿੰਨਾ ਸੋਚਿਆ ਸੀ, ਉਹ ਉਸ ਸਭ ਤੋਂ ਵੀ ਕਿਤੇ ਅੱਗੇ ਨਿਕਲੇ। ਬਾਈਡੇਨ ਨੇ ਕਿਹਾ ਕਿ ਟਰੰਪ ਕਾਰਣ ਦੇਸ਼ ਨੂੰ ਅਤੇ ਸਾਨੂੰ ਪੂਰੀ ਦੁਨੀਆ ਵਿਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਉਹ ਇਸ ਅਹੁਦੇ 'ਤੇ ਬਣੇ ਰਹਿਣ ਦੇ ਯੋਗ ਨਹੀਂ ਹਨ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।