ਗਲਾਸਗੋ ਸੰਮੇਲਨ ''ਚ ਸੁੱਤੇ ਨਜ਼ਰ ਆਏ ਅਮਰੀਕੀ ਰਾਸ਼ਟਰਪਤੀ ਬਾਈਡੇਨ, ਹੋ ਰਹੇ ਟਰੋਲ (ਵੀਡੀਓ)

Tuesday, Nov 02, 2021 - 06:16 PM (IST)

ਗਲਾਸਗੋ (ਬਿਊਰੋ): ਦੁਨੀਆ ਬਚਾਉਣ ਲਈ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿਚ ਵਿਸ਼ਵ ਦੀ ਸਭ ਤੋਂ ਬੈਠਕ ਚੱਲ ਰਹੀ ਹੈ। ਜਲਵਾਯੂ ਪਰਿਵਰਤਨ ਨੂੰ ਕਿਵੇਂ ਰੋਕਿਆ ਜਾਵੇ ਇਸ 'ਤੇ ਸਖ਼ਤ ਨੀਤੀ ਬਣਾਉਣ ਲਈ ਵਿਸ਼ਵ ਭਰ ਦੇ ਨੇਤਾ ਇਸ ਬੈਠਕ ਵਿਚ ਸ਼ਾਮਲ ਹੋਏ ਹਨ ਪਰ ਇਸ ਬੈਠਕ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਖੁਦ ਸੁੱਤੇ ਨਜ਼ਰ ਆਏ ਜਦਕਿ ਜਲਵਾਯੂ ਪਰਿਵਰਤਨ 'ਤੇ ਅਮਰੀਕਾ ਹੀ ਲਗਾਤਾਰ ਦੁਨੀਆ ਦੇ ਨੇਤਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ।

ਕੀ ਅਸਲ ਵਿਚ ਸੌਂ ਗਏ ਸਨ ਬਾਈਡੇਨ
ਗਲਾਸਗੋ ਵਿਚ ਜਲਵਾਯੂ ਪਰਿਵਰਤਨ ਨੂੰ ਲੈਕੇ ਹੋ ਰਹੀ ਅੰਤਰਰਾਸ਼ਟਰੀ ਕੋਪ-26 ਬੈਠਕ ਦੌਰਾਨ ਬਾਈਡੇਨ ਝਪਕੀਆਂ ਲੈਂਦੇ ਨਜ਼ਰ ਆਏ। ਉਹਨਾਂ ਨੇ ਕਾਨਫਰੰਸ ਦੌਰਾਨ ਕੁਝ ਦੇਰ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉੱਥੇ ਚੀਨ ਨੇ ਵੀ ਰਾਸ਼ਟਰਪਤੀ ਬਾਈਡੇਨ ਦੀ ਝਪਕੀ ਦਾ ਮਜ਼ਾਕ ਉਡਾਇਆ ਹੈ। ਰਿਪੋਰਟ ਮੁਤਾਬਕ ਸਕਾਟਲੈਂਡ ਵਿਚ ਕੋਪ-26 ਜਲਵਾਯੂ ਪਰਿਵਰਤਨ ਸੰਮੇਲਨ ਵਿਚ ਉਦਘਾਟਨ ਟਿੱਪਣੀ ਦੌਰਾਨ ਬਾਈਡੇਨ ਬਾਰ-ਬਾਰ ਸੌਂਦੇ ਹੋਏ ਦਿਸੇ।ਇਕ ਜਗ੍ਹਾ, ਜਦੋਂ ਉਹਨਾਂ ਦਾ ਸਹਿਯੋਗੀ ਉਹਨਾਂ ਨੂੰ ਜਗਾਉਣ ਲਈ ਪਹੁੰਚਦਾ ਹੈ ਉਸ ਤੋਂ ਪਹਿਲਾਂ ਉਹ ਕਰੀਬ 22 ਸਕਿੰਟ ਤੱਕ ਸੁੱਤੇ ਦਿਸੇ।

 

ਦੋ ਵਾਰ ਸੌਂਦੇ ਆਏ ਨਜ਼ਰ
ਪ੍ਰੋਗਰਾਮ ਦੌਰਾਨ ਬਾਈਡੇਨ 'ਤੇ ਕੈਮਰਾ ਸੀ ਅਤੇ ਉਹ ਕਾਫੀ ਨੀਂਦ ਵਿਚ ਦਿਖਾਈ ਦੇ ਰਹੇ ਸਨ। ਪਹਿਲੀ ਵਾਰ ਉਹ ਸੱਤ ਸੰਕਿਟ ਲਈ ਸੁੱਤੇ ਦਿਸੇ ਜਦਕਿ ਦੂਜੀ ਵਾਰ 22 ਸਕਿੰਟ ਤੱਕ। ਇਸ ਮਗਰੋਂ ਉਹ ਉੱਠੇ ਅਤੇ ਆਪਣਾ ਸਿਰ ਹਿਲਾਇਆ ਤਾ ਜੋ ਨੀਂਦ ਖੁੱਲ੍ਹ ਜਾਵੇ। ਜਿਸ ਸਮੇਂ ਬਾਈਡੇਨ ਝਪਕੀਆਂ ਲੈ ਰਹੇ ਸਨ, ਉਸ ਸਮੇਂ ਦਿਵਿਆਂਗ ਅਧਿਕਾਰ ਕਾਰਕੁਨ ਏਡੀ ਨਡੋਪੂ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਹ ਚਿਤਾਵਨੀ ਦੇ ਰਹੇ ਸਨ ਕਿ ਗਲੋਬਲ ਵਾਰਮਿੰਗ ਨੇ 'ਭੋਜਨ ਵਿਕਸਿਤ ਕਰਨ ਅਤੇ ਇੱਥੋਂ ਤੱਕ ਕਿ ਜਿਉਂਦੇ ਰਹਿਣ ਸਾਡੀ ਸਮਰੱਥਾ' 'ਤੇ ਖਤਰਾ ਪੈਦਾ ਕਰ ਦਿੱਤਾ ਹੈ। ਨਡੋਪੂ ਨੇ ਕਿਹਾ ਕਿ ਉਹ ਸਾਰਿਆਂ ਨੂੰ ਸ਼ਾਨਦਾਰ ਗ੍ਰਹਿ ਦੇ ਵਿਨਾਸ਼ ਨੂੰ ਰੋਕਣ ਲਈ ਠੋਸ ਕਾਰਵਾਈ ਕਰਨ ਦੀ ਅਪੀਲ ਕਰਦੇ ਹਨ। ਨਡੋਪੂ ਦੇ ਪੂਰੇ ਭਾਸ਼ਣ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਮਾਰੀਆਂ ਤਾਂ ਬਾਈਡੇਨ ਦੀ ਨੀਂਦ ਪੂਰੀ ਤਰ੍ਹਾਂ ਖੁੱਲ੍ਹ ਗਈ ਅਤੇ ਉਹ ਆਪਣੀਆਂ ਅੱਖਾਂ ਨੂੰ ਰਗੜਨ ਲੱਗੇ। ਵਾਸ਼ਿੰਗਟਨ ਪੋਸਟ ਦੇ ਰਿਪੋਟਰ ਜੈਚ ਬ੍ਰਾਉਨ ਨੇ ਇਕ ਟਵੀਟ ਵਿਚ ਇਕ ਵੀਡੀਓ ਕਲਿਪ ਸਾਂਝੀ ਕੀਤੀ ਹੈ ਜੋ ਵਾਇਰਲ ਹੋ ਰਹੀ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਗਲਾਸਗੋ: ਕੋਪ 26 ਜਲਵਾਯੂ ਸੰਮੇਲਨ ਦੌਰਾਨ ਲੀਡਰਾਂ ਦੇ ਜਹਾਜ਼ ਪੈਦਾ ਕਰਨਗੇ ਵੱਡੀ ਮਾਤਰਾ 'ਚ ਕਾਰਬਨ ਡਾਈਆਕਸਾਈਡ 

ਕਿਤੇ ਮਜ਼ਾਕ, ਕਿਤੇ ਆਲੋਚਨਾ
ਬਾਈਡੇਨ ਦੀਆਂ ਝਪਕੀਆਂ ਲੈਂਦੇ ਸਮੇਂ ਦਾ ਵੀਡੀਓ ਕਲਿਪ ਪੂਰੀ ਦੁਨੀਆ ਵਿਚ ਵਾਇਰਲ ਹੋ ਚੁੱਕਾ ਹੈ। ਜਿੱਥੇ ਕੁਝ ਲੋਕ ਬਾਈਡੇਨ ਦੀ ਆਲੋਚਨਾ ਕਰ ਰਹੇ ਹਨ ਉੱਥੇ ਕਈ ਲੋਕ ਉਹਨਾਂ ਦਾ ਮਜ਼ਾਕ ਉਡਾ ਰਹੇ ਹਨ। ਜਦਕਿ ਕੁਝ ਲੋਕ ਉਹਨਾਂ ਦਾ ਬਚਾਅ ਵੀ ਕਰ ਰਹੇ ਹਨ। ਐੱਨ.ਬੀ.ਸੀ. ਨਿਊਜ਼ ਦੇ ਸੀਨੀਅਰ ਪੱਤਰਕਾਰ ਕੇਲੀ ਓ'ਡੋਨੇਲ ਨੇ ਘਟਨਾ ਦੇ ਤੁਰੰਤ ਬਾਅਦ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸ਼ਾਇਹ ਉਹ ਸੌਂ ਰਹੇ ਸਨ। ਉਹਨਾਂ ਨੇ ਅੱਗੇ ਕਿਹਾ,''ਇਹ ਸ਼ਰਮਨਾਕ ਸਥਿਤੀ ਹੈ ਕਿਉਂਕਿ ਤੁਹਾਡੇ ਕੋਲ ਇਹਨਾਂ ਮੁੱਦਿਆਂ ਦੇ ਹੱਲ ਦੀ ਸ਼ਕਤੀ ਹੈ ਅਤੇ ਇਸ ਇਤਿਹਾਸਿਕ ਪਲ ਤੁਸੀਂ ਸੌਂ ਰਹੇ ਹੋ।'' ਇੱਥੇ ਦੱਸ ਦਈਏ ਕਿ ਬਾਈਡੇਨ ਦੀ ਉਮਰ ਕਾਫੀ ਜ਼ਿਆਦਾ ਹੋ ਚੁੱਕੀ ਹੈ। ਇੱਥੇ ਦੱਸ ਦਈਏ ਕਿ ਬਾਈਡੇਨ 79 ਸਾਲ ਦੇ ਹਨ। ਭਾਵੇਂਕਿ ਕਈ ਲੋਕਾਂ ਨੇ ਬਾਈਡੇਨ ਦਾ ਬਚਾਅ ਵੀ ਕੀਤਾ ਹੈ ਅਤੇ ਕਿਹਾ ਕਿ ਝਪਕੀਆ ਆਉਣੀਆਂ ਕੁਦਰਤੀ ਹਨ ਅਤੇ ਇਸ ਲਈ ਤੁਸੀਂ ਕਿਸੇ ਦੀ ਆਲੋਚਨਾ ਨਹੀਂ ਕਰ ਸਕਦੇ ਹੋ।

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਓਂਟਾਰੀਓ 'ਚ ‘ਹਿੰਦੂ ਵਿਰਾਸਤੀ ਮਹੀਨੇ’ ਦੇ ਜਸ਼ਨ ਸ਼ੁਰੂ (ਤਸਵੀਰਾਂ) 

ਚੀਨੀ ਮੀਡੀਆ ਨੇ ਉਡਾਇਆ ਮਜ਼ਾਕ
ਬਾਈਡੇਨ ਦੀਆਂ ਝਪਕੀਆਂ ਦਾ ਚੀਨ ਦੀ ਮੀਡੀਆ ਵਿਚ ਮਜ਼ਾਕ ਉਡਾਇਆ ਜਾ ਰਿਹਾ ਹੈ। ਚੀਨ ਦਾ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਲਿਖਦਾ ਹੈ ਕਿ ਫਿਰ ਤੋਂ ਸੌਂ ਗਏ। ਬਾਅਦ ਵਿਚ ਸੋਮਵਾਰ ਨੂੰ ਬਾਈਡੇਨ ਨੇ ਗਲਾਸਗੋ ਪ੍ਰੋਗਰਾਮ ਵਿਚ ਲੱਗਭਗ 12 ਮਿੰਟ ਦਾ ਭਾਸ਼ਣ ਦਿੱਤਾ ਅਤੇ ਦੁਨੀਆ ਦੇ ਦੇਸ਼ਾਂ ਤੋਂ ਜੈਵਿਕ ਬਾਲਣ ਦੀ ਵਰਤੋਂ ਨੂੰ ਘੱਟ ਕਰਨ ਦੀ ਅਪੀਲ ਕੀਤੀ ਪਰ ਉਹਨਾਂ ਨੇ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਚੀਨ ਦਾ ਜ਼ਿਕਰ ਨਹੀਂ ਕੀਤਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News