ਭਾਰਤੀ ਮੂਲ ਦੇ ਪਰਿਵਾਰ ਦੀ ਮੌਤ ਦਾ ਮਾਮਲਾ, ਅਮਰੀਕੀ ਪੁਲਸ ਅਜੇ ਵੀ ਕਰ ਰਹੀ ਹੈ ਜਾਂਚ

01/01/2024 12:46:46 PM

ਨਿਊਯਾਰਕ (ਭਾਸ਼ਾ)- ਅਮਰੀਕੀ ਪੁਲਸ ਭਾਰਤੀ ਮੂਲ ਦੇ ਇਕ ਅਮੀਰ ਜੋੜੇ ਅਤੇ ਉਨ੍ਹਾਂ ਦੀ ਬਾਲਗ ਧੀ ਦੀ ਮੌਤ ਦੀ ਜਾਂਚ ਵਿਚ ਜੁਟੀ ਹੋਈ ਹੈ। ਮੀਡੀਆ ਵਿਚ ਆਈ ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਾਕੇਸ਼ ਕਮਲ (57), ਉਨ੍ਹਾਂ ਦੀ ਪਤਨੀ ਟੀਨਾ (54) ਅਤੇ ਉਨ੍ਹਾਂ ਦੀ 18 ਸਾਲਾ ਧੀ ਅਰਿਆਨਾ ਮੈਸੇਚਿਉਸੇਟਸ ਵਿਚ 50 ਲੱਖ ਡਾਲਰ ਦੇ ਆਪਣੇ ਆਲੀਸ਼ਾਨ ਬੰਗਲੇ ਵਿਚ ਵੀਰਵਾਰ ਨੂੰ ਮ੍ਰਿਤਕ ਪਾਏ ਗਏ ਸਨ। ਉਨ੍ਹਾਂ ਦੇ ਇਸ ਬੰਗਲੇ ਵਿਚ 11 ਬੈੱਡਰੂਮ ਅਤੇ 13 ਬਾਥਰੂਮ ਹਨ। ਨੋਰਫੋਕ ਜ਼ਿਲ੍ਹਾ ਅਟਾਰਨੀ ਮਾਈਕਲ ਮੋਰਿਸੇ ਨੇ ਘਟਨਾ ਨੂੰ 'ਘਰੇਲੂ ਹਿੰਸਾ' ਕਰਾਰ ਦਿੱਤਾ, ਕਿਉਂਕਿ ਰਾਕੇਸ਼ ਦੀ ਲਾਸ਼ ਨੇੜਿਓਂ ਇਕ ਬੰਦੂਕ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪੁਲਸ ਅਤੇ ਅਪਰਾਧੀਆਂ ਵਿਚਾਲੇ ਮੁਕਾਬਲਾ, 7 ਸ਼ੱਕੀਆਂ ਦੀ ਮੌਤ

'ਐੱਨ.ਬੀ.ਸੀ. ਬੋਸਟਨ' ਨੇ ਸ਼ਨੀਵਾਰ ਨੂੰ ਦੱਸਿਆ ਕਿ ਪੁਲਸ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਸਤਾਵੇਜ਼ਾਂ ਮੁਤਾਬਕ ਟੀਨਾ ਅਤੇ ਉਨ੍ਹਾਂ ਦੇ ਪਤੀ ਨੇ 2016 ਵਿਚ 'ਐਡੁਨੋਵਾ' ਕੰਪਨੀ ਖੋਲ੍ਹੀ ਸੀ ਪਰ ਦਸੰਬਰ 2021 ਵਿਚ ਇਹ ਬੰਦ ਹੋ ਗਈ। ਜ਼ਿਲ੍ਹਾ ਅਟਾਰਨੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਉਦੋਂ ਮਿਲੀਆਂ, ਜਦੋਂ ਉਨ੍ਹਾਂ ਦਾ ਇਕ ਜਾਣਕਾਰ ਇਕ ਜਾਂ ਦੋ ਦਿਨਾਂ ਤੋਂ ਉਨ੍ਹਾਂ ਨਾਲ ਗੱਲ ਨਾ ਹੋਣ ਮਗਰੋਂ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚਿਆ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਬੰਗਲੇ ਵਿਚ ਸਿਰਫ਼ ਇਹ ਤਿੰਨ ਲੋਕ ਹੀ ਸਨ। ਇਹ ਇਲਾਕਾ ਰਾਜ ਦੇ ਪੌਸ਼ ਇਲਾਕਿਆਂ ਵਿਚੋਂ ਇਕ ਹੈ। ਆਨਲਾਈਨ ਰਿਕਾਰਡ ਦਰਸਾਉਂਦੇ ਹਨ ਕਿ ਜੋੜਾ ਕੁੱਝ ਸਾਲਾਂ ਤੋਂ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ।

ਇਹ ਵੀ ਪੜ੍ਹੋ: ਨੇਤਨਯਾਹੂ ਦਾ ਵੱਡਾ ਬਿਆਨ- ਹਮਾਸ ਖ਼ਿਲਾਫ਼ ਜੰਗ ‘ਕਈ ਮਹੀਨਿਆਂ ਤੱਕ' ਚੱਲੇਗੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News