ਅਫਗਾਨ ਪੱਤਰਕਾਰਾਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਯੋਜਨਾ ਬਣਾਏ ਅਮਰੀਕਾ

Monday, Aug 23, 2021 - 11:51 AM (IST)

ਅਫਗਾਨ ਪੱਤਰਕਾਰਾਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਯੋਜਨਾ ਬਣਾਏ ਅਮਰੀਕਾ

ਕਾਬੁਲ/ਵਾਸ਼ਿੰਗਟਨ (ਯੂ. ਐੱਨ. ਆਈ.)- ਤਾਲਿਬਾਨ ਵਲੋਂ ਵਿਦੇਸ਼ੀ ਮੀਡੀਆ ਲਈ ਕੰਮ ਕਰਨ ਵਾਲੇ ਅਫਗਾਨ ਪੱਤਰਕਾਰਾਂ ਦੀ ਹੱਤਿਆ ਦੇ ਵਧਦੇ ਮਾਮਲਿਆਂ ਤੋਂ ਚਿੰਤਤ ਰਿਪੋਰਟਸ ਵਿਦਾਊਟ ਬੋਰਡਰਸ (ਆਰ. ਐੱਸ. ਐੱਫ.) ਨੇ ਅਮਰੀਕਾ ਤੋਂ ਅਫਗਾਨ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਨੂੰ ਬਾਹਰ ਕੱਢਣ ਲਈ ਇਕ ਵਿਸ਼ੇਸ਼ ਯੋਜਨਾ ਬਣਾਉਣ ਨੂੰ ਕਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਕਾਬੁਲ 'ਚੋਂ 300 ਲੋਕਾਂ ਨੂੰ ਕੱਢਿਆ ਸੁਰੱਖਿਅਤ : ਸਕੌਟ ਮੌਰੀਸਨ

ਕੌਮਾਂਤਰੀ ਪੱਧਰ ਦੇ ਗੈਰ ਸਰਕਾਰੀ ਸੰਗਠਨ ਆਰ. ਐੱਸ. ਐੱਫ. ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਰੱਖਿਅਕ ਦੇ ਤੌਰ ’ਤੇ ਅਮਰੀਕਾ ਦਾ ਅਕਸ ਦਾਅ ’ਤੇ ਹੈ। ਸੰਗਠਨ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਅਮਰੀਕਾ ਦੀ ਅਫਗਾਨਿਸਤਾਨ ਵਿਚ ਸਿਰਫ ਇਕ ਤਰਜੀਹ ਹੈ, ਆਪਣੇ ਨਾਗਰਿਕਾਂ ਅਤੇ ਸਾਬਕਾ ਮੁਲਾਜ਼ਮਾਂ ਨੂੰ ਬਾਹਰ ਕੱਢਣਾ। ਸੰਗਠਨ ਨੇ ਪੱਤਰਕਾਰਾਂ ਦੀ ਨਿਕਾਸੀ ਦੀ ਇਜਾਜ਼ਤ ਦੇਣ ਲਈ ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਮੁਹਿੰਮਾਂ ਦੇ ਸਮਾਪਨ ਨੂੰ ਮੌਜੂਦਾ ਮਿਤੀ ਤੋਂ ਅੱਗੇ ਵਧਾਉਣ ਦਾ ਸੱਦਾ ਦਿੱਤਾ ਹੈ। ਉਸਨੇ ਕਿਹਾ ਕਿ 31 ਅਗਸਤ ਤਕ ਅਫਗਾਨ ਪੱਤਰਕਾਰਾਂ ਸਮੇਤ ਵੱਡੇ ਖਤਰੇ ਵਿਚ ਪਏ ਸਾਰੇ ਲੋਕਾਂ ਨੂੰ ਕੱਢਣ ਦਾ ਕੰਮ ਵਿਵਹਾਰਿਕ ਤੌਰ ’ਤੇ ਅਸੰਭਵ ਹੋਵੇਗਾ।


author

Vandana

Content Editor

Related News