ਅਮਰੀਕਾ ਕਰੇਗਾ ਸੀਰੀਆ ਤੇ ਇਰਾਕ 'ਚ ਈਰਾਨੀ ਅੱਤਵਾਦੀ ਠਿਕਾਣਿਆਂ 'ਤੇ ਹਮਲਾ, ਕੀ ਹੋਵੇਗੀ ਇਕ ਹੋਰ ਜੰਗ ਸ਼ੁਰੂ ?

Thursday, Feb 01, 2024 - 10:14 PM (IST)

ਅਮਰੀਕਾ ਕਰੇਗਾ ਸੀਰੀਆ ਤੇ ਇਰਾਕ 'ਚ ਈਰਾਨੀ ਅੱਤਵਾਦੀ ਠਿਕਾਣਿਆਂ 'ਤੇ ਹਮਲਾ, ਕੀ ਹੋਵੇਗੀ ਇਕ ਹੋਰ ਜੰਗ ਸ਼ੁਰੂ ?

ਇੰਟਰਨੈਸ਼ਨਲ ਡੈਸਕ- ਪਿਛਲੇ ਦਿਨੀਂ ਜਾਰਡਨ 'ਚ ਈਰਾਨੀ ਮਿਲਿਸ਼ੀਆ ਵੱਲੋਂ ਕੀਤੇ ਗਏ ਡਰੋਨ ਹਮਲੇ 'ਚ 3 ਅਮਰੀਕੀ ਜਵਾਨਾਂ ਦੀ ਹੋਈ ਮੌਤ ਤੋਂ ਬਾਅਦ ਅਮਰੀਕਾ ਨੇ ਸਖ਼ਤ ਰਵੱਈਆ ਅਪਣਾਇਆ ਹੈ। ਅਮਰੀਕਾ ਨੇ ਸੀਰੀਆ ਅਤੇ ਇਰਾਕ 'ਚ ਈਰਾਨ ਦੇ ਮਿਲਿਸ਼ੀਆ ਦੇ ਟਿਕਾਣਿਆਂ 'ਤੇ ਹਮਲਾ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਹਮਲਿਆਂ ਦੀ ਲੜੀ ਆਉਣ ਵਾਲੇ ਕੁਝ ਦਿਨਾਂ 'ਚ ਸ਼ੁਰੂ ਕੀਤੀ ਜਾਵੇਗੀ। 

'ਦਿ ਇਸਲਾਮਿਕ ਰਜ਼ਿਸਟੈਅਸ ਇਨ ਇਰਾਕ' ਦੇ ਕਈ ਅੱਤਵਾਦੀ ਸੰਗਠਨ ਹਨ, ਜੋ ਕਿ ਜਾਣਕਾਰੀ ਮੁਤਾਬਕ ਈਰਾਨ ਦੇ 'ਰਿਵੌਲਿਊਸ਼ਨਰੀ ਗਾਰਡ ਫੋਰਸ' ਵੱਲੋਂ ਟ੍ਰੇਨ ਕੀਤੇ ਜਾਂਦੇ ਹਨ ਤੇ ਇਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਵੀ ਇਰਾਨੀ ਮਿਲਿਸ਼ੀਆ ਵੱਲੋਂ ਹੀ ਕੀਤੀ ਜਾਂਦੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਜਾਰਡਨ 'ਚ ਹੋਏ ਡਰੋਨ ਹਮਲਾ ਇਸੇ ਸੰਗਠਨ ਨੇ ਕਰਵਾਇਆ ਸੀ। 

ਹਾਲਾਂਕਿ ਈਰਾਨ ਨੇ ਇਸ ਹਮਲੇ 'ਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ। ਦੱਸ ਦੇਈਏ ਕਿ ਬੀਤੇ ਦਿਨੀਂ ਜਾਰਡਨ 'ਚ ਸੀਰੀਆ ਬਾਰਡਰ ਨੇੜੇ ਬਣੇ ਫੌਜੀ ਅੱਡੇ 'ਤੇ ਇਕ ਡਰੋਨ ਹਮਲਾ ਹੋਇਆ ਸੀ, ਜਿਸ 'ਚ 3 ਅਮਰੀਕੀ ਜਵਾਨ ਮਾਰੇ ਗਏ ਸਨ, ਜਦਕਿ 41 ਹੋਰ ਜ਼ਖ਼ਮੀ ਹੋ ਗਏ ਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News