ਅਮਰੀਕਾ : ਹਾਈਵੇਅ 'ਤੇ ਡਿੱਗਿਆ ਜਹਾਜ਼ ਟਕਰਾਇਆ ਕਾਰ ਨਾਲ

Friday, Sep 13, 2019 - 10:24 AM (IST)

ਅਮਰੀਕਾ : ਹਾਈਵੇਅ 'ਤੇ ਡਿੱਗਿਆ ਜਹਾਜ਼ ਟਕਰਾਇਆ ਕਾਰ ਨਾਲ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸ਼ਹਿਰ ਮੈਰੀਲੈਂਡ ਦੇ ਪ੍ਰਿੰਸ ਜੌਰਜ ਕਾਊਂਟੀ ਵਿਚ ਵੀਰਵਾਰ ਸਵੇਰੇ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਇਕ ਛੋਟਾ ਜਹਾਜ਼ ਹਾਈਵੇਅ 'ਤੇ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ਇਕ ਕਾਰ ਨਾਲ ਟਕਰਾ ਗਿਆ, ਜਿਸ ਵਿਚ ਸਵਾਰ 2 ਲੋਕ ਜ਼ਖਮੀ ਹੋ ਗਏ। ਪ੍ਰਿੰਸ ਜੌਰਜ ਦੇ ਕਾਊਂਟੀ ਫਾਇਰ ਵਿਭਾਗ ਦੇ ਬੁਲਾਰੇ ਮਾਰਕ ਬ੍ਰੈਡੀ ਨੇ ਕਿਹਾ ਕਿ ਜਹਾਜ਼ ਬੋਵੀ ਵਿਚ ਫ੍ਰੀਵੇ ਹਵਾਈ ਅੱਡੇ ਦੇ ਨੇੜੇ ਸਵੇਰੇ ਕਰੀਬ 11:30 ਵਜੇ ਹਾਦਸੇ ਦਾ ਸ਼ਿਕਾਰ ਹੋਇਆ।ਬ੍ਰੈਡੀ ਨੇ ਦੱਸਿਆ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਬਾਅਦ ਕਾਰ ਨਾਲ ਟਕਰਾਉਣ ਕਾਰਨ ਕਾਰ ਵਿਚ ਸਵਾਰ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਹਾਜ਼ ਵਿਚ ਸਵਾਰ ਦੋ ਲੋਕਾਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ। 

PunjabKesari

ਮੈਰੀਲੈਂਡ ਰਾਜ ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੇ ਦੱਸਿਆ ਕਿ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਪੁਲਸ ਨੇ ਪਾਇਲਟ ਦੀ ਪਛਾਣ ਲਾਰੇਲ ਦੇ ਰਹਿਣ ਵਾਲੇ 58 ਸਾਲਾ ਜੂਲੀਅਸ ਟਾਲਸਨ ਅਤੇ ਕੋਲੰਬੀਆ ਦੇ 57 ਸਾਲਾ ਮਾਈਕਲ ਗਰਾ ਦੇ ਰੂਪ ਵਿਚ ਕੀਤੀ। ਫੈਡਰਲ ਐਵੀਏਸ਼ਨ ਐਡਮਿਨਿਸਟਰੇਸ਼ਨ ਰਜਿਸਟਰੀ ਵਿਚ ਦੋਹਾਂ ਨੂੰ ਜਹਾਜ਼ ਦੇ ਹੋਰ ਮਾਲਕਾਂ ਦੇ ਰੂਪ ਵਿਚ ਸੂਚੀਬੱਧ ਕੀਤਾ ਗਿਆ ਹੈ। 

PunjabKesari

ਜਹਾਜ਼ ਦੇ ਰਜਿਸਟਰਡ ਮਾਲਕ ਡੇਰਿਕ ਅਰਲੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਹਾਜ਼ ਕਿਵੇਂ ਹੇਠਾਂ ਡਿੱਗਿਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਾਦਸਿਆਂ ਦੀ ਅਧਿਕਾਰਕ ਜਾਂਚ  ਕੀਤੀ ਜਾਂਦੀ ਹੈ। ਇਸ ਲਈ ਪਤਾ ਲਗਾਇਆ ਜਾਵੇਗਾ ਕੀ ਹੋਇਆ ਸੀ। ਬਾਲਟੀਮੋਰ ਦੇ 31 ਸਾਲਾ ਵਸਨੀਕ ਐਰਿਕ ਡਿਪ੍ਰੋਸਪੇਰੋ ਨੇ ਕਿਹਾ ਕਿ ਉਹ ਇਕ ਸਹਿਯੋਗੀ ਦੇ ਨਾਲ ਐਨਾਪੋਲਿਸ ਵਿਚ ਕੰਮ ਕਰਨ ਲਈ ਜਾ ਰਹੇ ਸਨ। ਅਚਾਨਕ ਇਕ ਜਹਾਜ਼ ਹਾਈਵੇਅ ਦੇ ਵਿਚ ਦਿਖਾਈ ਦਿੱਤਾ ਅਤੇ ਉਸ ਨੇ ਬਹੁਤ ਤੇਜ਼ੀ ਨਾਲ ਕਾਰ ਵਿਚ ਟੱਕਰ ਮਾਰੀ। ਇਹ ਠੀਕ ਸਾਡੇ ਸਾਹਮਣੇ ਸੀ ਅਤੇ ਇਹ ਸਭ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਸਾਨੂੰ ਕੁਝ ਵੀ ਕਰਨ ਦਾ ਮੌਕਾ ਹੀ ਨਹੀਂ ਮਿਲਿਆ। 

PunjabKesari

ਡਿਪਰੋਸਪੇਰੋ ਨੇ ਕਿਹਾ ਕਿ ਉਹ ਅਧਿਕਾਰੀਆਂ ਦੀ ਤੇਜ਼ੀ ਨਾਲ ਪ੍ਰਤੀਕਿਰਿਆ ਲਈ ਧੰਨਵਾਦੀ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀ ਨੂੰ ਸਿਰਫ ਮਾਮੂਲੀ ਸੱਟਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂਕਿ ਉਨ੍ਹਾਂ ਦਾ ਸਾਥੀ ਹਸਪਤਾਲ ਵਿਚ ਭਰਤੀ ਹੈ।


author

Vandana

Content Editor

Related News