ਅਮਰੀਕਾ : ਆਸਮਾਨ 'ਚ ਵਿਗੜੀ ਪਾਇਲਟ ਦੀ ਸਿਹਤ, ਯਾਤਰੀ ਨੇ ਉਡਾਇਆ ਜਹਾਜ਼ ਅਤੇ ਫਿਰ...
Monday, Jul 17, 2023 - 01:30 PM (IST)
ਬੋਸਟਨ (ਏ.ਐੱਨ.ਆਈ.): ਅਮਰੀਕਾ ਵਿਚ ਫਲਾਈਟ ਨਾਲ ਸਬੰਧਤ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿਚ ਇੱਥੇ ਆਸਮਾਨ 'ਚ ਉੱਡ ਰਹੇ ਜਹਾਜ਼ ਦਾ ਪਾਇਲਟ ਅਚਾਨਕ ਬਿਮਾਰ ਹੋ ਗਿਆ। ਦਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਛੋਟੇ ਜਹਾਜ਼ ਦੇ ਪਾਇਲਟ ਦੀ ਸਿਹਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਜਹਾਜ਼ 'ਚ ਸਵਾਰ ਇਕ ਯਾਤਰੀ ਨੇ ਫਲਾਈਟ ਨੂੰ ਉਡਾਇਆ। ਹਾਲਾਂਕਿ ਇਹ ਜਹਾਜ਼ ਅਮਰੀਕਾ ਦੇ ਮੈਸਾਚੁਸੇਟਸ ਦੇ ਇਕ ਟਾਪੂ 'ਤੇ ਕ੍ਰੈਸ਼ ਹੋ ਗਿਆ।
ਜਹਾਜ਼ ਵਿੱਚ ਸਵਾਰ ਯਾਤਰੀ ਨੇ ਉਡਾਈ ਫਲਾਈਟ
ਇਹ ਘਟਨਾ ਵੈਸਟ ਟਿਸਬਰੀ, ਮੈਸੇਚਿਉਸੇਟਸ ਵਿੱਚ ਮਾਰਥਾ ਦੇ ਵਿਨਯਾਰਡ ਏਅਰਪੋਰਟ ਨੇੜੇ ਸ਼ਨੀਵਾਰ ਦੁਪਹਿਰ ਨੂੰ ਵਾਪਰੀ। ਮੈਸੇਚਿਉਸੇਟਸ ਸਟੇਟ ਪੁਲਸ ਨੇ ਦੱਸਿਆ ਕਿ ਜਹਾਜ਼ ਦੀ ਲੈਂਡਿੰਗ ਦੌਰਾਨ 79 ਸਾਲਾ ਪੁਰਸ਼ ਪਾਇਲਟ ਦੀ ਹਾਲਤ ਵਿਗੜ ਗਈ। ਦਿ ਪੋਸਟ ਨੇ ਸੂਬਾਈ ਪੁਲਸ ਦੇ ਹਵਾਲੇ ਨਾਲ ਕਿਹਾ ਕਿ “ਹਾਦਸੇ ਦੌਰਾਨ ਜਹਾਜ਼ ਨੇ ਰਨਵੇਅ ਤੋਂ ਬਾਹਰ ਮੁਸ਼ਕਲ ਨਾਲ ਲੈਂਡਿੰਗ ਕੀਤੀ, ਜਿਸ ਕਾਰਨ ਜਹਾਜ਼ ਦਾ ਖੱਬਾ ਵਿੰਗ ਅੱਧਾ ਟੁੱਟ ਗਿਆ। ਹਾਲਾਂਕਿ ਅਧਿਕਾਰੀਆਂ ਨੇ ਜਹਾਜ਼ ਵਿਚ ਸਵਾਰ ਕਿਸੇ ਵੀ ਵਿਅਕਤੀ ਦਾ ਨਾਂ ਨਹੀਂ ਦੱਸਿਆ ਅਤੇ ਕਿਹਾ ਕਿ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਪਾਇਲਟ ਨੂੰ ਤੁਰੰਤ ਬੋਸਟਨ ਹਸਪਤਾਲ ਲਿਜਾਇਆ ਗਿਆ।
ਪਾਇਲਟ ਦੀ ਅਚਾਨਕ ਵਿਗੜੀ ਸਿਹਤ
ਦਿ ਪੋਸਟ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਮਹਿਲਾ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਸ ਨੂੰ ਸਥਾਨਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਸਾਲ 2006 ਦਾ ਪਾਈਪਰ ਮੈਰੀਡੀਅਨ ਏਅਰਪਲੇਨ ਸ਼ਨੀਵਾਰ ਦੁਪਹਿਰ ਨਿਊਯਾਰਕ ਦੇ ਵੈਸਟਚੈਸਟਰ ਕਾਉਂਟੀ ਤੋਂ ਰਵਾਨਾ ਹੋਇਆ ਸੀ। ਪੁਲਸ ਨੇ ਦੱਸਿਆ ਕਿ ਪਾਇਲਟ ਅਤੇ ਯਾਤਰੀ ਦੋਵੇਂ ਕਨੈਕਟੀਕਟ ਦੇ ਨਿਵਾਸੀ ਹਨ। ਸੂਬਾਈ ਪੁਲਸ, ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਹਾਦਸੇ ਦੀ ਜਾਂਚ ਕਰ ਰਹੇ ਹਨ। ਐਫਏਏ ਦੇ ਬੁਲਾਰੇ ਨੇ ਕਿਹਾ ਕਿ ਐਨਟੀਐਸਬੀ ਜਾਂਚ ਦਾ ਇੰਚਾਰਜ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ ਮੂਲ ਦੀ ਗਰਲ ਸਕਾਊਟ ਨੂੰ ਮਿਲਿਆ ਹਾਰਡ-ਟੂ-ਅਚੀਵਮੈਂਟ ਰਾਸ਼ਟਰੀ ਪੁਰਸਕਾਰ
24 ਸਾਲ ਪਹਿਲਾਂ ਵਾਪਰਿਆ ਸੀ ਅਜਿਹਾ ਹਾਦਸਾ
ਪੋਸਟ ਨੇ ਸੂਬਾਈ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਨੂੰ ਹਟਾ ਕੇ ਹਵਾਈ ਅੱਡੇ ਦੇ ਇਕ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ ਅਤੇ ਹਾਦਸੇ ਵਾਲੀ ਥਾਂ ਨੂੰ ਸਾਫ਼ ਕਰ ਦਿੱਤਾ ਗਿਆ। ਲਗਭਗ 24 ਸਾਲ ਪਹਿਲਾਂ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਸੀ ਜਦੋਂ ਇੱਕ ਪਾਈਪਰ ਦੁਰਘਟਨਾ ਵਿੱਚ ਮਾਰਥਾ ਦੇ ਵਾਈਨਯਾਰਡ ਨੇੜੇ ਜੌਹਨ ਐਫ. ਕੈਨੇਡੀ ਜੂਨੀਅਰ, ਉਸਦੀ ਪਤਨੀ ਕੈਰੋਲਿਨ ਬੇਸੈੱਟ ਅਤੇ ਉਸਦੀ ਭੈਣ ਲੌਰੇਨ ਬੇਸੈਟ ਦੀ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।