ਅਮਰੀਕਾ: ਟੈਕਸਾਸ 'ਚ ਝੜਪ ਦੇ ਬਾਅਦ ਗੋਲੀਬਾਰੀ 'ਚ ਨੌ ਸਾਲ ਦੀ ਬੱਚੀ ਜ਼ਖਮੀ
Thursday, Feb 10, 2022 - 10:39 AM (IST)
ਹਿਊਸਟਨ (ਭਾਸ਼ਾ): ਹਿਊਸਟਨ ਵਿੱਚ ਸੜਕ 'ਤੇ ਹੋਈ ਗੋਲੀਬਾਰੀ ਵਿੱਚ ਇੱਕ 9 ਸਾਲ ਦੀ ਬੱਚੀ ਸਿਰ ਵਿਚ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਮਾਮਲਾ ਸੜਕ 'ਤੇ ਹੋਏ ਝਗੜੇ ਨਾਲ ਸਬੰਧਤ ਹੈ।ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਰਾਤ 9 ਵਜੇ ਦੇ ਬਾਅਦ ਦੱਖਣੀ-ਪੱਛਮੀ ਹਿਊਸਟਨ ਵਿਚ ਅੰਤਰ ਰਾਜੀ ਹਾਈਵੇਅ 69 'ਤੇ ਵਾਪਰੀ। ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਬੱਚੀ ਦਾ ਪਰਿਵਾਰ ਇਕ ਐੱਸ.ਯੂ.ਵੀ. ਵਿਚ ਸਵਾਰ ਸੀ, ਜੋ ਸੜਕ ਦੇ ਉਹਨਾਂ ਦੇ ਵਾਹਨਾਂ ਵਿਚਕਾਰ ਆ ਗਿਆ ਜਿਹਨਾਂ ਵਿਚ ਇਕ-ਦੂਜੇ ਤੋਂ ਅੱਗੇ ਨਿਕਲਣ ਦੇ ਦੌੜ ਲੱਗੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਤੇ ਚੀਨ ਨੂੰ ਨੇੜੇ ਲਿਆਉਣ ’ਚ ਪਾਕਿ ਫਿਰ ‘ਅਹਿਮ ਕਿਰਦਾਰ’ ਨਿਭਾਉਣ ਲਈ ਤਿਆਰ : ਇਮਰਾਨ
ਇਹਨਾਂ ਦੋ ਵਾਹਨਾਂ ਵਿਚੋਂ ਇਕ ਸਫੇਦ ਪਿਕਅੱਪ ਟਰੱਕ ਸੀ, ਜੋ ਕਈ ਵਾਰ ਐੱਸ.ਯੂ.ਵੀ. ਦੇ ਸਾਹਮਣੇ ਆਇਆ। ਪੁਲਸ ਨੇ ਦੱਸਿਆ ਕਿ ਟਰੱਕ ਵਿਚ ਸਵਾਰ ਕਿਸੇ ਵਿਅਕਤੀ ਨੇ ਐੱਸ.ਯੂ.ਵੀ 'ਤੇ ਗੋਲੀਆਂ ਚਲਾਈਆਂ, ਜਿਸ ਨਾਲ ਬੱਚੀ ਜ਼ਖਮੀ ਹੋ ਗਈ। ਬੱਚੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਹੋਈ ਹੈ ਅਤੇ ਨਾ ਹੀ ਹੁਣ ਤੱਕ ਕੋਈ ਗ੍ਰਿਫ਼ਤਾਰੀ ਕੀਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।