USA ਜਲਸੈਨਾ ''ਚ ਪਹਿਲੀ ਵਾਰ ਗੈਰ-ਗੋਰੀ ਜਨਾਨੀ ਬਣੀ ਲੜਾਕੂ ਜਹਾਜ਼ ਦੀ ਪਾਇਲਟ

Sunday, Jul 12, 2020 - 04:31 PM (IST)

USA ਜਲਸੈਨਾ ''ਚ ਪਹਿਲੀ ਵਾਰ ਗੈਰ-ਗੋਰੀ ਜਨਾਨੀ ਬਣੀ ਲੜਾਕੂ ਜਹਾਜ਼ ਦੀ ਪਾਇਲਟ

ਕਿੰਗਸਵਿਲੇ- ਅਮਰੀਕੀ ਜਲਸੈਨਾ ਨੇ ਪਹਿਲੀ ਵਾਰ ਜਲਸੈਨਾ ਵਿਚ ਕਿਸੇ ਗੈਰ-ਗੋਰੀ ਔਰਤ ਨੂੰ ਲੜਾਕੂ ਜਹਾਜ਼ ਦੀ ਪਾਇਲਟ ਬਣਨ 'ਤੇ ਉਸ ਦਾ ਸਵਾਗਤ ਕੀਤਾ ਹੈ।  ਅਮਰੀਕੀ ਜਲਸੈਨਾ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਇਤਿਹਾਸ ਰਚਦੇ ਹੋਏ  ਲੈਫਟੀਨੈਂਟ ਜੇ. ਜੀ. ਮੈਡਲਲਾਈਨ ਸਵੀਗਲ ਨੇ ਜਲਸੈਨਾ ਫਲਾਈਟ ਸਕੂਲ ਨੂੰ ਪੂਰਾ ਕੀਤਾ ਅਤੇ ਇਸ ਮਹੀਨੇ ਦੇ ਅਖੀਰ ਵਿਚ ਉਸ ਨੂੰ ਇਕ ਫਲਾਈਟ ਅਧਿਕਾਰੀ ਦਾ ਬੈਜ ਮਿਲੇਗਾ, ਜਿਸ ਨੂੰ "ਵਿੰਗਜ਼ ਆਫ ਗੋਲਡ" ਵਜੋਂ ਜਾਣਿਆ ਜਾਂਦਾ ਹੈ।

ਨੇਵਲ ਏਅਰ ਟ੍ਰੇਨਿੰਗ ਕਮਾਂਡ ਨੇ ਟਵੀਟ ਕੀਤਾ ਕਿ ਸਵੀਗਲ ਨੇਵੀ ਦੀ ਪਹਿਲੀ ਜਾਣੀ ਜਾਂਦੀ ਗੈਰ-ਗੋਰੀ ਮਹਿਲਾ ਟੈਕਏਅਰ ਪਾਇਲਟ ਹੈ। 

'ਸਟਾਰਜ਼ ਐਂਡ ਸਟ੍ਰਾਈਪਜ਼' ਅਖਬਾਰ ਮੁਤਾਬਕ ਸਵੀਗਲ ਵਰਜੀਨੀਆ ਦੇ ਬੁਰਕੇ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਸਾਲ 2017 ਵਿੱਚ ਯੂ. ਐੱਸ. ਨੇਵਲ ਅਕੈਡਮੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਟੈਕਸਾਸ ਦੇ ਕਿੰਗਸਵਿਲੇ ਵਿਚ ਰੈਡਹਾਕਸ ਆਫ ਟ੍ਰੇਨਿੰਗ ਸਕੁਐਡਰਨ 21 ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਰਿਪੋਰਟਾਂ ਮੁਤਾਬਕ ਸਵੀਗਲ ਇਸ ਉਪਲੱਬਧੀ ਤੋਂ 45 ਸਾਲ ਪਹਿਲਾਂ 1974 ਵਿਚ ਰੋਜ਼ਮੇਰੀ ਮਰੀਨਰ ਲੜਾਕੂ ਜਹਾਜ਼ ਉਡਾਣ ਵਾਲੀ ਪਹਿਲੀ ਮਹਿਲਾ ਬਣੀ ਸੀ। 
 


author

Lalita Mam

Content Editor

Related News