ਤਖਤਾਪਲਟ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਮਿਆਂਮਾਰ ''ਤੇ ਪਾਬੰਦੀ ਲਾਉਣ ਦੀ ਦਿੱਤੀ ਚਿਤਾਵਨੀ

Tuesday, Feb 02, 2021 - 10:00 PM (IST)

ਤਖਤਾਪਲਟ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਮਿਆਂਮਾਰ ''ਤੇ ਪਾਬੰਦੀ ਲਾਉਣ ਦੀ ਦਿੱਤੀ ਚਿਤਾਵਨੀ

ਵਾਸ਼ਿੰਗਟਨ-ਮਿਆਂਮਾਰ 'ਚ ਤਖਤਾਪਲਟ ਹੋ ਗਿਆ ਹੈ। ਫੌਜ ਨੇ ਤਖਤਾਪਲਟ ਕਰ ਕੇ ਇਕ ਸਾਲ ਲਈ ਐਮਰਜੈਂਸੀ ਲੱਗਾ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਫੌਜ ਵੱਲੋਂ ਕੀਤੇ ਗਏ ਤਖਤਾਪਲਟ ਨੂੰ ਲੋਕਤੰਤਰ ਵੱਲ ਵਧਦੇ ਕਦਮਾਂ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਬਾਈਡੇਨ ਨੇ ਮਿਆਂਮਾਰ 'ਤੇ ਨਵੀਂ ਪਾਬੰਦੀ ਲਾਉਣ ਦੀ ਚਿਤਾਵਨੀ ਦਿੱਤੀ ਹੈ। ਮਿਆਂਮਾਰ ਦੀ ਸਟੇਟ ਕਾਊਂਸਲਰ ਆਂਗ ਸਾਨ ਸੂ ਚੀ ਸਮੇਤ ਦੇਸ਼ ਦੇ ਚੋਟੀ ਦੇ ਨੇਤਾਵਾਂ ਨੂੰ ਹਿਰਾਸਤ 'ਚ ਲੈਣ ਦੇ ਕਦਮਾਂ ਦੀ ਅਮਰੀਕਾ ਨੇ ਆਲੋਚਨਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਗਲੋਬਲੀ ਸਮੂਹ ਦੀ ਵੀ ਬੇਨਤੀ ਕੀਤੀ ਕਿ ਉਹ ਇਕ ਆਵਾਜ਼ 'ਚ ਮਿਆਂਮਾਰ ਦੀ ਫੌਜ 'ਤੇ ਦਬਾਅ ਪਾਉਣ।

ਇਹ ਵੀ ਪੜ੍ਹੋ -ਅਫਗਾਨਿਸਤਾਨ : ਕਾਬੁਲ 'ਚ ਹੋਏ ਬੰਬ ਧਮਾਕਿਆਂ 'ਚ 4 ਦੀ ਮੌਤ ਤੇ ਕਈ ਜ਼ਖਮੀ

ਬਾਈਡੇਨ ਨੇ ਕਿਹਾ ਕਿ ਮਿਆਂਮਾਰ ਦੀ ਫੌਜ ਵੱਲੋ ਤਖਤਾਪਲਟ, ਆਂਗ ਸਾਨ ਸੂ ਚੀ ਅਤੇ ਹੋਰ ਅਧਿਕਾਰੀਆਂ ਨੂੰ ਹਿਰਾਸਤ 'ਚ ਲਿਆ ਜਾਣਾ ਅਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਦੇਸ਼ 'ਚ ਸੱਤਾ ਦੇ ਲੋਕਤੰਤਰ ਤਬਾਦਲੇ 'ਤੇ ਸਿੱਧਾ ਹਮਲਾ ਹੈ। ਲੋਕਤੰਤਰ 'ਚ ਫੌਜ ਨੂੰ ਜਨਤਾ ਦੀ ਇੱਛਾ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਲਗਭਗ ਇਕ ਦਹਾਕੇ ਤੋਂ ਬਰਮਾ ਦੀਆਂ ਲੋਕ ਚੋਣਾਂ ਕਰਵਾਉਣ, ਲੋਕਤੰਤਰੀ ਸਰਕਾਰ ਸਥਾਪਤ ਕਰਨ ਅਤੇ ਸਾਂਤੀਪੂਰਨ ਸੱਤਾ ਤਬਾਦਲੇ ਨੂੰ ਲੈ ਕੇ ਲਗਾਤਾਰ ਕੰਮ ਕਰ ਹੇ ਹਨ। 

ਇਹ ਵੀ ਪੜ੍ਹੋ -'ਕਰਾਚੀ 'ਚ 4 ਟਿਕਟੌਕਰਸ ਦੀ ਗੋਲੀ ਮਾਰ ਕੇ ਹੱਤਿਆ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News