ਅਮਰੀਕਾ : ਸ਼ਖ਼ਸ ਨੇ ਪਤਨੀ, ਸੱਸ ਅਤੇ ਪੰਜ ਬੱਚਿਆਂ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ

Friday, Jan 06, 2023 - 10:13 AM (IST)

ਅਮਰੀਕਾ : ਸ਼ਖ਼ਸ ਨੇ ਪਤਨੀ, ਸੱਸ ਅਤੇ ਪੰਜ ਬੱਚਿਆਂ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਉਟਾਹ 'ਚ ਇਕ 42 ਸਾਲਾ ਵਿਅਕਤੀ ਨੇ ਆਪਣੀ ਪਤਨੀ, ਪੰਜ ਬੱਚਿਆਂ ਅਤੇ ਸੱਸ ਨੂੰ ਘਰ ਦੇ ਅੰਦਰ ਹੀ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਉਸ ਵਿਅਕਤੀ ਦਾ ਨਾਂ ਮਾਈਕਲ ਹਾਈਟ ਸੀ। ਉਸ ਨੇ ਆਪਣੇ ਪਰਿਵਾਰ ਦੇ ਸੱਤ ਹੋਰ ਮੈਂਬਰਾਂ ਨੂੰ ਮਾਰਿਆ ਅਤੇ ਫਿਰ ਖ਼ੁਦ ਵੀ ਖੁਦਕੁਸ਼ੀ ਕਰ ਲਈ। ਇਹ ਘਟਨਾ ਹਨੋਕ ਸ਼ਹਿਰ ਵਿੱਚ ਵਾਪਰੀ।

PunjabKesari

ਰਿਪੋਰਟਾਂ ਦੇ ਅਨੁਸਾਰ ਪੁਲਸ ਨੂੰ ਐਨੋਕ ਸ਼ਹਿਰ ਦੇ ਛੋਟੇ ਉਟਾਹ ਟਾਊਨਸ਼ਿਪ ਵਿੱਚ ਅੱਠ ਲਾਸ਼ਾਂ ਮਿਲੀਆਂ, ਜਿਨ੍ਹਾਂ ਵਿੱਚੋਂ ਇੱਕ ਚਾਰ ਸਾਲ ਦੀ ਬੱਚੀ ਸੀ। ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਪੁਲਸ ਨੂੰ ਬੁਲਾਇਆ। ਸਾਰੇ ਪਰਿਵਾਰ ਲਈ ਚਿੰਤਤ ਸਨ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਨੂੰ ਇਕ ਹੀ ਪਰਿਵਾਰ ਦੇ ਤਿੰਨ ਬਾਲਗਾਂ ਅਤੇ ਪੰਜ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਸ਼ੱਕੀ ਨੇ ਘਰ ਦੇ ਸੱਤ ਹੋਰ ਲੋਕਾਂ ਨੂੰ ਮਾਰਨ ਤੋਂ ਬਾਅਦ ਆਪਣੀ ਜਾਨ ਲੈ ਲਈ। ਮਰਨ ਵਾਲਿਆਂ ਵਿੱਚ ਉਸ ਦੀ ਪਤਨੀ, ਉਸ ਦੀ ਸੱਸ ਅਤੇ ਜੋੜੇ ਦੇ ਪੰਜ ਬੱਚੇ ਸ਼ਾਮਲ ਹਨ। ਇਸ ਵਿੱਚ ਚਾਰ ਤੋਂ 17 ਸਾਲ ਦੀ ਉਮਰ ਦੇ ਵਿੱਚ ਤਿੰਨ ਲੜਕੀਆਂ ਅਤੇ ਦੋ ਲੜਕੇ ਸ਼ਾਮਲ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਤੋਂ ਆਈ ਦੁੱਖਦਾਇਕ ਖ਼ਬਰ, ਭਾਰਤੀ ਔਰਤ ਦੀ ਮਿਲੀ ਲਾਸ਼

ਐਨੋਕ ਦੇ ਮੇਅਰ ਜੇਫਰੀ ਚੇਸਨੱਟ ਨੇ ਕਿਹਾ ਕਿ ਜ਼ਾਹਰ ਤੌਰ 'ਤੇ ਗੋਲੀਬਾਰੀ ਦੀ ਇਹ ਘਟਨਾ ਵਿਆਹੁਤਾ ਸਬੰਧ ਟੁੱਟਣ ਤੋਂ ਬਾਅਦ ਵਾਪਰੀ। ਉਨ੍ਹਾਂ ਕਿਹਾ ਕਿ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਜਿਹਾ ਲੱਗਦਾ ਹੈ ਕਿ (ਤਲਾਕ ਦੀ ਪਟੀਸ਼ਨ) 21 ਦਸੰਬਰ ਨੂੰ ਦਾਇਰ ਕੀਤੀ ਗਈ ਸੀ ਅਤੇ ਇਹ ਪਤਨੀ ਵੱਲੋਂ ਦਾਇਰ ਕੀਤੀ ਗਈ ਸੀ।ਉਸ ਨੇ ਕਿਹਾ ਕਿ ਹਨੋਕ ਇੱਕ ਛੋਟਾ, ਨਜ਼ਦੀਕੀ ਭਾਈਚਾਰਾ ਹੈ ਜਿੱਥੇ ਲੋਕ ਇੱਕ ਦੂਜੇ ਨੂੰ ਜਾਣਦੇ ਹਨ। ਹਾਈਟਸ ਮੇਰੇ ਗੁਆਂਢੀ ਸਨ। ਉਨ੍ਹਾਂ ਦੇ ਸਭ ਤੋਂ ਛੋਟੇ ਬੱਚੇ ਮੇਰੇ ਪੁੱਤਰਾਂ ਨਾਲ ਮੇਰੇ ਵਿਹੜੇ ਵਿੱਚ ਖੇਡਦੇ ਸਨ। ਪੁਲਸ ਨੇ ਕਿਹਾ ਕਿ ਉਹ ਅਪਰਾਧ ਦੇ ਸਬੰਧ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਨ। ਚੀਫ ਜੈਕਸਨ ਐਮਸ ਨੇ ਕਿਹਾ ਕਿ ਅਧਿਕਾਰੀ ਪਰਿਵਾਰ ਤੋਂ ਜਾਣੂ ਸਨ।

ਨੋਟ-ਇਸ ਖ਼ਬਰ ਬਾਰ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News