ਨੇਪਾਲ ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਅਮਰੀਕਾ ਨੇ ਜਾਰੀ ਕੀਤੀ ਐਡਵਾਈਜ਼ਰੀ
Wednesday, Apr 01, 2026 - 09:24 PM (IST)
ਕਾਠਮੰਡੂ: ਅਮਰੀਕਾ ਨੇ ਨੇਪਾਲ ਵਿੱਚ ਸੁਰੱਖਿਆ ਸਥਿਤੀ ਵਿੱਚ ਸੁਧਾਰ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਲਈ ਜਾਰੀ ਯਾਤਰਾ ਸਲਾਹਕਾਰੀ (Travel Advisory) ਦੇ ਪੱਧਰ ਨੂੰ ਘਟਾ ਦਿੱਤਾ ਹੈ। ਸਰੋਤਾਂ ਅਨੁਸਾਰ, ਨੇਪਾਲ ਵਿੱਚ ਸੁਰੱਖਿਆ ਸਥਿਤੀ ਹੁਣ 'ਸਥਿਰ' ਹੋ ਗਈ ਹੈ, ਜਿਸ ਕਾਰਨ ਅਮਰੀਕਾ ਨੇ ਇਸ ਨੂੰ ਪਹਿਲਾਂ ਦੇ ਲੈਵਲ 3 ਤੋਂ ਘਟਾ ਕੇ ਲੈਵਲ 2 ਕਰ ਦਿੱਤਾ ਹੈ।
ਇਹ ਬਦਲਾਅ ਨੇਪਾਲ ਵਿੱਚ ਬਾਲੇਂਦਰ ਸ਼ਾਹ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਤੰਬਰ 2025 ਵਿੱਚ ਸ਼ੁਰੂ ਹੋਏ 'ਜੈਨ ਜ਼ੈੱਡ' (Gen Z) ਦੀ ਅਗਵਾਈ ਵਾਲੇ ਦੇਸ਼ ਵਿਆਪੀ ਪ੍ਰਦਰਸ਼ਨਾਂ ਕਾਰਨ ਨੇਪਾਲ ਵਿੱਚ ਸੁਰੱਖਿਆ ਚਿੰਤਾਵਾਂ ਵਧ ਗਈਆਂ ਸਨ, ਜਿਸ ਕਾਰਨ ਇਸ ਨੂੰ ਲੈਵਲ 3 ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਹੁਣ ਇਹ ਪ੍ਰਦਰਸ਼ਨ ਰੁਕ ਗਏ ਹਨ ਅਤੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋ ਗਏ ਹਨ।
ਹਾਲਾਂਕਿ, ਅਮਰੀਕਾ ਨੇ ਅਜੇ ਵੀ ਆਪਣੇ ਨਾਗਰਿਕਾਂ ਨੂੰ ਨੇਪਾਲ ਦੀ ਯਾਤਰਾ ਦੌਰਾਨ 'ਵਧੇਰੇ ਸਾਵਧਾਨੀ' ਵਰਤਣ ਦੀ ਹਦਾਇਤ ਕੀਤੀ ਹੈ। ਨਵੀਂ ਐਡਵਾਈਜ਼ਰੀ ਮੁਤਾਬਕ, ਭਾਵੇਂ ਦੇਸ਼ ਵਿਆਪੀ ਪ੍ਰਦਰਸ਼ਨ ਖਤਮ ਹੋ ਗਏ ਹਨ, ਪਰ ਸ਼ਹਿਰਾਂ ਵਿੱਚ ਅਜੇ ਵੀ ਸਥਾਨਕ ਪੱਧਰ 'ਤੇ ਅਸ਼ਾਂਤੀ ਜਾਂ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਬਣੀ ਰਹੀ ਸਕਦੀ ਹੈ। ਇਸ ਲਈ ਅਮਰੀਕੀ ਨਾਗਰਿਕਾਂ ਨੂੰ ਵੱਡੀ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
