ਅਮਰੀਕੀ ਲਾਟਰੀ ਜੇਤੂ ਨੂੰ ਮਿਲੇਗੀ ਰਿਕਾਰਡ 6200 ਕਰੋੜ ਰੁਪਏ ਦੀ ਰਕਮ

03/05/2019 8:00:35 PM

ਲਾਸ ਏਂਜਲਸ (ਏਜੰਸੀ)- ਅਮਰੀਕਾ ਦੇ ਸਾਊਥ ਕੈਰੋਲੀਨਾ ਸੂਬੇ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ 1.5 ਅਰਬ ਡਾਲਰ ਦਾ ਵੱਡਾ ਜੈਕਪਾਟ ਜਿੱਤਿਆ ਹੈ। ਇਸ ਖੁਸ਼ਕਿਸਮਤ ਜੇਤੂ ਨੂੰ ਯੂ.ਐਸ. ਮੇਗਾ ਮਿਲੀਅਨਸ ਲਾਟਰੀ ਤਹਿਤ ਰਿਕਾਰਡ 87.7 ਕਰੋੜ ਡਾਲਰ (ਤਕਰੀਬਨ 6200 ਕਰੋੜ ਰੁਪਏ) ਦੀ ਨਕਦ ਇਨਾਮੀ ਰਾਸ਼ੀ ਮਿਲੇਗੀ। ਜੇਤੂ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ।

ਜਦੋਂ ਟਿਕਟ 'ਤੇ ਇਹ ਲਾਟਰੀ ਲੱਗੀ, ਉਸ ਨੂੰ 23 ਅਕਤੂਬਰ ਨੂੰ ਸਾਊਥ ਕੈਰੋਲੀਨਾ ਦੇ ਸਿੰਪਸਨਵਿਲੇ ਸਥਿਤ ਕੇਸੀ ਮਾਰਟ ਸਟੋਰ ਤੋਂ ਖਰੀਦਿਆ ਗਿਆ ਸੀ। ਲਾਟਰੀ ਟਿਕਟ ਖਰੀਦਣ ਦੀ ਲਾਈਨ ਵਿਚ ਇਸ ਵਿਅਕਤੀ ਨੇ ਆਪਣੇ ਠੀਕ ਪਿੱਛੇ ਖੜ੍ਹੇ ਵਿਅਕਤੀ ਨੂੰ ਪਹਿਲਾਂ ਟਿਕਟ ਲੈਣ ਦਿੱਤੀ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਦੀ ਮੈਂਬਰਸ਼ਿਪ ਦਾ ਉਸ ਨੂੰ ਇੰਨਾ ਵੱਡਾ ਤੋਹਫਾ ਮਿਲੇਗਾ। ਉਸ ਨੂੰ ਮਿਲਣ ਵਾਲੀ ਰਕਮ 2016 ਵਿਚ ਐਲਾਨੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਲਾਟਰੀ ਵਿਚੋਂ ਥੋੜ੍ਹੀ ਘੱਟ ਹੈ। ਅਮਰੀਕਾ ਦੇ 44 ਸੂਬਿਆਂ ਵਿਚ ਪਿਛਲੇ ਸਾਲ ਇਸ ਲਾਟਰੀ ਦੇ ਤਕਰੀਬਨ 37 ਕਰੋੜ ਟਿਕਟ ਵੇਚੇ ਗਏ ਸਨ।


Sunny Mehra

Content Editor

Related News