ਬਾਈਡੇਨ ਦਾ ਵੱਡਾ ਕਦਮ, ਤਾਲਿਬਾਨ ਦੇ ਸਾਬਕਾ ਨੌਕਰਸ਼ਾਹਾਂ ਤੋਂ ਹਟਾਈ ਪਾਬੰਦੀ

Friday, Oct 15, 2021 - 10:51 AM (IST)

ਬਾਈਡੇਨ ਦਾ ਵੱਡਾ ਕਦਮ, ਤਾਲਿਬਾਨ ਦੇ ਸਾਬਕਾ ਨੌਕਰਸ਼ਾਹਾਂ ਤੋਂ ਹਟਾਈ ਪਾਬੰਦੀ

ਕਾਬੁਲ (ਏ.ਐੱਨ.ਆਈ.) ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਤਾਲਿਬਾਨ ਦੇ ਪੁਰਾਣੇ ਸ਼ਾਸਨ (1998-2001) ਦੇ ਨੌਕਰਸ਼ਾਹਾਂ 'ਤੇ ਲੱਗੀਆਂ ਅੱਤਵਾਦ ਸੰਬੰਧੀ ਪਾਬੰਦੀਆਂ ਨੂੰ ਹਟਾ ਲਿਆ ਹੈ। ਨਾਲ ਹੀ ਕਿਹਾ ਹੈ ਕਿ ਇਹਨਾਂ ਸਾਰੇ ਲੋਕਾਂ ਨੂੰ ਹੁਣ ਅਮਰੀਕਾ ਦੀ ਯਾਤਰਾ ਕਰਨ ਦੀ ਛੋਟ ਹੋਵੇਗੀ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਇਹਨਾਂ ਨੌਕਰਸ਼ਾਹਾਂ ਨੇ 2001 ਵਿਚ ਨਵੀਂ ਅਫਗਾਨ ਸਰਕਾਰ ਬਣਨ ਦੇ ਬਾਅਦ ਤੋਂ ਮਨੁੱਖੀ ਭਲਾਈ ਦੇ ਕੰਮ ਕੀਤੇ ਸਨ ਅਤੇ ਅੰਤਰਰਾਸ਼ਟਰੀ ਸੁਰੱਖਿਆ ਸਹਾਇਤਾ ਬਲ ਨਾਲ ਵੀ ਆਪਣੀ ਸਹਿਯੋਗ ਜਾਰੀ ਰੱਖਿਆ ਸੀ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ: ਖਾਲਿਸਤਾਨੀਆਂ ਨੇ ਹਿੰਦੂ ਨੇਤਾ ਯੋਗੇਸ਼ ਖੱਟੜ ਦੀ ਕਾਰੋਬਾਰੀ ਸੰਸਥਾ 'ਤੇ ਕੀਤਾ ਹਮਲਾ

ਫੋਕਸ ਨਿਊਜ਼ ਮੁਤਾਬਕ ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਕਿਹਾ ਕਿ ਇਹ ਤਾਲਿਬਾਨੀ ਨੌਕਰਸ਼ਾਹ ਬਹੁਤ ਦਬਾਅ ਅਤੇ ਵਿਪਰੀਤ ਹਾਲਾਤ ਵਿਚ ਕੰਮ ਕਰ ਰਹੇ  ਸਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਨੇ ਇਹ ਫ਼ੈਸਲਾ ਉਦੋਂ ਲਿਆ ਹੈ ਜਦੋਂ ਉਸ ਨੇ ਹਾਲੇ ਵੀ ਹਜ਼ਾਰਾਂ ਦੀ ਗਿਣਤੀ ਵਿਚ ਅਮਰੀਕਾ ਦੀ ਮਦਦ ਕਰਨ ਵਾਲੇ ਅਫਗਾਨਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਣਾ ਹੈ।

ਨੋਟ- ਬਾਈਡੇਨ ਵੱਲੋਂ ਤਾਲਿਬਾਨ ਦੇ ਸਾਬਕਾ ਨੌਕਰਸ਼ਾਹਾਂ ਤੋਂ ਪਾਬੰਦੀ ਹਟਾਉਣ ਦੇ ਫ਼ੈਸਲੇ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News