ਸਾਊਦੀ ਅਰਬ ਦੇ ਉਤਰਾਧਿਕਾਰੀ ਖਿਲਾਫ ਅਮਰੀਕਾ ''ਚ ਮੁਕੱਦਮਾ

08/07/2020 11:51:35 PM

ਦੁਬਈ - ਸਾਊਦੀ ਅਰਬ ਦੇ ਅੱਤਵਾਦ ਰੋਕੂ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਨੇ ਅਮਰੀਕਾ ਵਿਚ ਸਾਊਦੀ ਅਰਬ ਦੇ ਸ਼ਾਹ ਦੇ ਉਤਰਾਧਿਕਾਰੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਖਿਲਾਫ ਸੰਘੀ ਮੁਕੱਦਮਾ ਦਾਇਰ ਕੀਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਮੁਹੰਮਦ ਨੇ ਅਮਰੀਕਾ ਅਤੇ ਕੈਨੇਡਾ ਵਿਚ ਉਨ੍ਹਾਂ ਨੂੰ ਫਸਾਉਣ ਅਤੇ ਮਾਰਨ ਦੀਆਂ ਕੋਸ਼ਿਸ਼ ਕੀਤੀਆਂ ਹਨ। ਇਹ ਮੁਕੱਦਮਾ ਸਾਦ ਅਲ ਜ਼ਾਬਰੀ ਨੇ ਦਾਇਰ ਕੀਤਾ ਹੈ ਅਤੇ ਸਾਬਕਾ ਖੁਫੀਆ ਅਧਿਕਾਰੀ ਦੀ ਸ਼ਾਹ ਦੇ ਉੱਤਰਾਧਿਕਾਰੀ 'ਤੇ ਅੰਤਰਰਾਸ਼ਟਰੀ ਅਤੇ ਜਨ ਦਬਾਅ ਲਾਉਣ ਦੀ ਨਵੀਂ ਕੋਸ਼ਿਸ਼ ਹੈ। ਉਹ ਕਈ ਸਾਲ ਤੋਂ ਵਿਦੇਸ਼ ਵਿਚ ਚੁੱਪ-ਚਾਪ ਰਹਿ ਰਿਹਾ ਸੀ।

ਅਲ ਜ਼ਾਬਰੀ ਨੇ ਮੁਕੱਦਮੇ ਵਿਚ ਦਾਅਵਾ ਕੀਤਾ ਹੈ ਕਿ ਮੁਹੰਮਦ ਨੇ ਸਾਊਦੀ ਅਰਬ ਵਿਚ ਉਨ੍ਹਾਂ ਦੇ 2 ਬੱਚਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤਾਂ ਜੋ ਉਨ੍ਹਾਂ ਨੂੰ ਵਤਨ ਵਾਪਸ ਬੁਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸ਼ਾਹੀ ਦਰਬਾਰ ਅਤੇ ਦੇਸ਼ ਦੀ ਲੀਡਰਸ਼ਿਪ ਦੇ ਕੰਮ ਕਰਨ ਦੇ ਤਰੀਕੇ ਦੇ ਬਾਰੇ ਵਿਚ ਸੰਵੇਦਨਸ਼ੀਲ ਜਾਣਕਾਰੀ ਹੈ। ਮੁਹੰਮਦ ਬਿਨ ਸਲਮਾਨ ਸਾਊਦੀ ਅਰਬ ਦੇ ਬਾਦਸ਼ਾਹ ਸ਼ਾਹ ਸਲਮਾਨ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਹਨ।


Khushdeep Jassi

Content Editor

Related News