ਅਮਰੀਕੀ ਸਾਂਸਦਾਂ ਵੱਲੋਂ DACA ਦਾ ਦਾਇਰਾ ਵਧਾਉਣ ਦੀ ਅਪੀਲ, ਭਾਰਤੀ ਬੱਚਿਆਂ ਨੂੰ ਹੋਵੇਗਾ ਫਾਇਦਾ

Wednesday, Dec 01, 2021 - 06:21 PM (IST)

ਅਮਰੀਕੀ ਸਾਂਸਦਾਂ ਵੱਲੋਂ DACA ਦਾ ਦਾਇਰਾ ਵਧਾਉਣ ਦੀ ਅਪੀਲ, ਭਾਰਤੀ ਬੱਚਿਆਂ ਨੂੰ ਹੋਵੇਗਾ ਫਾਇਦਾ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ 49 ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਦੇ ਦੋ-ਪੱਖੀ ਸਮੂਹ ਨੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੂੰ 'ਡਿਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼ (ਡੀ.ਏ.ਸੀ.ਏ.) ਵਿੱਚ “documented dreamers” ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। 'ਡਾਕੂਮੈਂਟੇਡ ਡ੍ਰੀਮਰਸ' ਉਹਨਾਂ ਭਾਰਤੀ-ਅਮਰੀਕੀਆਂ ਦੇ ਬੱਚੇ ਹਨ, ਜੋ ਮੁੱਖ ਤੌਰ 'ਤੇ ਐੱਚ-1ਬੀ ਵੀਜ਼ਾ 'ਤੇ ਕਾਨੂੰਨੀ ਤੌਰ 'ਤੇ ਅਮਰੀਕਾ ਆਏ ਸਨ। ਦੇਸ਼ ਨਿਕਾਲੇ ਤੋਂ ਇੱਕ ਪ੍ਰਸ਼ਾਸਕੀ ਰਾਹਤ ਪ੍ਰਦਾਨ ਕਰਨ ਵਾਲੇ ਡੀਏਸੀਏ ਦਾ ਉਦੇਸ਼ ਉਹਨਾਂ ਯੋਗ ਪ੍ਰਵਾਸੀ ਨੌਜਵਾਨਾਂ ਦੀ ਦੇਸ਼ ਵਾਪਸ ਭੇਜੇ ਜਾਣ ਤੋਂ ਰੱਖਿਆ ਕਰਨਾ ਹੈ ਜੋ ਉਦੋਂ ਅਮਰੀਕਾ ਆਏ ਸਨ ਜਦੋਂ ਉਹ ਛੋਟੇ ਸਨ। ਐਮਪੀ ਡੇਬੋਰਾ ਰੌਸ ਅਤੇ ਸੈਨੇਟਰ ਐਲੇਕਸ ਪੈਡਿਲਾ ਦੀ ਅਗਵਾਈ ਵਿੱਚ ਸੈਨੇਟ ਅਤੇ ਸਦਨ ਦੇ 49 ਮੈਂਬਰਾਂ ਨੇ ਇੱਕ ਪੱਤਰ ਸੌਂਪਿਆ, ਜਿਸ ਵਿੱਚ ਬੇਨਤੀ ਕੀਤੀ ਗਈ ਹੈ ਕਿ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (DHS) 'ਡਾਕੂਮੈਂਟੇਡ ਡ੍ਰੀਮਰਸ' ਨੂੰ ਸ਼ਾਮਲ ਕਰਨ ਲਈ ਡੀਏਸੀਏ ਮਾਪਦੰਡ ਨੂੰ ਵਿਸ਼ਾਲ ਕਰੇ। 

ਇਸ ਵਿਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੋਂ ਅਮਰੀਕੀ ਵੀਜ਼ਾ ਧਾਰਕ ਹੋਣ ਦੇ ਨਾਤੇ, ਬੱਚੇ ਅਮਰੀਕਾ ਵਿਚ ਕਾਨੂੰਨੀ ਰਿਕਾਰਡਾਂ ਦੇ ਨਾਲ ਵੱਡੇ ਹੁੰਦੇ ਹਨ ਪਰ 21 ਸਾਲ ਦੀ ਉਮਰ ਵਿਚ ਉਹਨਾਂ ਨੂੰ ਸਿਸਟਮ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜਦੋਂ ਉਨ੍ਹਾਂ ਦੇ ਆਸ਼ਰਿਤਾਂ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਜਾਂਦੀ ਹੈ ਜਾਂ ਉਨ੍ਹਾਂ ਨੂੰ ਉਦੋਂ ਤੱਕ 'ਗ੍ਰੀਨ ਕਾਰਡ' ਨਹੀਂ ਮਿਲਦਾ। ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਕਾਨੂੰਨਸਾਜ਼ ਡੀਐੱਚਐੱਸ ਨੂੰ 200,000 'ਡਾਕੂਮੈਂਟੇਡ ਡ੍ਰੀਮਰਸ' ਲਈ ਯੋਗਤਾ ਵਧਾਉਣ ਦੀ ਅਪੀਲ ਕਰ ਰਹੇ ਹਨ ਜੋ ਵਰਤਮਾਨ ਵਿੱਚ ਡੀਏਸੀਏ ਅਧੀਨ ਦੇਸ਼ ਨਿਕਾਲੇ ਤੋਂ ਸੁਰੱਖਿਆ ਲਈ ਯੋਗ ਨਹੀਂ ਹਨ। ਸੰਸਦ ਮੈਂਬਰਾਂ ਨੇ ਪੱਤਰ ਵਿੱਚ ਲਿਖਿਆ,“ਜੇਕਰ ਡੀਏਸੀਏ ਨੂੰ ਸਾਡੇ ਦੱਸੇ ਮੁਤਾਬਕ ਅਪਡੇਟ ਕੀਤਾ ਜਾਂਦਾ ਹੈ ਤਾਂ ਅਮਰੀਕਾ ਵਿਚ 15 ਜੂਨ, 2012 ਤੱਕ ਅਮਰੀਕਾ ਵਿੱਚ ਮੌਜੂਦ ‘ਡਾਕੂਮੈਂਟੇਡ ਡ੍ਰੀਮਰਸ’ ਨੂੰ 21 ਸਾਲ ਦੇ ਹੋਣ ਤੋਂ ਬਾਅਦ ਵੀ, ਸਾਡੇ ਦੇਸ਼ ਵਿੱਚ ਰਹਿਣ ਅਤੇ ਇਸ ਦੇ ਹਿਤ ਵਿੱਚ ਯੋਗਦਾਨ ਦਿੰਦੇ ਰਹਿਣ ਦਾ ਮੌਕਾ ਦਿੱਤ ਜਾ ਸਕਦਾ ਹੈ।

 ਪੜ੍ਹੋ ਇਹ ਅਹਿਮ ਖਬਰ -ਹਾਰਟ ਸਰਜਰੀ ਨੇ ਬਦਲੀ ਕਿਸਮਤ! ਸ਼ਖਸ ਨੇ ਜਿੱਤੇ 7 ਕਰੋੜ ਰੁਪਏ

ਡੀਏਸੀਏ ਉਹਨਾਂ ਬੱਚਿਆਂ ਅਤੇ ਜਵਾਨ ਬਾਲਗਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਸੀ ਜੋ ਅਮਰੀਕਾ ਵਿੱਚ ਵੱਡੇ ਹੋਏ ਹਨ ਤਾਂ ਜੋ ਉਹਨਾਂ ਨੂੰ ਉਹਨਾਂ ਦੇਸ਼ਾਂ ਵਿੱਚ ਵਾਪਸ ਜਾਣ ਲਈ ਮਜ਼ਬੂਰ ਨਾ ਕੀਤਾ ਜਾਵੇ ਜਿਹਨਾਂ ਬਾਰੇ ਉਹਨਾਂ ਨੂੰ ਬਹੁਤ ਘੱਟ ਪਤਾ ਹੈ। ਅਸੀਂ ਤੁਹਾਨੂੰ  'ਡਾਕੂਮੈਂਟੇਡ ਡ੍ਰੀਮਰਸ' ਲਈ ਡੀਏਸੀਏ ਯੋਗਤਾ ਨੂੰ ਵਧਾ ਕੇ ਇਸ ਨੀਤੀ ਦੇ ਵਾਅਦੇ ਨੂੰ ਪੂਰਾ ਕਰਨ ਦੀ ਅਪੀਲ ਕਰਦੇ ਹਾਂ।" ਇਸ ਕਦਮ ਦਾ 'ਡਾਕੂਮੈਂਟੇਡ ਡ੍ਰੀਮਰਸ' ਦੁਆਰਾ ਵੀ ਸਵਾਗਤ ਕੀਤਾ ਗਿਆ ਹੈ। 'ਇੰਪਰੂਵ ਦਿ ਡਰੀਮ' ਦੇ ਸੰਸਥਾਪਕ ਡੀ ਪਟੇਲ ਨੇ ਕਿਹਾ ਕਿ ਉਹ  ਸੰਸਦ ਮੈਂਬਰਾਂ ਦੇ ਇਸ ਕਦਮ ਦੇ ਧੰਨਵਾਦੀ ਹਨ। ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਵੱਡੇ ਹੋਏ 200,000 ਤੋਂ ਵੱਧ ਬੱਚੇ ਅਤੇ ਨੌਜਵਾਨ ਬਾਲਗ ਉਸ ਲਈ ਡੀਏਸੀਏ ਲਈ ਯੋਗ ਨਹੀਂ ਹਨ ਕਿਉਂਕਿ ਉਹ 'ਡਾਕੂਮੈਂਟੇਡ ਡ੍ਰੀਮਰਸ' ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News