ਮਿਆਂਮਾਰ 'ਚ ਕਈ ਮਹੀਨੇ ਤੱਕ ਜੇਲ੍ਹ 'ਚ ਰਿਹਾ ਪੱਤਰਕਾਰ ਅਮਰੀਕਾ ਪਹੁੰਚਿਆ

Wednesday, Nov 17, 2021 - 02:56 AM (IST)

ਨਿਊਯਾਰਕ - ਫੌਜੀ ਸ਼ਾਸਿਤ ਮਿਆਂਮਾਰ 'ਚ ਕਰੀਬ 6 ਮਹੀਨੇ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਅਮਰੀਕੀ ਪੱਤਰਕਾਰ ਡੈਨੀ ਫੇਨਸਟਰ ਮੰਗਲਵਾਰ ਨੂੰ ਵਾਪਸ ਅਮਰੀਕਾ ਪਹੁੰਚ ਗਏ। ਫੇਨਸਟਰ ਨੂੰ ਪਿਛਲੇ ਹਫ਼ਤੇ 11 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੇ ਸੋਮਵਾਰ ਨੂੰ ਸਾਬਕਾ ਅਮਰੀਕੀ ਡਿਪਲੋਮੈਟ ਬਿਲ ਰਿਚਰਡਸਨ ਨੂੰ ਸੌਂਪ ਦਿੱਤਾ ਗਿਆ, ਜਿਨ੍ਹਾਂ ਨੇ ਰਿਹਾਈ 'ਤੇ ਵਿਚੋਲਗੀ 'ਚ ਮਦਦ ਕੀਤੀ। ਫਰਵਰੀ 'ਚ ਨੋਬਲ ਪੁਰਸਕਾਰ ਜੇਤੂ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਨੂੰ ਫੌਜ ਵੱਲੋਂ ਸੱਤਾ ਤੋਂ ਬੇਦਖ਼ਲ ਕਰਨ ਤੋਂ ਬਾਅਦ 100 ਤੋਂ ਜ਼ਿਆਦਾ ਪੱਤਰਕਾਰਾਂ, ਮੀਡੀਆ ਨਾਲ ਜੁੜੇ ਅਧਿਕਾਰੀਆਂ ਜਾਂ ਪ੍ਰਕਾਸ਼ਕਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਫੇਨਸਟਰ ਵੀ ਉਨ੍ਹਾਂ 'ਚ ਸ਼ਾਮਲ ਸਨ। ਨਿਊਯਾਰਕ ਪਹੁੰਚਣ 'ਤੇ ਫੇਨਸਟਰ ਨੇ ਕਿਹਾ ਕਿ ਘਰ ਵਾਪਸੀ 'ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਫੀ ਲੰਬਾ ਸਮਾਂ ਰਿਹਾ, ਇਕ ਅਜਿਹਾ ਪਲ ਜਿਸ ਬਾਰੇ ਮੈਂ ਇਨੇ ਲੰਬੇ ਸਮੇਂ ਤੋਂ ਕਲਪਨਾ ਕਰ ਰਿਹਾ ਸੀ। ਮੈਂ ਜੋ ਕੁਝ ਵੀ ਕਲਪਨਾ ਕੀਤੀ ਸੀ, ਉਹ ਸਾਰਾ ਕੁਝ ਗੁਜ਼ਰ ਚੁੱਕਿਆ ਹੈ। ਫੇਨਸਟਰ ਦੇ ਪਹੁੰਚਣ 'ਤੇ ਉਨ੍ਹਾਂ ਦੀ ਮਾਂ ਰੋਜ਼ ਨੇ ਉਨ੍ਹਾਂ ਨੂੰ ਗਲੇ ਨਾਲ ਲਗਾ ਲਿਆ। ਫੇਨਸਟਰ ਨੇ ਆਪਣੇ ਵਕੀਲ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਪਰ ਜੇਲ੍ਹ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਸੀ। ਸੋਮਵਾਰ ਨੂੰ ਉਹ ਕਤਰ ਰਾਹੀਂ ਯਾਤਰਾ ਕਰ ਕੇ ਪਹੁੰਚੇ ਸਨ। ਫੇਨਸਟਰ ਨੇ ਕਿਹਾ ਕਿ ਉਹ ਸਿਹਤਮੰਦ ਹਨ ਅਤੇ ਹਿਰਾਸਤ 'ਚ ਉਨ੍ਹਾਂ ਨੂੰ ਤਸੀਹੇ ਨਹੀਂ ਦਿੱਤੇ ਗਏ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News