ਅਮਰੀਕਾ-ਜਾਪਾਨ ਦਾ ਸਾਂਝਾ ਬਿਆਨ: ਭਾਰਤ ਅਤੇ ਆਸਟ੍ਰੇਲੀਆ ਨਾਲ ਕਵਾਡ ਨੂੰ ਕਰਾਂਗੇ ਮਜ਼ਬੂਤ
Saturday, Jan 14, 2023 - 12:27 PM (IST)
ਵਾਸ਼ਿੰਗਟਨ (ਭਾਸ਼ਾ): ਸੰਯੁਕਤ ਰਾਜ ਅਮਰੀਕਾ ਅਤੇ ਜਾਪਾਨ ਦੇ ਨੇਤਾਵਾਂ ਨੇ ਆਪਣੀ ਦੁਵੱਲੀ ਗੱਲਬਾਤ ਸੰਪੰਨ ਕਰ ਲਈ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਦੁਵੱਲੀ ਗੱਲਬਾਤ ਤੋਂ ਬਾਅਦ ਅਹਿਮ ਬਿਆਨ ਜਾਰੀ ਕੀਤਾ। ਸੰਯੁਕਤ ਬਿਆਨ ਵਿੱਚ ਕਿਹਾ ਗਿਆ ਕਿ ਆਸਟ੍ਰੇਲੀਆ ਅਤੇ ਭਾਰਤ ਦੇ ਨਾਲ ਮਿਲ ਕੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਵਾਡ ਵਿਸ਼ਵ ਸਿਹਤ, ਸਾਈਬਰ ਸੁਰੱਖਿਆ, ਜਲਵਾਯੂ, ਉੱਭਰਦੀ ਤਕਨਾਲੋਜੀ ਅਤੇ ਸਮੁੰਦਰੀ ਡੋਮੇਨ ਜਾਗਰੂਕਤਾ 'ਤੇ ਨਤੀਜੇ ਪ੍ਰਦਾਨ ਕਰਕੇ ਖੇਤਰ ਨੂੰ ਲਾਭ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਚੰਗੇ ਕੰਮ ਲਈ ਇੱਕ ਤਾਕਤ ਬਣਾ ਰਹੇ ਹਾਂ। ਅਮਰੀਕੀ ਸਰਕਾਰ ਨੇ ਗੱਲਬਾਤ ਤੋਂ ਪਹਿਲਾਂ ਕਿਹਾ ਕਿ ਸਾਡਾ ਗਠਜੋੜ ਅਤੇ ਜਾਪਾਨ ਇੰਡੋ-ਪੈਸੀਫਿਕ ਅਤੇ ਦੁਨੀਆ ਲਈ ਇਤਿਹਾਸਕ ਪਲ 'ਤੇ ਮਿਲ ਰਹੇ ਹਨ।
ਆਸੀਆਨ ਨਜ਼ਰੀਏ ਦਾ ਸਮਰਥਨ ਜਾਰੀ
ਅਮਰੀਕਾ ਅਤੇ ਜਾਪਾਨ ਦੋਵਾਂ ਨੇ ਦੁਵੱਲੀ ਗੱਲਬਾਤ ਤੋਂ ਬਾਅਦ ਇੱਕ ਸੰਯੁਕਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਆਸੀਆਨ ਕੇਂਦਰੀਤਾ ਅਤੇ ਏਕਤਾ ਦੇ ਨਾਲ-ਨਾਲ ਇੰਡੋ-ਪੈਸੀਫਿਕ 'ਤੇ ਆਸੀਆਨ ਨਜ਼ਰੀਏ ਦਾ ਸਮਰਥਨ ਕਰਨਾ ਜਾਰੀ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸੁਰੱਖਿਆ ਅਤੇ ਹੋਰ ਖੇਤਰਾਂ ਵਿੱਚ ਜਾਪਾਨ, ਕੋਰੀਆ ਗਣਰਾਜ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਮਹੱਤਵਪੂਰਨ ਤਿਕੋਣੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ। ਇਸ ਤੋਂ ਪਹਿਲਾਂ ਓਵਲ ਆਫਿਸ ਦੇ ਇੱਕ ਸਾਂਝੇ ਮੀਡੀਆ ਵਿੱਚ ਬਾਈਡੇਨ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਜਦੋਂ ਅਮਰੀਕਾ ਜਾਪਾਨ ਦੇ ਨੇੜੇ ਰਿਹਾ ਹੋਵੇ।ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਨੇ ਆਪਣੇ ਸਾਂਝੇ ਬਿਆਨ 'ਚ ਕਿਹਾ ਕਿ ਅਸੀਂ ਆਪਣੀ ਨੀਂਹ ਦੇ ਤੌਰ 'ਤੇ ਅਟੁੱਟ ਦੁਵੱਲੇ ਸਬੰਧਾਂ ਨਾਲ ਕੰਮ ਕਰਾਂਗੇ, ਜਿਸ ਦੁਆਰਾ ਅਸੀਂ ਹਿੰਦ-ਪ੍ਰਸ਼ਾਂਤ ਅਤੇ ਵਿਸ਼ਵ ਦੇ ਫਾਇਦੇ ਲਈ ਖੇਤਰ ਅਤੇ ਇਸ ਤੋਂ ਬਾਹਰ ਹੋਰਾਂ ਨਾਲ ਸਹਿਯੋਗ ਕਰਾਂਗੇ।
ਪੜ੍ਹੋ ਇਹ ਅਹਿਮ ਖ਼ਬਰ- ਫਰਵਰੀ ਤੋਂ ਹੋਰ ਮਹਿੰਗੇ ਹੋਣਗੇ ਬ੍ਰਿਟੇਨ ਦੇ 'ਪਾਸਪੋਰਟ', ਇੰਨੀ ਵਧੀ ਫ਼ੀਸ
ਜਾਪਾਨ-ਅਮਰੀਕਾ ਗਠਜੋੜ ਦੇਸ਼ ਦੀ ਸੁਰੱਖਿਆ ਲਈ ਕਰੇਗਾ ਕੰਮ
ਜੋਅ ਬਾਈਡੇਨ ਨੇ ਜਾਪਾਨ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸੰਗਠਨ ਦੇ ਉਦੇਸ਼ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਫ਼ੌਜੀ ਗਠਜੋੜ ਦਾ ਆਧੁਨਿਕੀਕਰਨ ਕਰ ਰਹੇ ਹਾਂ। ਬਾਈਡੇਨ ਨੇ ਕਿਹਾ ਕਿ ਸੰਯੁਕਤ ਰਾਜ ਗਠਜੋੜ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਜਾਪਾਨ ਦੀ ਰੱਖਿਆ ਲਈ ਵਚਨਬੱਧ ਹੈ। ਬਾਈਡੇਨ ਨੇ ਇਹ ਵੀ ਕਿਹਾ ਕਿ ਅਸੀਂ ਇੰਡੋ-ਪੈਸੀਫਿਕ ਇਕਨਾਮਿਕ ਫਰੇਮਵਰਕ ਸਮੇਤ ਤਕਨੀਕੀ ਅਤੇ ਆਰਥਿਕ ਮੁੱਦਿਆਂ 'ਤੇ ਮਿਲ ਕੇ ਕੰਮ ਕਰ ਰਹੇ ਹਾਂ।
ਏਸ਼ੀਆਈ ਦੇਸ਼ ਨੇ ਤਿਆਰ ਕੀਤੀ ਨਵੀਂ ਸੁਰੱਖਿਆ ਰਣਨੀਤੀ
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ ਕਿ ਜਾਪਾਨ ਅਤੇ ਸੰਯੁਕਤ ਰਾਜ ਮੌਜੂਦਾ ਇਤਿਹਾਸ ਦੇ ਸਭ ਤੋਂ ਚੁਣੌਤੀਪੂਰਨ ਅਤੇ ਮੁਸ਼ਕਲ ਸੁਰੱਖਿਆ ਮਾਹੌਲ ਦਾ ਸਾਹਮਣਾ ਕਰ ਰਹੇ ਹਨ। ਜਾਪਾਨ ਦੇ ਪੀ.ਐੱਮ ਨੇ ਦੱਸਿਆ ਕਿ ਏਸ਼ੀਆਈ ਦੇਸ਼ ਨੇ ਪਿਛਲੇ ਸਾਲ ਦੇ ਅੰਤ ਵਿੱਚ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ ਤਿਆਰ ਕੀਤੀ ਹੈ। ਜਿਸ ਦੇ ਤਹਿਤ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਅਤੇ ਯੋਗਦਾਨ ਪਾਉਣ ਲਈ ਰਣਨੀਤੀ ਬਣਾਈ ਗਈ ਹੈ। ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ ਜਾਪਾਨ ਦੀ ਸ਼ਾਂਤੀ ਅਤੇ ਸੁਰੱਖਿਆ ਦੀ ਰਾਖੀ ਲਈ ਵੀ ਕੰਮ ਕਰੇਗੀ।ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਦੱਸਿਆ ਕਿ ਜਾਪਾਨ ਨੇ ਆਪਣੇ ਰੱਖਿਆ ਬਜਟ ਵਿੱਚ ਵਾਧਾ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।