ਅਮਰੀਕਾ ਨੇ ਜਾਰੀ ਕੀਤੀ ਐਡਵਾਇਜ਼ਰੀ, ਪਾਕਿਸਤਾਨ ਯਾਤਰਾ ਨਾ ਕਰਨ ਅਮਰੀਕੀ

02/01/2020 5:07:25 PM

ਵਾਸ਼ਿੰਗਟਨ- ਅੱਤਵਾਦ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਪਾਕਿਸਤਾਨ ਯਾਤਰਾ ਦੇ ਬਾਰੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਮੁੜ ਵਿਚਾਰ ਕਰਨ ਦੀ ਸਲਾਹ ਦਿੰਦੇ ਹੋਏ ਸ਼ੁੱਕਰਵਾਰ ਨੂੰ ਕੰਟਰੋਲ ਲਾਈਨ ਨਾਲ ਲੱਗਦੇ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਸੂਬਿਆਂ ਵਿਚ ਜਾਣ 'ਤੇ ਉੱਚ ਪੱਧਰ ਦੀ ਸਾਵਧਾਨੀ ਵਰਤਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਅਮਰੀਕਾ ਨੇ ਇਸ ਦੌਰਾਨ ਚੌਥੇ ਪੱਧਰ ਦੀ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਨਾਗਰਿਕਾਂ ਨੂੰ ਐਲ.ਓ.ਸੀ. ਦੇ ਕੋਲ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਸੂਬਿਆਂ ਦੀ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ। ਪਾਕਿਸਤਾਨ ਦੇ ਬਾਕੀ ਇਲਾਕਿਆਂ ਵਿਚ ਯਾਤਰਾ ਅਲਰਟ ਦਾ ਪੱਧਰ ਤਿੰਨ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਦੀ ਯਾਤਰਾ ਨਾ ਕੀਤੀ ਜਾਵੇ। ਇਸ ਖੇਤਰ ਵਿਚ ਅੱਤਵਾਦੀ ਸਰਗਰਮ ਰਹਿੰਦੇ ਹਨ। ਭਾਰਤ ਤੇ ਪਾਕਿਸਤਾਨ ਸਰਹੱਦ ਦੇ ਦੋਵਾਂ ਪਾਸੇ ਇਕ ਮਜ਼ਬੂਤ ਫੌਜੀ ਮੌਜੂਦਗੀ ਰਹਿੰਦੀ ਹੈ। ਸਲਾਹ ਵਿਚ ਕਿਹਾ ਗਿਆ ਹੈ ਕਿ ਕੰਟਰੋਲ ਲਾਈਨ ਦੇ ਕੋਲ ਭਾਰਤੀ ਤੇ ਪਾਕਿਸਤਾਨੀ ਬਲਾਂ ਦੇ ਵਿਚਾਲੇ ਅਕਸਰ ਗੋਲੀਬਾਰੀ ਹੁੰਦੀ ਹੈ। 

ਵਿਦੇਸ਼ ਵਿਭਾਗ ਨੇ ਕਿਹਾ ਕਿ ਕੇ.ਪੀ.ਕੇ. ਸੂਬੇ ਦੀ ਯਾਤਰਾ ਨਾ ਕੀਤੀ ਜਾਵੇ, ਜਿਸ ਵਿਚ ਕਬਾਇਲੀ ਇਲਾਕਾ ਸ਼ਾਮਲ ਹੈ। ਅੱਤਵਾਦੀ ਤੇ ਵਿਧਰੋਹੀ ਸਮੂਹ ਲਗਾਤਾਰ ਨਾਗਰਿਕਾਂ, ਗੈਰ-ਸਰਕਾਰੀ ਸੰਗਠਨਾਂ, ਸਰਕਾਰੀ ਦਫਤਰਾਂ ਤੇ ਸੁਰੱਖਿਆ ਬਲਾਂ 'ਤੇ ਹਮਲੇ ਕਰਦੇ ਰਹਿੰਦੇ ਹਨ। ਸਲਾਹ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਸਮੂਹ ਸਰਕਾਰੀ ਅਧਿਕਾਰੀਆਂ ਤੇ ਆਮ ਨਾਗਰਿਕਾਂ ਵਿਚ ਫਰਕ ਨਹੀਂ ਕਰਦੇ। ਇਥੇ ਕਤਲ ਤੇ ਕਿਡਨੈਪਿੰਗ ਦੀਆਂ ਘਟਨਾਵਾਂ ਆਮ ਹਨ। ਇਹਨਾਂ ਲੋਕਾਂ ਨੇ ਪੋਲੀਓ ਦੀ ਬਚਾਅ ਮੁਹਿੰਮ ਦੇ ਕਰਮਚਾਰੀਆਂ ਨੂੰ ਵੀ ਨਹੀਂ ਛੱਡਿਆ।


Baljit Singh

Content Editor

Related News