ਅਮਰੀਕਾ ਨੇ ਭਾਰਤ ’ਚ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ

Wednesday, Jan 26, 2022 - 09:38 AM (IST)

ਅਮਰੀਕਾ ਨੇ ਭਾਰਤ ’ਚ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ

ਵਾਸ਼ਿੰਗਟਨ (ਭਾਸ਼ਾ)- ਭਾਰਤ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਉੱਥੇ ਦੀ ਕਿਸੇ ਵੀ ਤਰ੍ਹਾਂ ਦੀ ਯਾਤਰਾ ਬਾਰੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਇਕ ਯਾਤਰਾ ਸਲਾਹ ਵਿਚ ਲੋਕਾਂ ਨੂੰ ਭਾਰਤ ਵਿਚ ਅਪਰਾਧ ਅਤੇ ਅੱਤਵਾਦ ਦੇ ਮੱਦੇਨਜ਼ਰ ਵਧੇਰੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੜਾਕੇ ਦੀ ਠੰਡ 'ਚ ਭਾਰਤੀਆਂ ਦੀ ਮੌਤ ਦਾ ਮਾਮਲਾ: ਬਿਨਾਂ ਮੁਚੱਲਕੇ ਦੇ ਜੇਲ੍ਹ ’ਚੋਂ ਰਿਹਾਅ ਹੋਇਆ ਮਨੁੱਖੀ ਤਸਕਰੀ ਦਾ ਦੋਸ਼ੀ

ਯੂ.ਐਸ. ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਭਾਰਤ ਲਈ ਯਾਤਰਾ ਸਿਹਤ ਸਬੰਧੀ ਤੀਜੇ ਪੱਧਰ ਦਾ ਨੋਟਿਸ ਜਾਰੀ ਕਰਨ ਤੋਂ ਬਾਅਦ ਨਵੀਂ ਸਲਾਹ ਜਾਰੀ ਕੀਤੀ ਗਈ ਹੈ। ਵਿਦੇਸ਼ ਵਿਭਾਗ ਨੇ ਕਿਹਾ, ‘ਜੇਕਰ ਤੁਸੀਂ ਐੱਫ.ਡੀ.ਏ. ਵੱਲੋਂ ਪ੍ਰਵਾਨਿਤ ਟੀਕੇ ਨਾਲ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਹੋ ਤਾਂ ਕੋਵਿਡ-19 ਨਾਲ ਸੰਕਰਮਿਤ ਹੋਣ ਅਤੇ ਗੰਭੀਰ ਲੱਛਣਾਂ ਦੇ ਵਿਕਾਸ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਕਿਸੇ ਵੀ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕ੍ਰਿਪਾ ਟੀਕਾਕਰਨ ਅਤੇ ਬਿਨਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਸੀ.ਡੀ.ਸੀ. ਦੀਆਂ ਖ਼ਾਸ ਸਿਫ਼ਾਰਸ਼ਾਂ ’ਤੇ ਵਿਚਾਰ ਕਰੋ।’

ਇਹ ਵੀ ਪੜ੍ਹੋ: ਇਸਤਾਂਬੁਲ ’ਚ ਬਰਫ਼ਬਾਰੀ ਕਾਰਨ ਹਜ਼ਾਰਾਂ ਸੈਲਾਨੀ ਫਸੇ, ਇੰਝ ਪਿਘਲਾਈ ਜਾ ਰਹੀ ਹੈ ਬਰਫ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News