ਇਰਾਕ 'ਤੇ ਰਾਕੇਟ ਹਮਲਾ, 3 ਕਰਮਚਾਰੀ ਜ਼ਖਮੀ

Wednesday, Jun 19, 2019 - 03:20 PM (IST)

ਇਰਾਕ 'ਤੇ ਰਾਕੇਟ ਹਮਲਾ, 3 ਕਰਮਚਾਰੀ ਜ਼ਖਮੀ

ਬਗਦਾਦ— ਇਰਾਕੀ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਬਸਰਾ ਸੂਬੇ 'ਚ ਤੇਲ ਦੇ ਭੰਡਾਰ ਵਾਲੇ ਸਥਾਨ 'ਤੇ ਰਾਕੇਟ ਨਾਲ ਹਮਲਾ ਹੋਇਆ, ਜਿਸ 'ਚ 3 ਸਥਾਨਕ ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੁਰੱਖਿਆ ਅਧਿਕਾਰੀ ਮੇਹਦੀ ਰਾਇਕਾਨ ਨੇ ਦੱਸਿਆ ਕਿ ਕਤਯੁਸ਼ਾ ਰਾਕੇਟ ਬੁੱਧਵਾਰ ਨੂੰ ਸਵੇਰੇ ਜੁਬੈਰ ਅਤੇ ਰੁਮੇਲਾ ਤੇਲ ਖੇਤਰ 'ਚ ਡਿੱਗ ਗਿਆ, ਜਿੱਥੇ ਊਰਜਾ ਖੇਤਰ ਦੀ ਵੱਡੀ ਕੰਪਨੀ ਐਕਸਨ ਮੋਬਿਲ ਦੇ ਵੀ ਕੈਂਪ ਸਨ।

ਟੈਕਸਾਸ ਦੀ ਇਸ ਕੰਪਨੀ ਵਲੋਂ ਇਸ ਸਬੰਧ 'ਚ ਅਜੇ ਕੋਈ ਟਿੱਪਣੀ ਨਹੀਂ ਆਈ। ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਣ ਕਾਰਨ ਚਿੰਤਾ ਪੈਦਾ ਹੋ ਗਈ ਹੈ ਕਿ ਇਰਾਕ ਇਕ ਵਾਰ ਫਿਰ ਇਸ ਸੰਘਰਸ਼ 'ਚ ਫਸ ਸਕਦਾ ਹੈ।


Related News